adv-img
ਮੁੱਖ ਖਬਰਾਂ

RTI ਕਾਰਕੁੰਨ ਦੇ ਖ਼ੁਲਾਸੇ ਤੋਂ ਬਾਅਦ 'ਆਪ' ਤੇ ਸ਼ਹਿਰੀ ਹਵਾਬਾਜ਼ੀ ਅਫਸਰਾਂ ਦਾ ਝੂਠ ਜੱਗ ਜ਼ਾਹਿਰ

By Jasmeet Singh -- October 6th 2022 04:14 PM -- Updated: October 6th 2022 04:18 PM

ਮਾਨਸਾ, 6 ਅਕਤੂਬਰ: ਕੁਝ ਸਮਾਂ ਪਹਿਲਾਂ ਅਗਸਤ ਮਹੀਨੇ ਵਿੱਚ ਜਦੋਂ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਪੰਜਾਬ ਸਰਕਾਰ ਦੇ ਹੈਲੀਕਾਪਟਰ ਵਿੱਚ ਹਾਂਸੀ ਪਹੁੰਚੇ ਸਨਤਾਂ RTI ਐਕਟਿਵਿਸਟ ਮਾਨਿਕ ਗੋਇਲ ਨੇ ਉਹ ਵੀਡੀਉ ਸੋਸ਼ਲ ਮੀਡੀਆ ਤੇ ਨਸ਼ਰ ਕੀਤੀ ਸੀ। ਜਿਸਦਾ ਪੂਰੇ ਸੂਬੇ ਵਿੱਚ ਕਾਫੀ ਵਿਵਾਦ ਹੋਇਆ ਸੀ। ਪੰਜਾਬ ਦੇ ਲੋਕਾਂ ਨੇ ਅਤੇ ਵਿਰੋਧੀ ਧਿਰ ਨੇ ਆਮ ਆਦਮੀ ਪਾਰਟੀ ਪਾਰਟੀ ਨੂੰ ਸਵਾਲ ਕੀਤੇ ਸਨ ਕਿ ਪੰਜਾਬ ਦਾ ਇਕਲੋਤਾ ਹੈਲੀਕਾਪਟਰ ਹਰਿਆਣੇ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੁਟਾਲਾ ਕਿਵੇਂ ਵਰਤ ਰਹੇ ਹਨ।

ਇਹਨਾਂ ਸਭ ਸਵਾਲਾਂ ਦੇ ਜਵਾਬ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਟਵੀਟ ਕਰਕੇ ਕਿਹਾ ਸੀ ਕਿ ਪੰਜਾਬ ਦਾ ਹੋਰ ਸੂਬਿਆਂ ਨਾਲ ਹੈਲੀਕਾਪਟਰ ਵਰਤਣ ਦਾ ਸਮਝੌਤਾ ਹੈ ਜਿਸਦੇ ਤਹਿਤ ਹਰਿਆਣਾ ਦੇ ਉੱਪ ਮੁੱਖਮੰਤਰੀ ਪੰਜਾਬ ਦਾ ਹੈਲੀਕਾਪਟਰ ਵਰਤ ਰਹੇ ਹਨ। ਇਸਦੇਨਾਲ ਹੀ ਸ਼ਹਿਰੀ ਹਵਾਬਾਜੀ ਪੰਜਾਬ ਦੇ ਡਾਇਰੈਕਟਰ ਸੋਨਾਲੀ ਗਿਰੀ ਨੇ ਵੀ ਬਿਆਨ ਦਿੰਦਿਆਂ ਕਿਹਾ ਸੀ ਪੰਜਾਬ ਦਾ ਹੋਰ ਸੂਬਿਆਂ ਨਾਲ ਸਮਝੌਤਾ ਹੈਜਿਸਦੇ ਤਹਿਤ ਚੌਟਾਲਾ ਪੰਜਾਬ ਦਾ ਹੈਲੀਕਾਪਟਰ ਵਰਤ ਰਹੇ ਹਨ।

ਇਸ ਸਭ ਤੋਂ ਬਾਅਦ ਮਾਨਸਾ ਦੇ RTI ਐਕਟਿਵਿਸਟ ਮਾਨਿਕ ਗੋਇਲ ਵੱਲੋਂ ਪੰਜਾਬ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ ਇੱਕ RTI ਪਾਈ ਗਈ, ਜਿਸ ਵਿੱਚ ਉਨ੍ਹਾਂ ਨੇ ਹੋਰ ਸੂਬਿਆਂ ਨਾਲ ਹੈਲੀਕਾਪਟਰ ਸ਼ੇਅਰਿੰਗ ਦੇ ਸਮਝੌਤੇ ਦੀ ਕਾਪੀ ਮੰਗੀ ਗਈ। RTI ਵਿੱਚ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਕਿ ਪੰਜਾਬ ਸਰਕਾਰ ਦਾ ਕਿਸੇ ਵੀ ਸੂਬੇ ਨਾਲ ਕਦੇ ਵੀ ਹੈਲੀਕਾਪਟਰ ਸ਼ੇਅਰਿਗ ਦਾ ਕੋਈ ਵੀ ਸਮਝੌਤਾ ਨਹੀਂ ਕੀਤਾ ਗਿਆ।

ਮਾਨਿਕ ਗੋਇਲ ਨੇ ਕਿਹਾ ਕਿ "RTI ਵਿੱਚ ਮਿਲੀ ਜਾਣਕਾਰੀ ਪੜ੍ਹ ਕੇ ਮੈਂ ਹੈਰਾਨ ਰਹਿ ਗਿਆ। ਕਿਸ ਤਰ੍ਹਾਂ ਆਮ ਆਦਮੀ ਪਾਰਟੀ ਅਤੇ ਸ਼ਹਿਰੀ ਹਵਾਬਾਜ਼ੀ ਅਫਸਰ ਮਿਲ ਕੇ ਲੋਕਾਂ ਨੂੰ ਸ਼ਰੇਆਮ ਝੂਠ ਬੋਲ ਰਹੇ ਹਨ। ਜੇ ਇਸ ਤਰ੍ਹਾਂ ਦਾ ਹੋਰ ਸੂਬਿਆਂ ਨਾਲ ਕੋਈ ਸਮਝੋਤਾ ਨਹੀਂ ਹੈ ਫੇਰ ਚੌਟਾਲਾ ਨੂੰ ਹੈਲੀਕਾਪਟਰ ਲਗਾਤਾਰ ਕਿਉਂ ਵਰਤਣ ਲਈ ਦਿੱਤਾ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਇਹ ਹੈਲੀਕਾਪਟਰ ਵਰਤਣ ਲਈ ਪੰਜਾਬ-ਹਰਿਆਣੇ ਤੋਂ ਕਿਸੇ ਕਿਸਮ ਦਾ ਕੋਈ ਪੈਸਾ ਨਹੀਂ ਲੈ ਰਿਹਾ ਸਿਰਫ ਮੁਫਤ ਵਿੱਚ ਇਹ ਸਰਵਿਸ ਦਿੱਤੀ ਜਾ ਰਹੀ ਹੈ।"

ਗੋਇਲ ਨੇ ਅੱਗੇ ਕਿਹਾ, "ਮੈਂ ਪਹਿਲਾਂ ਹੀ ਖਦਸ਼ਾ ਜਤਾਇਆ ਸੀ ਕਿ ਆਮ ਆਦਮੀ ਪਾਰਟੀ ਦੁਸ਼ਯੰਤ ਚੁਟਾਲਾ ਦੀ ਪਾਰਟੀ ਜੇਜੇਪੀ ਨਾਲ ਕਿਤੇ ਹਰਿਆਣੇ ਦੀਆਂ ਆਉਣ ਵਾਲੀਆਂ ਚੌਣਾ ਵਿੱਚ ਕੋਈ ਸਮਝੌਤਾ ਤਾਂ ਨਹੀਂ ਕਰਨ ਜਾ ਰਹੀ, ਜਿਸਦੇ ਤਹਿਤ ਪੰਜਾਬ ਦਾ ਇਕਲੌਤਾ ਹੈਲੀਕਾਪਟਰ ਉਹਨਾ ਨੂੰ ਵਰਤਣ ਲਈ ਦਿੱਤਾ ਜਾ ਰਿਹਾ ਹੈ ਤੇ ਉੱਪਰੋ ਜਾਣ ਬੁੱਝ ਕੇ ਇਹਨਾਂ ਦੇ ਮੁੱਖ ਬੁਲਾਰੇ ਅਤੇ ਅਫਸਰਾ ਵੱਲੋਂ ਝੂਠ ਬੋਲਿਆ ਜਾ ਰਿਹਾ ਹੈ।"

ਇਹ ਵੀ ਪੜ੍ਹੋ: ਪੰਜਾਬ ਦੇ Tax Payers ਕਰ ਰਹੇ ਗੁਜਰਾਤੀ Ads ਦਾ ਭੁਗਤਾਨ? RTI ਕਾਰਕੁੰਨ ਵੱਲੋਂ ਵੱਡਾ ਖ਼ੁਲਾਸਾ

ਅਖੀਰ ਵਿੱਚ ਮਾਨਿਕ ਗੋਇਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਬਦਲਾਅ ਦੇ ਨਾਂ ਤੇ ਵੋਟਾਂ ਮੰਗ ਕੇ ਸੱਤਾ ਵਿੱਚ ਆਈ ਹੈ। ਜੇ ਉਹਨਾਂ ਦਾ ਜੇਜੇਪੀ ਜਾਂ ਦੁਸ਼ਯੰਤ ਚੁਟਾਲਾ ਨਾਲ ਭਵਿੱਖ ਵਿੱਚ ਕੋਈ ਗਠਜੋੜ ਕਰਨ ਦਾ ਜਾਂ ਫਾਇਦਾ ਲੈਣ ਦਾ ਪਸੈਨ ਹੈ ਤਾਂ ਜੀਅ ਸਦਕੇ ਕਰਨ ਪਰ ਉਸ ਬਦਲੇ ਪੰਜਾਬ ਦੇ ਸਰੋਤ ਇੰਝ ਨਾ ਲੁਟਾਉਣ। ਗੋਇਲ ਨੇ ਕਿਹਾ ਕਿ ਸ਼ਹਿਰੀ ਹਵਾਬਾਜ਼ੀ ਵਿਭਾਗ RTI ਰਾਹੀਂ ਬਾਕੀ ਸਵਾਲਾ ਦੇ ਜਵਾਬ ਦੇਣ ਤੋਂ ਇਨਕਾਰ ਕਰ ਰਿਹਾ ਹੈ ਜਿਸਦੇ ਜਵਾਬ ਉਹ ਅਪੀਲ ਵਿੱਚ ਲੈਣਗੇ।

- ਰਿਪੋਰਟਰ ਗਗਨਦੀਪ ਸਿੰਘ ਅਹੂਜਾ ਦੇ ਸਹਿਯੋਗ ਨਾਲ

-PTC News

  • Share