ਮੁੱਖ ਖਬਰਾਂ

ਦਿੱਲੀ ਦੇ ਉੱਪ ਰਾਜਪਾਲ ਨੇ DSGMC ਦੀਆਂ ਚੋਣਾਂ ਮੁਲਤਵੀ ਕਰਨ ਦੀ ਫਾਈਲ 'ਤੇ ਲਗਾਈ ਮੋਹਰ 

By Shanker Badra -- April 22, 2021 1:54 pm -- Updated:April 22, 2021 2:06 pm

ਨਵੀਂ ਦਿੱਲੀ: ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਦਿੱਲੀ ਸਰਕਾਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ। ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਦਿੱਲੀ ਗੁਰਦੁਆਰਾ ਚੋਣਾਂ ਮੁਲਤਵੀ ਕਰਨ ਦੀ ਫਾਈਲ 'ਤੇ ਮੋਹਰ ਲਗਾ ਦਿਤੀ ਹੈ।

ਦਿੱਲੀ ਦੇ ਉੱਪ ਰਾਜਪਾਲ ਨੇ ਵੀ DSGMC ਦੀਆਂ ਚੋਣਾਂ ਮੁਲਤਵੀ ਕਰਨ ਦੀ ਫਾਈਲ 'ਤੇ ਲਗਾਈਮੋਹਰ

ਪੜ੍ਹੋ ਹੋਰ ਖ਼ਬਰਾਂ : ਹਰਿਆਣਾ ਦੇ ਜੀਂਦ 'ਚ ਕੋਰੋਨਾ ਵੈਕਸੀਨ ਚੋਰੀ , ਫਾਈਲਾਂ ਵੀ ਚੋਰੀ ਕਰ ਕੇ ਲੈ ਗਏ ਚੋਰ 

ਦਿੱਲੀ ਦੇ ਉੱਪ ਰਾਜਪਾਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਮੁਲਤਵੀ ਕਰਨ ਲਈ ਸਹਿਮਤੀ ਦੇ ਦਿੱਤੀ ਹੈ, ਜਿਸ ਤੋਂ ਬਾਅਦ 25 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਅਤੇ ਹੁਣ ਦੁਬਾਰਾ ਨਵੀਂ ਤਰੀਕ ਦਾ ਐਲਾਨ ਕੀਤਾ ਜਾਵੇਗਾ।

DSGMC Elections 2021 postponed amid Covid surge in Delhi ਦਿੱਲੀ ਦੇ ਉੱਪ ਰਾਜਪਾਲ ਨੇ ਵੀ DSGMC ਦੀਆਂ ਚੋਣਾਂ ਮੁਲਤਵੀ ਕਰਨ ਦੀ ਫਾਈਲ 'ਤੇ ਲਗਾਈਮੋਹਰ

ਦੱਸ ਦੇਈਏ ਕਿ ਕੋਰੋਨਾ ਕਾਰਨ ਪੈਦਾ ਹੋਏ ਹਲਾਤਾਂ ਦੇ ਚਲਦਿਆਂ ਕੇਜਰੀਵਾਲ ਸਰਕਾਰ ਨੇ 25 ਅਪ੍ਰੈਲ ਨੂੰ ਹੋਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਮੁਲਤਵੀ ਕਰਕੇ ਮਈ ਮਹੀਨੇ ਵਿਚ ਕਰਵਾਉਣ ਦੀ ਤਜਵੀਜ਼ ਉਪ ਰਾਜਪਾਲ ਅਨਿਲ ਬੈਜਲ ਨੂੰ ਭੇਜੀ ਸੀ, ਜਿਸ ਉਤੇ ਅੱਜ ਉਪ ਰਾਜਪਾਲ ਨੇ ਮੋਹਰ ਲਗਾ ਦਿੱਤੀ ਹੈ।

ਦਿੱਲੀ ਦੇ ਉੱਪ ਰਾਜਪਾਲ ਨੇ ਵੀ DSGMC ਦੀਆਂ ਚੋਣਾਂ ਮੁਲਤਵੀ ਕਰਨ ਦੀ ਫਾਈਲ 'ਤੇ ਲਗਾਈਮੋਹਰ

ਪੜ੍ਹੋ ਹੋਰ ਖ਼ਬਰਾਂ : ਚੰਡੀਗੜ੍ਹ-ਲਖਨਊ ਐਕਸਪ੍ਰੈੱਸ ਨੇ ਕਰਾਸਿੰਗ ਤੋਂ ਲੰਘ ਰਹੇ ਟਰੱਕ ਅਤੇ ਹੋਰ ਵਾਹਨਾਂ ਨਾਲ ਮਾਰੀ ਟੱਕਰ , 5 ਮੌਤਾਂ 

ਅੱਜ ਇਸ ਤਜਵੀਜ਼ ’ਤੇ ਰਸਮੀ ਪ੍ਰਵਾਨਗੀ ਦਿੰਦਿਆਂ ਐਲ.ਜੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ 25 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਮੁਲਤਵੀ ਕਰ ਦਿੱਤੀਆਂ ਜਾਂਦੀਆਂ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦਿੱਲੀ ਵਿਚ 26 ਅਪ੍ਰੈਲ ਤੱਕ ਇਕ ਹਫ਼ਤੇ ਦਾ ਲਾਕਡਾਊਨ ਲਗਾਇਆ ਗਿਆ ਹੈ।
-PTCNews

  • Share