ਦੇਸ਼

ਸਾਲ 2020 'ਚ ਸਿੱਖਣ ਨੂੰ ਮਿਲੇ ਕਈ ਸਬਕ, ਪੜ੍ਹੋ ਕਦੇ ਨਾ ਭਲਾਉਣ ਵਾਲੀਆਂ ਇਹ ਖਾਸ ਗੱਲਾਂ !

By Jagroop Kaur -- December 31, 2020 2:24 pm -- Updated:December 31, 2020 2:44 pm

ਸਾਲ 2020 ਬੇਹੱਦ ਮੁਸ਼ਕਿਲਾਂ ਭਰਿਆ ਰਿਹਾ ਹੈ, ਜਿਥੇ ਕੋਰੋਨਾ ਮਹਾਮਾਰੀ ਨੇ ਲੋਕਾਂ ਦੀ ਜ਼ਿੰਦਗੀ ਨੂੰ ਪਟੜੀ ਤੋਂ ਉਤਾਰ ਦਿੱਤਾ, ਉਥੇ ਹੀ ਇਸ ਸਾਲ ਲੋਕਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਕਹਿ ਸਕਦੇ ਹਾਂ ਕਿ ਸਾਲ 2020 'ਚ ਭਾਵੇ ਕਈ ਦਿੱਕਤਾਂ ਆਈਆਂ, ਪਰ ਜੋ ਕੁਝ ਦੇਖਿਆ ਤੇ ਸਮਝਿਆ ਸ਼ਾਇਦ ਉਸ ਨੂੰ ਕਦੇ ਨੇ ਭੁਲਾ ਸਕਦੇ ਤੇ ਇਹ ਗੱਲਾਂ ਸਾਨੂੰ ਹਮੇਸ਼ਾ ਹੀ ਯਾਦ ਰੱਖਣੀਆਂ ਚਾਹੀਦੀਆਂ ਹਨ।

ਬਚਤ ਹੀ ਪੂੰਜੀ ਹੈ : ਕੋਰੋਨਾ ਕਾਲ 'ਚ ਲੋਕਾਂ ਦੀ ਆਰਥਿਕ ਸਥਿਤੀ ਵਿਗੜ ਗਈ, ਪਰ ਮੁਸ਼ਕਿਲ ਆਰਥਿਕ ਦੌਰ ਨੇ ਇੱਕ ਵਾਰ ਮੁੜ ਤੋਂ ਬੱਚਤ ਦੀ ਅਹਿਮੀਅਤ ਦੱਸ ਦਿੱਤੀ। ਜਿਨ੍ਹਾਂ ਨੂੰ ਬੱਚਤ ਦੀ ਆਦਤ ਪਹਿਲਾਂ ਤੋਂ ਹੀ ਸੀ, ਉਹਨਾਂ ਨੂੰ ਇਸ ਔਖੀ ਘੜੀ 'ਚ ਰਾਹਤ ਮਿਲੀ, ਪਰ ਜਿਨ੍ਹਾਂ ਨੂੰ ਇਹ ਆਦਤ ਨਹੀਂ ਸੀ, ਉਹਨਾਂ ਲਈ ਵੀ ਇਹ ਸਮਾਂ ਯਾਦਗਾਰ ਬਣ ਗਿਆ, ਕਿਉਂਕਿ ਉਹਨਾਂ ਨੂੰ ਸਿੱਖ ਮਿਲ ਗਈ ਕਿ ਮੁਸ਼ਕਿਲ ਦੌਰ 'ਚ ਬੱਚਤ ਹੀ ਕੰਮ ਆਉਂਦੀ ਹੈ।

Why is working with a Virtual Assistant beneficial for your business - Blog | Oasis Business Support

ਹੋਰ ਪੜ੍ਹੋ : ਮੋਬਾਈਲ ਟਾਵਰ ਤੋੜਣ ਵਾਲਿਆਂ ਨੂੰ ਮੁੱਖ ਮੰਤਰੀ ਦੀ ਸਖਤ ਚਿਤਾਵਨੀ

ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ: ਇਸ ਸਾਲ ਸਾਰਿਆਂ ਨੇ ਕੁਝ ਨਾ ਕੁਝ ਜ਼ਰੂਰ ਸਿੱਖਿਆ ਹੈ। ਬੱਚਿਆਂ ਨੇ ਆਨਲਾਈਨ ਪੜਾਈ ਕਰਨਾ ਤਾਂ ਅਧਿਆਪਕਾਂ ਨੇ ਆਨਲਾਈਨ ਪੜਾਉਣਾ ਸਿਖਿਆ ਹੈ। ਬਹੁਤ ਸਾਰੇ ਲੋਕਾਂ ਨੇ ਪਹਿਲੀ ਵਾਰ ਡਿਜੀਟਲ ਭੁਗਤਾਨ ਵੀ ਕੀਤਾ।ਤਾਂ ਕਹਿ ਸਕਦੇ ਹਾਂ ਕਿ ਇਹ ਸਾਲ ਲੋਕਾਂ ਨੂੰ ਬਹੁਤ ਕੁਝ ਸਿਖਾ ਗਿਆ।

Remote learning: Challenges for schooling in Covid-era

ਹੋਰ ਪੜ੍ਹੋ : ਇਹਨਾਂ ਨਵੇਂ ਨਿਯਮਾਂ ਨਾਲ ਹੋਵੇਗੀ ‘ਸਾਲ 2021’ ਦੀ ਸ਼ੁਰੂਆਤ, ਨਹੀਂ ਪਤਾ ਤਾਂ ਜ਼ਰੂਰ ਜਾਣ ਲਵੋ !
ਘਰ 'ਚ ਹੀ ਸਵਰਗ ਹੈ: ਕੋਰੋਨਾ ਕਾਲ 'ਚ ਹਰ ਕੋਈ ਆਪਣੇ ਘਰ 'ਚ ਹੀ ਰਿਹਾ। ਕੁਝ ਲੋਕ ਬਿਮਾਰੀ ਦੇ ਡਰ ਤੋਂ ਤਾਂ ਕੁਝ ਲੋਕ ਰੁਜ਼ਗਾਰ ਦੀ ਮਜ਼ਬੂਰੀ ਦੇ ਚਲਦਿਆਂ ਘਰ 'ਚ ਬੈਠੇ ਤੇ ਆਪਣਿਆਂ ਨਾਲ ਸਮਾਂ ਬਿਤਾਇਆ ਤੇ ਅਹਿਸਾਸ ਕਰਵਾਇਆ ਕਿ ਨਿੱਜੀ ਜ਼ਿੰਦਗੀ ਵੀ ਹੁੰਦੀ ਹੈ।

When One's Home Is Happy, All Goes Well! Happiness Begins at Home - 하나님의교회 세계복음선교협회

ਸਮੇਂ ਤੋਂ ਕੀਮਤੀ ਕੋਈ ਤੋਹਫ਼ਾ ਨਹੀਂ: ਲਾਕਡਾਊਨ ਦੇ ਦੌਰਾਨ ਸ਼ਾਇਦ ਪਹਿਲੀ ਵੱਲ ਲੋਕਾਂ ਨੇ ਆਪਣੇ ਪਰਿਵਾਰ ਨਾਲ ਇੰਨਾ ਲੰਮਾ ਸਮਾਂ ਗੁਜ਼ਾਰਿਆ। ਕਮਾਈ ਦੀ ਅੰਧਾਧੁੰਦ ਦੌੜ ਤੋਂ ਬ੍ਰੇਕ ਮਿਲੀ ਤਾਂ ਪਤਾ ਲੱਗਿਆ ਕਿ ਪਰਿਵਾਰ ਦੇ ਨਾਲ ਗੁਜ਼ਾਰਿਆ ਸਮਾਂ ਹੀ ਸਭ ਤੋਂ ਕੀਮਤੀ ਹੈ।

ਹਰ ਮੁਸ਼ਕਿਲ ਦਾ ਹੁੰਦਾ ਹੈ ਹੱਲ:  ਲਾਕਡਾਊਨ ਦੇ ਸਮੇਂ ਦਫਤਰਾਂ ਤੇ ਖੇਡ ਮੈਦਾਨਾਂ ਦੇ ਲਈ ਦਿੱਕਤ ਆਈ। ਪਰ ਸਮੇਂ ਨੇ ਸਿਖਾਇਆ ਕਿ ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ। ਦਫਤਰ, ਘਰਾਂ 'ਚ ਸਿਫਟ ਹੋ ਗਏ ਤੇ ਖੇਡਾਂ ਵੀ ਆਨਲਾਈਨ ਹੋ ਗਈਆਂ।

 

ਮਨ 'ਚ ਪਰਮਾਤਮਾ ਹੋਵੇ ਤਾਂ ਘਰ ਵੀ ਮੰਦਿਰ ਹੁੰਦਾ: ਸੰਕਟ ਦੀ ਘੜੀ 'ਚ ਧਾਰਮਿਕ ਸਥਲਾਂ ਦੇ ਦਰਵਾਜੇ ਜ਼ਰੂਰ ਬੰਦ ਸੀ, ਪਰ ਲੋਕਾਂ ਨੇ ਇਹ ਗੱਲ ਸਮਝੀ ਕਿ ਪਰਮਾਤਮਾ ਦਾ ਵਾਸ ਮਨ ਵਿੱਚ ਹੀ ਹੁੰਦਾ ਹੈ। ਲੋਕਾਂ ਨੇ ਘਰ 'ਚ ਹੀ ਨਾਮ ਸਿਮਰਨ ਕੀਤਾ।
ਕੋਈ ਵੀ ਕੰਮ ਛੋਟਾ ਨਹੀਂ ਹੁੰਦਾ: ਕੋਰੋਨਾ ਕਾਲ 'ਚ ਇਹ ਵੀ ਸਿੱਖਣ ਨੂੰ ਮਿਲਿਆ ਕਿ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ, ਹਰ ਕਿਸੇ ਕੰਮ ਦੀ ਅਹਿਮੀਅਤ ਹੁੰਦੀ ਹੈ। ਉਦਹਾਰਣ ਵਜੋਂ ਪਹਿਲਾਂ ਮੁਹੱਲਿਆਂ 'ਚ ਸਫਾਈ ਕਰਮਚਾਰੀ ਆਉਂਦੇ ਸੀ ਚਲੇ ਜਾਂਦੇ ਸੀ। ਕੋਰੋਨਾ ਨੇ ਜਦੋਂ ਸਫਾਈ ਦਾ ਮਹੱਤਵ ਦੱਸਿਆ ਤਾਂ ਸਫਾਈ ਕਰਮਚਾਰੀਆਂ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ।
ਜੀਵਨ ਨਿਰੰਤਰ ਚੱਲਦਾ ਰਹਿੰਦਾ ਹੈ: ਇਹ ਇਸ ਦੌਰ ਦੀ ਸਭ ਤੋਂ ਵੱਡੀ ਸਿੱਖ ਹੈ। ਮੁਸ਼ਕਿਲਾਂ ਆਉਂਦੀਆਂ ਹਨ, ਕਈ ਵਾਰ ਆਪਣੇ ਵੀ ਦੂਰ ਹੋ ਜਾਂਦੇ ਹਨ, ਲਗਦਾ ਹੈ ਕਿ ਕੁਝ ਠੀਕ ਨਹੀਂ ਹੋ ਰਿਹਾ ਹੈ, ਪਰ ਜੀਵਨ ਚੱਲਦਾ ਰਹਿੰਦਾ ਹੈ, ਹਨੇਰੀ ਰਾਤ ਦੇ ਬਾਅਦ ਉਮੀਦ ਦਾ ਸੂਰਜ ਜ਼ਰੂਰ ਚੜਦਾ ਹੈ।
  • Share