ਨਾਭਾ ਜੇਲ੍ਹ ਬਣੀ ਵਿਆਹਾਂ ਵਾਲੀ ਜੇਲ੍ਹ , ਅੱਜ ਇੱਕ ਹੋਰ ਕੈਦੀ ਦਾ ਜੇਲ੍ਹ ਅੰਦਰ ਹੋਇਆ ਨਿਕਾਹ

By Shanker Badra - November 15, 2019 3:11 pm

ਨਾਭਾ ਜੇਲ੍ਹ ਬਣੀ ਵਿਆਹਾਂ ਵਾਲੀ ਜੇਲ੍ਹ , ਅੱਜ ਇੱਕ ਹੋਰ ਕੈਦੀ ਦਾ ਜੇਲ੍ਹ ਅੰਦਰ ਹੋਇਆ ਨਿਕਾਹ:ਨਾਭਾ : ਨਾਭਾ ਦੀ ਮੈਕਸੀਮਮ ਸਕਿਓਰਿਟੀ ਵਾਲੀ ਜੇਲ੍ਹ ਹੁਣ ਵਿਆਹਾਂ ਵਾਲੀ ਜੇਲ੍ਹ ਬਣਦੀ ਜਾ ਰਹੀ ਹੈ ,ਕਿਉਂਕਿ ਕੈਦੀਆਂ ਵੱਲੋਂ ਹੁਣ ਜੇਲ੍ਹ 'ਚ ਹੀ ਲਾਵਾਂ ਲਈਆਂ ਜਾ ਰਹੀਆਂ ਹਨ। ਜਿਸ ਦੀ ਤਾਜ਼ਾ ਮਿਸਾਲ ਅੱਜ ਵੀ ਦੇਖਣ ਨੂੰ ਮਿਲੀ ਹੈ। ਜਿੱਥੇ ਇੱਕ ਕੈਦੀ ਨੇ ਜੇਲ੍ਹ 'ਚਨਿਕਾਹ ਕਰਵਾਇਆ ਹੈ।

Life imprisonment Prisoner Muhammad Wasim Marriage In Nabha Central Jail ਨਾਭਾ ਜੇਲ੍ਹ ਬਣੀ ਵਿਆਹਾਂ ਵਾਲੀ ਜੇਲ੍ਹ , ਅੱਜ ਇੱਕ ਹੋਰ ਕੈਦੀ ਦਾ ਜੇਲ੍ਹ ਅੰਦਰ ਹੋਇਆ ਨਿਕਾਹ

ਮਿਲੀ ਜਾਣਕਾਰੀ ਅਨੁਸਾਰ ਹਾਈਕੋਰਟ ਦੇ ਆਦੇਸ਼ਾਂ 'ਤੇ ਨਾਭਾ ਜੇਲ੍ਹ ਵਿਚ ਕਤਲ ਦੇ ਕੇਸ 'ਚ ਉਮਰ ਕੈਦ ਦੀ ਸਜ਼ਾ ਕੱਟਣ ਵਾਲੇ ਕੈਦੀ ਮੁਹੰਮਦ ਵਸੀਮ ਦਾ ਅੱਜ ਜੇਲ੍ਹ 'ਚ ਨਿਕਾਹ ਹੋਇਆ ਹੈ। ਇਸ ਦੌਰਾਨ ਜੇਲ੍ਹ ਦੇ ਅੰਦਰ ਮੌਲਵੀ ਸਾਹਿਬ ਵੱਲੋਂ ਮੁਸਲਿਮ ਰਿਤੀ ਰਿਵਾਜ਼ਾਂ ਨਾਲ ਨਿਕਾਹ ਦੀਆਂ ਰਸਮਾਂ ਅਦਾਅ ਕੀਤੀਆਂ ਗਈਆਂ।

Life imprisonment Prisoner Muhammad Wasim Marriage In Nabha Central Jail ਨਾਭਾ ਜੇਲ੍ਹ ਬਣੀ ਵਿਆਹਾਂ ਵਾਲੀ ਜੇਲ੍ਹ , ਅੱਜ ਇੱਕ ਹੋਰ ਕੈਦੀ ਦਾ ਜੇਲ੍ਹ ਅੰਦਰ ਹੋਇਆ ਨਿਕਾਹ

ਦੱਸਿਆ ਜਾਂਦਾ ਹੈ ਕਿ ਅਦਾਲਤ ਦੇ ਆਦੇਸ਼ਾਂ 'ਤੇ ਲੜਕੀ ਹੁਮਾ ਅਤੇ ਉਸਦੇ ਪਰਿਵਾਰਕ ਮੈਂਬਰ ਅਤੇ ਕਾਜੀ ਨੂੰ ਜੇਲ੍ਹ 'ਚ ਜਾਣ ਦੀ ਆਗਿਆ ਦਿੱਤੀ ਗਈ ਸੀ। ਲਾੜਾ ਮੁਹੰਮਦ ਵਸੀਮ ਮਲੇਰਕੋਟਲਾ ਦਾ ਰਹਿਣ ਵਾਲਾ ਹੈ ਅਤੇ ਮਲੇਰਕੋਟਲਾ ਦੀ ਹੀ ਲੜਕੀ ਨਾਲ ਉਸਦਾ ਨਿਕਾਹ ਹੋਇਆ ਹੈ।ਵਸੀਮ ਵਲੋਂ ਮਿਠਾਈ ਵੰਡ ਸਾਥੀ ਕੈਦੀਆਂ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ।

Life imprisonment Prisoner Muhammad Wasim Marriage In Nabha Central Jail ਨਾਭਾ ਜੇਲ੍ਹ ਬਣੀ ਵਿਆਹਾਂ ਵਾਲੀ ਜੇਲ੍ਹ , ਅੱਜ ਇੱਕ ਹੋਰ ਕੈਦੀ ਦਾ ਜੇਲ੍ਹ ਅੰਦਰ ਹੋਇਆ ਨਿਕਾਹ

ਦੱਸ ਦੇਈਏ ਕਿ ਇਸ ਤੋਂ ਕੁੱਝ ਦਿਨ ਪਹਿਲਾਂ ਨਾਭਾ ਜੇਲ 'ਚ ਗੈਂਗਸਟਰ ਮਨਦੀਪ ਸਿੰਘ ਦਾ ਵਿਆਹ ਹੋਇਆ ਸੀ। ਨਾਭਾ ਜੇਲ੍ਹ ਵਿਚ ਬੰਦ ਮੁਹੰਮਦ ਵਸੀਮ 2010 ਕਤਲ ਮਾਮਲੇ ਵਿਚ ਜੇਲ੍ਹ 'ਚ ਸਜ਼ਾ ਕੱਟ ਰਿਹਾ ਹੈ।ਮੁਹੰਮਦ ਵਸੀਮ 'ਤੇ ਇਕ ਦਰਜਨ ਤੋਂ ਵੱਧ ਕੇਸ ਦਰਜ ਹਨ। ਇਸ ਦੌਰਾਨ ਜੇਲ੍ਹ ਗਾਰਦ ਦਾ ਕਹਿਣਾ ਹੈ ਕਿ ਇਕ ਕੈਦੀ ਦਾ ਘਰ ਵੱਸਦਾ ਵੇਖ ਕੇ ਉਨ੍ਹਾਂ ਨੂੰ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਹੈ।
-PTCNews

adv-img
adv-img