adv-img
ਹੋਰ ਖਬਰਾਂ

ਲਾਈਟ ਕੰਬੈਟ ਹੈਲੀਕਾਪਟਰ 'ਪ੍ਰਚੰਡ' ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ

By Jasmeet Singh -- October 3rd 2022 01:38 PM

ਜੋਧਪੁਰ, 3 ਅਕਤੂਬਰ: ਭਾਰਤੀ ਹਵਾਈ ਸੈਨਾ (Indian Air Force) ਵਿੱਚ ਲੜਾਕੂ ਹੁਨਰ ਨੂੰ ਹੁਲਾਰਾ ਦੇਣ ਲਈ ਸਵਦੇਸ਼ੀ ਤੌਰ 'ਤੇ ਵਿਕਸਤ ਲਾਈਟ ਕੰਬੈਟ ਹੈਲੀਕਾਪਟਰ (LCH) 'ਪ੍ਰਚੰਡ' (Prachand) ਦੇ ਪਹਿਲੇ ਬੈਚ ਨੂੰ ਸ਼ਾਮਲ ਕਰ ਲਿਆ ਗਿਆ ਹੈ। ਪਹਿਲੇ ਬੈਚ ਵਿੱਚ ਭਾਰਤੀ ਹਵਾਈ ਸੈਨਾ ਨੂੰ 10 ਹੈਲੀਕਾਪਟਰ ਮਿਲੇ ਹਨ, ਸਵਦੇਸ਼ੀ ਤੌਰ 'ਤੇ ਬਣੇ ਇਹ ਹਲਕੇ ਲੜਾਕੂ ਹੈਲੀਕਾਪਟਰ ਜੋਧਪੁਰ ਵਿਖੇ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਕੀਤੇ ਗਏ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਜੋਧਪੁਰ ਏਅਰਬੇਸ 'ਤੇ ਲਾਈਟ ਕੰਬੈਟ ਹੈਲੀਕਾਪਟਰ 'ਪ੍ਰਚੰਡ' ਤੋਂ ਉਡਾਨ ਭਰੀ।

ਇਸ ਸਾਲ ਮਾਰਚ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਨੇ 3,887 ਕਰੋੜ ਰੁਪਏ ਵਿੱਚ 15 ਸਵਦੇਸ਼ੀ ਤੌਰ 'ਤੇ ਵਿਕਸਤ LCH ਦੀ ਖਰੀਦ ਨੂੰ ਮਨਜ਼ੂਰੀ ਦਿੱਤੀ। ਇਨ੍ਹਾਂ 15 ਹੈਲੀਕਾਪਟਰਾਂ ਵਿੱਚੋਂ 10 ਭਾਰਤੀ ਹਵਾਈ ਸੈਨਾ ਲਈ ਹਨ ਅਤੇ ਪੰਜ ਫੌਜ ਲਈ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਥਿਆਰਾਂ ਅਤੇ ਵਿਸਫੋਟਕਾਂ ਨਾਲ 5,000 ਮੀਟਰ ਦੀ ਉਚਾਈ 'ਤੇ ਉੱਡ ਸਕਦਾ ਹੈ।

ਲੜਾਕੂ ਹੈਲੀਕਾਪਟਰਾਂ ਦੇ ਬੇੜੇ 'ਚ ਸ਼ਾਮਲ ਹੋਣ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ LCH ਦੁਸ਼ਮਣ ਨੂੰ ਚਕਮਾ ਦੇਣ, ਕਈ ਤਰ੍ਹਾਂ ਦਾ ਗੋਲਾ-ਬਾਰੂਦ ਲੈ ਕੇ ਘਟਨਾ ਵਾਲੀ ਥਾਂ 'ਤੇ ਤੇਜ਼ੀ ਨਾਲ ਪਹੁੰਚਣ 'ਚ ਸਮਰੱਥ ਹੈ। LCH ਵੱਖ-ਵੱਖ ਖੇਤਰਾਂ ਵਿੱਚ ਸਾਡੀਆਂ ਹਥਿਆਰਬੰਦ ਬਲਾਂ ਦੀਆਂ ਲੋੜਾਂ ਨੂੰ ਪੂਰੀਆਂ ਕਰਨਗੇ।

ਰਾਜਨਾਥ ਸਿੰਘ ਨੇ ਕਿਹਾ ਕਿ ਹਮਲਾਵਰ ਹੈਲੀਕਾਪਟਰਾਂ ਦੀ ਲੰਬੇ ਸਮੇਂ ਤੋਂ ਲੋੜ ਸੀ। ਇਸ ਦੀ ਲੋੜ 1999 ਦੀ ਕਾਰਗਿਲ ਜੰਗ ਦੌਰਾਨ ਗੰਭੀਰਤਾ ਨਾਲ ਮਹਿਸੂਸ ਕੀਤੀ ਗਈ ਸੀ। LCH ਦੋ ਦਹਾਕਿਆਂ ਦੀ ਖੋਜ ਅਤੇ ਵਿਕਾਸ ਦਾ ਨਤੀਜਾ ਹੈ। ਭਾਰਤੀ ਹਵਾਈ ਸੈਨਾ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਰੱਖਿਆ ਉਤਪਾਦਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।

ਇਹ ਹੈਲੀਕਾਪਟਰ ਸਰਕਾਰੀ ਮਾਲਕੀ ਵਾਲੀ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (HAL) ਦੁਆਰਾ ਵਿਕਸਤ ਕੀਤੇ ਗਏ ਹਨ ਅਤੇ ਮੁੱਖ ਤੌਰ 'ਤੇ ਉਚਾਈ ਵਾਲੇ ਖੇਤਰਾਂ ਵਿੱਚ ਤਾਇਨਾਤ ਕੀਤੇ ਜਾਣ ਲਈ ਤਿਆਰ ਕੀਤੇ ਗਏ ਹਨ। ਹਥਿਆਰਬੰਦ ਬਲਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲੱਦਾਖ ਅਤੇ ਰੇਗਿਸਤਾਨੀ ਖੇਤਰ ਵਿੱਚ ਹੈਲੀਕਾਪਟਰ ਵਿਆਪਕ ਤੌਰ 'ਤੇ ਤਾਇਨਾਤ ਕੀਤੇ ਜਾਣਗੇ।

ਇਹ ਵੀ ਪੜ੍ਹੋ: ਪੰਜਾਬ ਦੀ ਡਾਕੂਮੈਂਟਰੀ ਨੂੰ ਮਿਲਿਆ ‘ਬੈਸਟ ਇਨਵੈਸਟੀਗੇਟਿਵ ਫਿਲਮ’ ਐਵਾਰਡ

ਇਸ ਦੇ ਨਾਲ ਹੀ ਐਤਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕੀਤਾ ਕਿ ਇਨ੍ਹਾਂ ਹੈਲੀਕਾਪਟਰਾਂ ਨੂੰ ਸ਼ਾਮਲ ਕਰਨ ਨਾਲ ਭਾਰਤੀ ਹਵਾਈ ਸੈਨਾ ਦੀ ਲੜਾਕੂ ਸਮਰੱਥਾ ਨੂੰ ਵੱਡਾ ਹੁਲਾਰਾ ਮਿਲੇਗਾ। ਨਵਾਂ ਸ਼ਾਮਲ ਕੀਤਾ ਗਿਆ ਹੈਲੀਕਾਪਟਰ ਹਵਾਈ ਲੜਾਈ ਦੇ ਸਮਰੱਥ ਹੈ ਅਤੇ ਸੰਘਰਸ਼ਾਂ ਦੌਰਾਨ ਹੌਲੀ-ਹੌਲੀ ਚੱਲ ਰਹੇ ਜਹਾਜ਼ਾਂ, ਡਰੋਨਾਂ ਅਤੇ ਬਖਤਰਬੰਦ ਟੈਂਕਰਾਂ ਨਾਲ ਨਜਿੱਠਣ ਵਿੱਚ ਹਵਾਈ ਸੈਨਾ ਦੀ ਮਦਦ ਕਰੇਗਾ।

ਅੱਜ ਦੇ ਸਮਾਗਮ ਦੀ ਅਗਵਾਈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ। ਇਸ ਦੌਰਾਨ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਵੀ ਮੌਜੂਦ ਹਨ।

-PTC News

  • Share