ਮੁੱਖ ਖਬਰਾਂ

ਪੰਜਾਬ ਪੁਲਿਸ ਨੂੰ ਪਾਵਰਕਾਮ ਦੇ ਇਕ ਲਾਈਨਮੈਨ ਦਾ ਚਲਾਨ ਕੱਟਣਾ ਪਿਆ ਮਹਿੰਗਾ, ਲਾਈਨਮੈਨ ਨੇ ਕੱਟੀ ਥਾਣੇ ਦੀ ਬਿਜਲੀ

By Shanker Badra -- July 10, 2020 3:07 pm -- Updated:Feb 15, 2021

ਪੰਜਾਬ ਪੁਲਿਸ ਨੂੰ ਪਾਵਰਕਾਮ ਦੇ ਇਕ ਲਾਈਨਮੈਨ ਦਾ ਚਲਾਨ ਕੱਟਣਾ ਪਿਆ ਮਹਿੰਗਾ, ਲਾਈਨਮੈਨ ਨੇ ਕੱਟੀ ਥਾਣੇ ਦੀ ਬਿਜਲੀ:ਅੰਮ੍ਰਿਤਸਰ : ਅੰਮ੍ਰਿਤਸਰ ਦੇ ਕੋਟ ਖਾਲਸਾ ਥਾਣੇ ਦੀ ਪੁਲਿਸ ਨੂੰ ਪਾਵਰਕਾਮ ਦੇ ਇਕ ਲਾਈਨਮੈਨ ਦਾ ਚਲਾਨ ਕੱਟਣਾ ਮਹਿੰਗਾ ਪਿਆ ਹੈ, ਕਿਉਂਕਿ ਨੇਐਸਡੀਓ ਨੇਲਾਈਨਮੈਨ ਦੇ ਚਲਾਨ ਦਾਪੁਲਿਸ ਤੋਂ ਬਦਲਾ ਲੈ ਕੇ ਮੋਟਾ ਜ਼ੁਰਮਾਨਾ ਕਰ ਦਿੱਤਾ ਹੈ। ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਵੀ ਹੋਸ਼ ਉੱਡ ਗਏ। ਇਸਨੂੰ ਕਿਹਾ ਜਾਂਦਾ ਹੈ ਕਿ ਸੇਰ ਨੂੰ ਸਵਾ ਸੇਰ ਟੱਕਰਿਆ ਹੈ।

ਜਾਣਕਾਰੀ ਅਨੁਸਾਰ ਕੋਟ ਖਾਲਸਾ ਥਾਣਾ ਦੇ ਇੰਚਾਰਜ ਨੇਚੌਕ ਵਿਖੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਖੰਡਵਾਲਾ ਬਿਜਲੀ ਘਰ ਦਾ ਜੇਈ ਸਰਬਜੀਤ ਸਿੰਘ ਕਿਸੇ ਖੇਤਰ ਵਿੱਚ ਬਿਜਲੀ ਚਾਲੂ ਕਰਕੇ ਲਾਈਨਮੈਨ ਅਮਰਜੀਤ ਸਿੰਘ ਨਾਲ ਜਾ ਰਿਹਾ ਸੀ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਮਾਸਕ ਨਾ ਪਾਉਣ 'ਤੇ ਲਾਈਨਮੈਨ ਅਮਰਜੀਤ ਸਿੰਘ ਦੀ ਐਕਟਿਵਾ ਨੂੰ ਰੋਕਿਆ ਅਤੇ 500 ਰੁਪਏ ਦਾ ਚਲਾਨ ਕੱਟ ਦਿੱਤਾ।

linemen -Police : Punjab Police cut off Powercom linemen's challan, SDO cuts off power connection to police station ਪੰਜਾਬ ਪੁਲਿਸ ਨੂੰ ਪਾਵਰਕਾਮ ਦੇ ਇਕ ਲਾਈਨਮੈਨ ਦਾ ਚਲਾਨ ਕੱਟਣਾ ਪਿਆ ਮਹਿੰਗਾ, ਲਾਈਨਮੈਨ ਨੇ ਕੱਟੀ ਥਾਣੇ ਦੀ ਬਿਜਲੀ

ਇਸ ਦੌਰਾਨ ਜੇਈ ਨੇ ਪੁਲਿਸ ਮੁਲਾਜ਼ਮਾਂ ਨੂੰ ਚਲਾਨ ਨਾ ਕੱਟਣ ਦੀ ਬੇਨਤੀ ਵੀ ਕੀਤੀ ਪਰ ਪੁਲਿਸ ਮੁਲਾਜ਼ਮਾਂ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਜੇਈ ਨੇ ਸਾਰੀ ਗੱਲ ਐਸਡੀਓ ਧਰਮਿੰਦਰ ਸਿੰਘ ਨੂੰ ਦੱਸ ਦਿੱਤੀ। ਜਿਸ ਮਗਰੋਂ ਐਸ.ਡੀ.ਓ ਵੀਰਵਾਰ ਨੂੰ ਸਵੇਰੇ ਥਾਣਾ ਕੋਟ ਖਾਲਸਾ ਵਿਖੇ ਪਹੁੰਚੇ। ਉਨ੍ਹਾਂ ਵੇਖਿਆ ਕਿ ਥਾਣੇ ਵਿੱਚ ਟਿਉਬਵੈਲ ਚਲਾਉਣ ਲਈ ਟਰਾਂਸਫਾਰਮਰ ਦੀ ਤਾਰ 'ਤੇ ਇੱਕ ਲਾਚ ਪਾ ਕੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ।

 linemen -Police : Punjab Police cut off Powercom linemen's challan, SDO cuts off power connection to police station ਪੰਜਾਬ ਪੁਲਿਸ ਨੂੰ ਪਾਵਰਕਾਮ ਦੇ ਇਕ ਲਾਈਨਮੈਨ ਦਾ ਚਲਾਨ ਕੱਟਣਾ ਪਿਆ ਮਹਿੰਗਾ, ਲਾਈਨਮੈਨ ਨੇ ਕੱਟੀ ਥਾਣੇ ਦੀ ਬਿਜਲੀ

ਇਸ ਕੁੰਡੀ ਕੁਨੈਕਸ਼ਨ ਦੇ ਨਾਲ ਥਾਣੇ ਵਿੱਚ ਲੱਗੇ 2 ਏਸੀ, ਪੱਖੇ, ਬਲਬ, ਹੀਟਰ, ਕੰਪਿਉਟਰ ਸਿਸਟਮ ਚੱਲ ਰਹੇ ਸਨ। ਐਸ.ਡੀ.ਓ ਦੇ ਆਦੇਸ਼ 'ਤੇ ਸਟਾਫ ਨੇ ਕੁੰਡੀ ਕੁਨੈਕਸ਼ਨ ਕੱਟ ਦਿੱਤਾ। ਐਸ.ਡੀ.ਓ ਨੇ ਬਿਜਲੀ ਚੋਰੀ ਕਰਨ ਦੇ ਦੋਸ਼ ਵਿੱਚ ਕੋਟ ਖਾਲਸਾ ਐਸ.ਐਚ.ਓ ਨੂੰ 1 ਲੱਖ 45 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਐਸਡੀਓ ਨੇ ਕਿਹਾ ਕਿ ਜੇਕਰ ਪੁਲਿਸ ਮੁਲਾਜ਼ਮ ਆਪਣੀ ਡਿਉਟੀ ਨਿਭਾਉਂਦੇ ਹਨ ਤਾਂ ਉਹ ਵੀ ਆਪਣੀ ਡਿਊਟੀ ਨਿਭਾ ਰਹੇ ਹਨ।
-PTCNews