ਵਿਦੇਸ਼ੀ ਸ਼ਰਾਬ 'ਤੇ ਪਿਆ ਕੋਰੋਨਾ ਭਾਰੀ, ਸਤੰਬਰ ਮਹੀਨੇ ਹੋਈ ਇੰਨੀ ਘੱਟ ਵਿਕਰੀ

By Jagroop Kaur - November 09, 2020 7:11 pm

ਕੋਰੋਨਾ ਕਾਲ 'ਚ ਜਿਥੇ ਹਰ ਵਰਗ ਦੇ ਕਾਰੋਬਾਰ ਅਤੇ ਵਿਤੀ ਹਲਾਤਾਂ 'ਤੇ ਮਾੜਾ ਅਸਰ ਪਿਆ ਹੈ , ਭਾਰੀ ਨੁਕਸਾਨ ਹੋਇਆ ਹੈ , ਉਥੇ ਹੀ ਇਸ ਚਾਲੂ ਵਿੱਤੀ ਸਾਲ ਦੀ ਗੱਲ ਕਰੀਏ ਤਾਂ ਸਤੰਬਰ ਦੇ ਤਿਮਾਹੀ ਮਹੀਨੇ ’ਚ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਵਿਕਰੀ ਦਰਜ ਕੀਤੀ ਗਈ ਹੈ ਇਨ੍ਹਾਂ ਵਿਚ ਸ਼ਰਾਬ ਵੀ ਸ਼ਾਮਲ ਕੀਤੀ ਗਈ ਹੈ | ਉਥੇ ਹੀ ਮੌਜੂਦਾ ਵਿੱਤੀ ਸਾਲ 2020-21 ਦੇ ਪਹਿਲੇ ਅੱਧ ਵਿਚ ਸਾਹਮਣੇ ਆਏ ਅੰਕੜਿਆਂ ਅਨੁਸਾਰ, ਇਸ ਸਮੇਂ ਦੌਰਾਨ ਭਾਰਤੀ ਬਣੀ ਵਿਦੇਸ਼ੀ ਸ਼ਰਾਬ (ਆਈ.ਐੱਮ.ਐੱਫ.ਐੱਲ.) ਦੀ ਵਿਕਰੀ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਦੱਸਣਯੋਗ ਹੈ ਕਿ ਵਿਦੇਸ਼ੀ ਸ਼ਰਾਬ (ਆਈ. ਐੱਮ. ਐੱਫ. ਐੱਲ.) ਦੀ ਵਿਕਰੀ 8.98 ਫੀਸਦੀ ਘੱਟ ਹੋ ਕੇ 780 ਲੱਖ ਪੇਟੀਆਂ ’ਤੇ ਆ ਗਈ ।Liquor sales decline by 29 from April-Sep due to lockdown impact high tax levies

Liquor sales decline ਉਦਯੋਗ ਸੰਗਠਨ ਸੀ. ਆਈ. ਏ. ਬੀ. ਸੀ. ਦੇ ਅੰਕੜਿਆਂ ’ਚ ਇਹ ਪਤਾ ਚਲਿਆ ਹੈ। ਸ਼ਰਾਬ ਬਣਾਉਣ ਵਾਲੀਆਂ ਕੰਪਨੀਆਂ ਦੇ ਸੰਗਠਨ ਕਨਫੈੱਡਰੇਸ਼ਨ ਆਫ ਇੰਡੀਅਨ ਐਲਕੋਹਲਿਕ ਬੇਵਰੇਜ ਇੰਡਸਟਰੀ (ਸੀ. ਆਈ. ਏ. ਬੀ. ਸੀ.) ਅਨੁਸਾਰ ਪਿਛਲੇ ਸਾਲ ਦੀ ਇਸੇ ਤਿਮਾਹੀ ’ਚ 857 ਲੱਖ ਪੇਟੀਆਂ ਆਈ. ਐੱਮ. ਐੱਫ. ਐੱਲ. ਦੀ ਵਿਕਰੀ ਹੋਈ ਸੀ। ਇਕ ਪੇਟੀ ਦਾ ਮਤਲੱਬ 9 ਲਿਟਰ ਸ਼ਰਾਬ ਹੈ।CIABC ਭਾਰਤੀ ਸ਼ਰਾਬ ਉਦਯੋਗ ਦੀ ਚੋਟੀ ਦੀ 'ਬਾਡੀ' ਹੈ । ਹਾਲਾਂਕਿ ਇਥੇ ਸਤੰਬਰ ਤਿਮਾਹੀ ਦੌਰਾਨ ਸ਼ਰਾਬ ਦੀ ਵਿਕਰੀ ’ਚ ਜੂਨ ਤਿਮਾਹੀ ਦੀ ਤੁਲਣਾ ’ਚ ਸੁਧਾਰ ਆਇਆ ਹੈ।Illegal sale of liquor during ongoing lockdown goes unchecked in J&K UTਅੰਕੜਿਆਂ ਮੁਤਾਬਿਕ ਅਪ੍ਰੈਲ ਤੋਂ ਸਤੰਬਰ ਤੱਕ ਦੇਸ਼ ਭਰ ’ਚ IMFL ਦੀ ਵਿਕਰੀ 1,220 ਲੱਖ ਪੇਟੀਆਂ ਰਹੀਆਂ ਹਨ। ਇਹ ਸਾਲ ਭਰ ਪਹਿਲਾਂ ਦੀ ਇਸੇ ਮਿਆਦ ਦੇ 1,720 ਲੱਖ ਪੇਟੀਆਂ ਦੇ ਮੁਕਾਬਲੇ ’ਚ 29.06 ਫ਼ੀਸਦੀ ਘੱਟ ਹੈ। ਉਦਯੋਗ ਸੰਗਠਨ ਦਾ ਕਹਿਣਾ ਹੈ ਕਿ ਦੂਜੀ ਤਿਮਾਹੀ ’ਚ ਸ਼ਰਾਬ ਦੀ ਵਿਕਰੀ ’ਚ ਕੁੱਝ ਸੁਧਾਰ ਹੋਇਆ ਹੈ ਪਰ ਪਹਿਲੀ ਤਿਮਾਹੀ ਨੇ ਅਸਲ ਨੁਕਸਾਨ ਕੀਤਾ ਹੈ। ਪਹਿਲੀ ਤਿਮਾਹੀ ਵਿਚ ਤਾਲਾਬੰਦੀ ਦੌਰਾਨ ਕੁੱਝ ਸਮਾਂ ਦੇਸ਼ ਭਰ ’ਚ ਸ਼ਰਾਬ ਦੀ ਵਿਕਰੀ ਬੰਦ ਰਹੀ ਸੀ।

No sale of liquor in Bengaluru and rest of Karnataka till April 20 | The News MinuteCIABC ਅਨੁਸਾਰ ਆਂਧਰਾ ਪ੍ਰਦੇਸ਼, ਛੱਤੀਸਗੜ, ਜੰਮੂ ਕਸ਼ਮੀਰ, ਪੱਛਮੀ ਬੰਗਾਲ ਅਤੇ ਰਾਜਸਥਾਨ ਵਰਗੇ ਰਾਜਾਂ ਵਿੱਚ ਸ਼ਰਾਬ ਦੀ ਵਿਕਰੀ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਕਾਰਨ ਇਹ ਹੈ ਕਿ ਜਦੋਂ ਤਾਲਾਬੰਦੀ ਤੋਂ ਬਾਅਦ ਸ਼ਰਾਬ ਦੀ ਵਿਕਰੀ ਸ਼ੁਰੂ ਹੋਈ ਤਾਂ ਇਨ੍ਹਾਂ ਰਾਜਾਂ ਨੇ ਇੱਕ ਕੋਰੋਨਾ ਟੈਕਸ ਲਗਾ ਦਿੱਤਾ। ਜਿਸ ਕਾਰਨ ਇਸ ਵਿਕਰੀ 'ਚ ਕਟੌਤੀ ਦਰਜ ਕੀਤੀ ਗਈ।

adv-img
adv-img