Thu, Apr 25, 2024
Whatsapp

ਹੁਣ ਪਿਆਕੜਾਂ ਨੂੰ ਲੱਗਣਗੀਆਂ ਮੌਜਾਂ, ਪੰਜਾਬ ਵਿੱਚ 6 ਮਈ ਤੋਂ ਖੁੱਲ੍ਹਣਗੇ ਸ਼ਰਾਬ ਦੇ ਠੇਕੇ, ਸਰਕਾਰ ਕਰੇਗੀ ਹੋਮ ਡਿਲੀਵਰੀ

Written by  Shanker Badra -- May 05th 2020 11:49 AM
ਹੁਣ ਪਿਆਕੜਾਂ ਨੂੰ ਲੱਗਣਗੀਆਂ ਮੌਜਾਂ, ਪੰਜਾਬ ਵਿੱਚ 6 ਮਈ ਤੋਂ ਖੁੱਲ੍ਹਣਗੇ ਸ਼ਰਾਬ ਦੇ ਠੇਕੇ, ਸਰਕਾਰ ਕਰੇਗੀ ਹੋਮ ਡਿਲੀਵਰੀ

ਹੁਣ ਪਿਆਕੜਾਂ ਨੂੰ ਲੱਗਣਗੀਆਂ ਮੌਜਾਂ, ਪੰਜਾਬ ਵਿੱਚ 6 ਮਈ ਤੋਂ ਖੁੱਲ੍ਹਣਗੇ ਸ਼ਰਾਬ ਦੇ ਠੇਕੇ, ਸਰਕਾਰ ਕਰੇਗੀ ਹੋਮ ਡਿਲੀਵਰੀ

ਹੁਣ ਪਿਆਕੜਾਂ ਨੂੰ ਲੱਗਣਗੀਆਂ ਮੌਜਾਂ, ਪੰਜਾਬ ਵਿੱਚ 6 ਮਈ ਤੋਂ ਖੁੱਲ੍ਹਣਗੇ ਸ਼ਰਾਬ ਦੇ ਠੇਕੇ, ਸਰਕਾਰ ਕਰੇਗੀ ਹੋਮ ਡਿਲੀਵਰੀ:ਚੰਡੀਗੜ੍ਹ : ਪੰਜਾਬ 'ਚ ਕਰਫ਼ਿਊ ਦੌਰਾਨ ਪਿਆਕੜਾਂ ਨੂੰ ਰਾਸ਼ਨ ਦੀ ਘੱਟ ਸ਼ਰਾਬ ਦੀ ਜ਼ਿਆਦਾ ਚਿੰਤਾ ਸੀ। ਇਨ੍ਹਾਂ ਦਿਨਾਂ 'ਚ ਸਭ ਤੋਂ ਵੱਧ ਚਰਚਾ ਸ਼ਰਾਬ ਦੇ ਠੇਕਿਆਂ ਦੀ ਹੋ ਰਹੀ ਹੈ। ਲੋਕ ਸੋਸ਼ਲ ਮੀਡੀਆ 'ਤੇ ਇੱਕ-ਦੂਜੇ ਨੂੰ ਪੁੱਛ ਰਹੇ ਹਨ ਕਿ 4 ਮਈ ਤੋਂ ਉਨ੍ਹਾਂ ਦੇ ਇਲਾਕੇ ਵਿੱਚ ਸ਼ਰਾਬ ਮਿਲੇਗੀ ਜਾਂ ਨਹੀਂ ਪਰ ਹੁਣ ਕੇਂਦਰ ਸਰਕਾਰ ਦੀਆਂ ਹਦਾਇਤਾਂ ਮਗਰੋਂ ਭਾਰਤ ਵਿਚ ਕਈ ਥਾਵਾਂ 'ਤੇ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹ ਗਈਆਂ ਹਨ। [caption id="attachment_404428" align="aligncenter" width="933"]Liquor shops in Punjab to reopen on May 6; govt allows home delivery of liquor Liquor shops in Punjab to reopen on May 6; govt allows home delivery of liquor[/caption] ਇਸ ਦੌਰਾਨ ਹੁਣਪੰਜਾਬ 'ਚ ਵੀਪਿਆਕੜਾਂ ਦੇ ਨਰਾਤੇ ਖ਼ਤਮ ਹੋ ਗਏ ਗਏ ਹਨ ਅਤੇ ਜਲਦੀ ਹੀ ਲਾਲ ਪਰੀ ਦੇ ਦਰਸ਼ਨ ਹੋਣ ਵਾਲੇ ਹਨ। ਇਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਪੰਜਾਬ ਵਿੱਚ 6 ਮਈ ਤੋਂ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਸ਼ਾਮ 6 ਵਜੇ ਤੱਕ ਹੋਮ ਡਿਲੀਵਰੀ  ਦਾ ਵੀ ਐਲਾਨ ਕੀਤਾ ਹੈ। ਇਸ ਦੇ ਲਈ ਸਬੰਧਿਤ ਏ.ਈ.ਟੀ.ਸੀਜ ਆਪਣੇ ਜਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨਾਲ ਸੰਪਰਕ ਕਰਕੇ ਠੇਕਿਆਂ ਦੇ ਖੁੱਲ੍ਹਣ ਦਾ ਸਮਾਂ ਤੈਅ ਕਰਨਗੇ। [caption id="attachment_404429" align="aligncenter" width="1280"]Liquor shops in Punjab to reopen on May 6; govt allows home delivery of liquor Liquor shops in Punjab to reopen on May 6; govt allows home delivery of liquor[/caption] ਦੱਸਣਯੋਗ ਹੈ ਕਿ ਸੋਮਵਾਰ ਨੂੰ ਦਿੱਲੀ 'ਚ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਣ ਦਾ ਸਮਾਂ 10 ਵਜੇ ਤੈਅ ਕੀਤਾ ਗਿਆ ਹੈ ਪਰ ਦੁਕਾਨਾਂ ਦੇ ਖੁੱਲ੍ਹਣ ਤੋਂ ਪਹਿਲਾਂ ਹੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਸ਼ਰਾਬ ਦੇ ਠੇਕਿਆਂ ਬਾਹਰ ਲੰਬੀਆਂ-ਲੰਬੀਆਂ ਲਾਈਨਾਂ ਨਜ਼ਰ ਆਈਆਂ ਹਨ। ਚੰਗੀਗੜ ਵਿਚ ਵੀ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਗਏ ਹਨ। ਇਥੇ ਵੀ ਸ਼ਰਾਬੀਆਂ ਨੂੰ ਚਾਅ ਚੜਿਆ ਹੋਇਆ ਹੈ ਤੇ ਇਕ-ਦੂਜੇ ਤੋਂ ਪਹਿਲਾਂ ਠੇਕੇ ਉਤੇ ਪੁੱਜਣ ਲਈ ਲੋਕ ਕਾਹਲੇ ਪਏ ਹੋਏ ਸਨ। -PTCNews


Top News view more...

Latest News view more...