ਪਿਆਕੜਾਂ ਲਈ ਖ਼ੁਸ਼ਖ਼ਬਰੀ, ਇਸ ਸੂਬੇ ‘ਚ ਅੱਜ ਤੋਂ ਸਸਤੀ ਹੋਈ ਸ਼ਰਾਬ, ਨਹੀਂ ਲੱਗੇਗਾ ਕੋਰੋਨਾ ਟੈਕਸ

Liquor to get cheaper in Delhi from June 10 as government withdraws 70% ‘special corona fee’
ਪਿਆਕੜਾਂ ਲਈ ਖ਼ੁਸ਼ਖ਼ਬਰੀ, ਇਸ ਸੂਬੇ 'ਚ ਅੱਜ ਤੋਂ ਸਸਤੀ ਹੋਈ ਸ਼ਰਾਬ, ਨਹੀਂ ਲੱਗੇਗਾ ਕੋਰੋਨਾ ਟੈਕਸ

ਪਿਆਕੜਾਂ ਲਈ ਖ਼ੁਸ਼ਖ਼ਬਰੀ, ਇਸ ਸੂਬੇ ‘ਚ ਅੱਜ ਤੋਂ ਸਸਤੀ ਹੋਈ ਸ਼ਰਾਬ, ਨਹੀਂ ਲੱਗੇਗਾ ਕੋਰੋਨਾ ਟੈਕਸ:ਨਵੀਂ ਦਿੱਲੀ : ਦਿੱਲੀ ‘ਚ ਅੱਜ ਤੋਂ ਸ਼ਰਾਬ ਸਸਤੀ ਹੋ ਜਾਵੇਗੀ। ਅਰਵਿੰਦ ਕੇਜਰੀਵਾਲ ਦੀ ਸਰਕਾਰ ਵੱਲੋਂ ਦਿੱਲੀ ਵਿੱਚ ਵਿਕਣ ਵਾਲੀ ਸ਼ਰਾਬ ‘ਤੇ 70 ਫੀਸਦੀ ਕੋਰੋਨਾ ਸੈੱਸ ਵਾਪਸ ਲੈ ਲਿਆ ਹੈ। ਦਿੱਲੀ ਸਰਕਾਰ ਨੇ ਸ਼ਰਾਬ ‘ਤੇ 5 ਫੀਸਦੀ ਵੈਟ ਵਧਾ ਦਿੱਤਾ ਹੈ। ਸ਼ਰਾਬ ਦੀ ਕੀਮਤ ‘ਤੇ ਹੁਣ 25 ਫੀਸਦੀ ਵੈਟ ਲੱਗੇਗਾ ,ਜਦਕਿ ਪਹਿਲਾਂ 20 ਫੀਸਦੀ ਵੈਟ ਸ਼ਰਾਬ ‘ਤੇ ਲਾਗੂ ਹੁੰਦਾ ਸੀ।

ਦਿੱਲੀ ‘ਚ ਵੱਧਦੇ ਕੋਰੋਨਾ ਵਾਇਰਸ ਵਿਚਾਲੇ ਸ਼ਰਾਬ ਦੀਆਂ ਦੁਕਾਨਾਂ ਨੂੰ ਖੋਲ੍ਹਣ ਦਾ ਫੈਸਲਾ ਲਿਆ ਗਿਆ ਸੀ। ਇਸ ਦੌਰਾਨ ਸ਼ਰਾਬ ਦੀਆਂ ਦੁਕਾਨਾਂ ‘ਤੇ ਹਜ਼ਾਰਾਂ ਦੀ ਭੀੜ੍ਹ ਦੇਖਣ ਨੂੰ ਮਿਲੀ ਸੀ। ਜਿਸ ਤੋਂ ਬਾਅਦ ਦਿੱਲੀ ਸਰਕਾਰ ਨੇ 5 ਮਈ ਤੋਂ ਸ਼ਰਾਬ ਉੱਤੇ 70 ਫੀਸਦੀ ਕੋਰੋਨਾ ਸੈੱਸ ਲਗਾਈ ਸੀ, ਕਿਉਂਕਿ ਕੋਰੋਨਾ ਵਾਇਰਸ ਕਾਰਨ ਤਾਲਾਬੰਦੀ ਕਰਨ ਨਾਲ ਸੂਬੇ ਦਾ ਖਜ਼ਾਨਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਵਾਧੂ ਮਾਲੀਏ ਲਈ ਇੱਕ ਫੀਸ ਲਗਾਈ ਗਈ ਸੀ।

ਦੱਸ ਦੇਈਏ ਕਿ ਤਾਲਾਬੰਦੀ ਤੋਂ ਬਾਅਦ ਸਰਕਾਰ ਨੂੰ ਕਾਫੀ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਤੋਂ ਬਾਅਦ ਦਿੱਲੀ ਵਿੱਚ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਸੀ। 4 ਮਈ ਤੋਂ 6 ਜੂਨ ਤੱਕ ਦਿੱਲੀ ਵਿੱਚ ਤਕਰੀਬਨ 304 ਕਰੋੜ ਰੁਪਏ ਦੀ ਸ਼ਰਾਬ ਵਿਕ ਚੁੱਕੀ ਹੈ ਅਤੇ ਸਰਕਾਰ ਨੂੰ ਵਿਸ਼ੇਸ਼ ਕੋਰੋਨਾ ਫੀਸ ਵਜੋਂ 210 ਕਰੋੜ ਰੁਪਏ ਪ੍ਰਾਪਤ ਹੋਏ ਹਨ। ਇਸ ਦੇ ਨਾਲ ਹੀ 195 ਕਰੋੜ ਰੁਪਏ ਦੂਜੇ ਟੈਕਸ ਦੇ ਰੂਪ ਵਿਚ ਪ੍ਰਾਪਤ ਹੋਏ ਸਨ।
-PTCNews