Thu, Apr 25, 2024
Whatsapp

ਅਮਰੀਕਾ 'ਚ ਪੇਟ ਚੀਰ ਕੇ ਬੱਚਾ ਚੋਰੀ ਕਰਨ ਵਾਲੀ ਔਰਤ ਨੂੰ ਦਿੱਤੀ ਗਈ ਫਾਂਸੀ ਦੀ ਸਜ਼ਾ

Written by  Shanker Badra -- January 13th 2021 05:06 PM
ਅਮਰੀਕਾ 'ਚ ਪੇਟ ਚੀਰ ਕੇ ਬੱਚਾ ਚੋਰੀ ਕਰਨ ਵਾਲੀ ਔਰਤ ਨੂੰ ਦਿੱਤੀ ਗਈ ਫਾਂਸੀ ਦੀ ਸਜ਼ਾ

ਅਮਰੀਕਾ 'ਚ ਪੇਟ ਚੀਰ ਕੇ ਬੱਚਾ ਚੋਰੀ ਕਰਨ ਵਾਲੀ ਔਰਤ ਨੂੰ ਦਿੱਤੀ ਗਈ ਫਾਂਸੀ ਦੀ ਸਜ਼ਾ

ਵਾਸ਼ਿੰਗਟਨ : ਅਮਰੀਕਾ 'ਚ67 ਸਾਲ ਵਿਚ ਪਹਿਲੀ ਵਾਰ ਇੱਕ ਔਰਤ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕਾ ਦੀ ਸੁਪਰੀਮ ਕੋਰਟ ਨੇ ਦੋਸ਼ੀ ਮਹਿਲਾ ਲੀਜ਼ਾ ਮੋਂਟਗੋਮਰੀ ਨੂੰ ਫਾਂਸੀ ਦੀ ਸਜ਼ਾ ਦੇਣ ਦਾ ਰਸਤਾ ਸਾਫ਼ ਕਰ ਦਿੱਤਾ ਹੈ। ਅਮਰੀਕਾ ਵਿਚ ਤਕਰੀਬਨ ਸੱਤ ਦਹਾਕਿਆਂ ਬਾਅਦ ਇਕ ਔਰਤ ਨੂੰ ਫਾਂਸੀ ਦਿੱਤੀ ਗਈ ਹੈ। ਲੀਜ਼ਾ ਨੂੰ ਬੁੱਧਵਾਰ ਸਵੇਰੇ ਫਾਂਸੀ ਦਿੱਤੀ ਗਈ। [caption id="attachment_465860" align="aligncenter" width="300"]Lisa Montgomery becomes first woman executed by feds in 67 years ਅਮਰੀਕਾ 'ਚਪੇਟ ਚੀਰ ਕੇ ਬੱਚਾ ਚੋਰੀ ਕਰਨ ਵਾਲੀ ਔਰਤ ਨੂੰ ਦਿੱਤੀ ਗਈ ਫਾਂਸੀ ਦੀ ਸਜ਼ਾ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਵੱਡੀ ਰਾਹਤ ,ਪਟਿਆਲਾ ਅਦਾਲਤ ਵੱਲੋਂ ਦਿੱਤੀ ਗਈ ਜ਼ਮਾਨਤ ਜਾਣਕਾਰੀ ਅਨੁਸਾਰ 52 ਸਾਲਾ ਲੀਜ਼ਾ ਨੂੰ ਸਥਾਨਕ ਸਮੇਂ ਅਨੁਸਾਰ 1: 31 ਵਜੇ ਮ੍ਰਿਤਕ ਐਲਾਨ ਦਿੱਤਾ ਸੀ। ਲੀਜ਼ਾ ਨੇ 16 ਸਾਲ ਪਹਿਲਾਂ ਇਕ ਗਰਭਵਤੀ ਔਰਤ ਦਾ ਗਲਾ ਘੁੱਟਣ ਤੋਂ ਬਾਅਦ ਉਸ ਦਾ ਢਿੱਡ ਚਾਕੂ ਨਾਲ ਚੀਰ ਕੇ ਅੱਠ ਮਹੀਨੇ ਦੀ ਇਕ ਬੱਚੀ ਨੂੰ ਬਾਹਰ ਕੱਢ ਲਿਆ ਸੀ।ਬੁੱਧਵਾਰ ਰਾਤ ਨੂੰ ਇਸ ਫੈਸਲੇ ਦੀ ਕਾਪੀ ਮਿਲਣ ਤੋਂ ਬਾਅਦ ਫੈਡਰਲ ਬਿਊਰੋ ਆਫ ਪ੍ਰੀਜਨ ਲੀਸਾ ਮੋਂਟਗੋਮਰੀ ਫਾਂਸੀ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਯੋਗ ਹੋ ਜਾਵੇਗਾ। [caption id="attachment_465859" align="aligncenter" width="297"]Lisa Montgomery becomes first woman executed by feds in 67 years ਅਮਰੀਕਾ 'ਚਪੇਟ ਚੀਰ ਕੇ ਬੱਚਾ ਚੋਰੀ ਕਰਨ ਵਾਲੀ ਔਰਤ ਨੂੰ ਦਿੱਤੀ ਗਈ ਫਾਂਸੀ ਦੀ ਸਜ਼ਾ[/caption] ਅਦਾਲਤ ਨੇ 8 ਵੀਂ ਯੂਐਸ ਸਰਕਟ ਕੋਰਟ ਆਫ਼ ਅਪੀਲਜ਼ ਦੁਆਰਾ ਲਗਾਈ ਗਈ ਪਾਬੰਦੀ ਹਟਾ ਦਿੱਤੀ ਸੀ। ਇਸ ਦੇ ਤਹਿਤ ਮੋਂਟਗੋਮਰੀ ਦੀ ਫਾਂਸੀ ਨੂੰ ਪੱਕੇ ਤੌਰ 'ਤੇ ਰੋਕ ਦਿੱਤਾ ਗਿਆ ਸੀ। ਇਸ ਕੇਸ ਵਿੱਚ ਕੋਲੰਬੀਆ ਜ਼ਿਲ੍ਹੇ ਦੀ ਯੂਐਸ ਸਰਕਟ ਕੋਰਟ ਨੇ ਅਪੀਲ ਵੀ ਜਾਰੀ ਕੀਤੀ ਸੀ, ਜੋ ਸੁਪਰੀਮ ਕੋਰਟ ਨੇ ਇਸਨੂੰ ਹਟਾਏ ਜਾਣ ਤੋਂ ਕੁਝ ਘੰਟੇ ਬਾਅਦ ਇਹ ਫੈਸਲਾ ਆਇਆ। [caption id="attachment_465858" align="aligncenter" width="300"]Lisa Montgomery becomes first woman executed by feds in 67 years ਅਮਰੀਕਾ 'ਚਪੇਟ ਚੀਰ ਕੇ ਬੱਚਾ ਚੋਰੀ ਕਰਨ ਵਾਲੀ ਔਰਤ ਨੂੰ ਦਿੱਤੀ ਗਈ ਫਾਂਸੀ ਦੀ ਸਜ਼ਾ[/caption] ਮੌਂਟਗੁਮਰੀ ਨੂੰ ਮੌਤ ਦੀ ਸਜ਼ਾ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਿਡੇਨ ਦੀ ਸਹੁੰ ਚੁੱਕਣ ਤੋਂ ਅੱਠ ਦਿਨ ਪਹਿਲਾਂ ਮੌਤ ਦੀ ਸਜ਼ਾ ਸੁਣਾਈ ਜਾਣੀ ਸੀ ਪਰ ਸੋਮਵਾਰ ਦੇਰ ਰਾਤ, ਇੰਡੀਆਨਾ ਦੇ ਦੱਖਣੀ ਜ਼ਿਲ੍ਹਾ ਲਈ ਜ਼ਿਲ੍ਹਾ ਜੱਜ ਪੈਟਰਿਕ ਹੈਨਲੋਨ ਨੇ ਮੌਤ ਦੀ ਸਜ਼ਾ 'ਤੇ ਰੋਕ ਲਗਾਉਂਦਿਆਂ ਕਿਹਾ ਕਿ ਮੋਂਟਗੋਮਰੀ ਦੀ ਮਾਨਸਿਕ ਸਥਿਤੀ ਨੂੰ ਨਿਰਧਾਰਤ ਕਰਨ ਦੀ ਜ਼ਰੂਰਤ ਹੈ।ਇਹ ਮਾਮਲਾ 16 ਸਾਲ ਪੁਰਾਣਾ ਹੈ। [caption id="attachment_465857" align="aligncenter" width="300"]Lisa Montgomery becomes first woman executed by feds in 67 years ਅਮਰੀਕਾ 'ਚਪੇਟ ਚੀਰ ਕੇ ਬੱਚਾ ਚੋਰੀ ਕਰਨ ਵਾਲੀ ਔਰਤ ਨੂੰ ਦਿੱਤੀ ਗਈ ਫਾਂਸੀ ਦੀ ਸਜ਼ਾ[/caption] 16 ਦਸੰਬਰ 2004 ਨੂੰ ਲੀਜ਼ਾਮੋਂਟਗੋਮਰੀ ਇੱਕ ਕੁੱਤੇ ਨੂੰ ਗੋਦ ਲੈਣ ਲਈ ਕੈਨਸਾਸ ਦੇ ਮੇਲਵਰਨ ਵਿਚ ਸਥਿਤ ਅਪਣੇ ਘਰ ਤੋਂ ਲਗਭਗ 170 ਕਿਲੋਮੀਟਰ ਦੂਰ ਮਿਸੂਰ ਕਸਬੇ ਦੇ ਸਿਕਡਮੋਰ ਵਿਚ ਕੁੱਤਾ ਵਿਕਰੇਤਾ ਬੌਬੀ ਦੇ ਘਰ ਗਈ ਅਤੇ ਰੱਸੀ ਨਾਲ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਔਰਤ ਦਾ ਪੇਟ ਚੀਰ ਕੇ ਬੱਚਾ ਕੱਢ ਲਿਆ ਅਤੇ ਫਰਾਰ ਹੋ ਗਈ ਸੀ। ਅਗਲੇ ਦਿਨ ਉਸ ਨੂੰ ਗ੍ਰਿਫਤਾਰ ਕਰਕੇ ਬੱਚਾ ਛੁਡਾ ਲਿਆ ਸੀ। ਉਸ ਬੱਚੀ ਦਾ ਨਾਂ ਵਿਕਟੋਰੀਆ ਹੈ। ਜੋ ਹੁਣ 16 ਸਾਲ ਦੀ ਹੋ ਚੁੱਕੀ ਹੈ। -PTCNews


  • Tags

Top News view more...

Latest News view more...