ਵੁਹਾਨ ਲੈਬ ਦੀ ਵਾਇਰਲ ਵੀਡੀਓ 'ਚ ਵੱਡਾ ਖੁਲਾਸਾ ,ਕਿਵੇਂ ਪਿੰਜਰੇ 'ਚ ਕੈਦ ਕਰਕੇ ਰੱਖੇ ਜਾਂਦੇ ਸੀ ਜ਼ਿੰਦਾ ਚਮਗਾਦੜ
ਦੁਨੀਆ ਭਰ ਵਿਚ ਕੋਰੋਨਾ ਮਹਾਂਮਾਰੀ ਫੈਲਾਉਣ ਦੇ ਦੋਸ਼ਾਂ ਵਿਚ ਘਿਰੇ ਹੋਏ ਚੀਨ ਦੇ ਵੁਹਾਨ ਤੋਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿਚ ਇਹ ਖੁਲਾਸਾ ਹੋਇਆ ਹੈ ਕਿ ਇਥੇ ਵੂਹਾਨ ਲੈਬ ਵਿਚ ਚਮਗਾਦੜਾਂ ਨੂੰ ਜ਼ਿੰਦਾ ਪਿੰਜਰੇ ਚ ਬੰਦ ਰਖਿਆ ਜਾਂਦਾ ਸੀ ਲੈਬ ਤੋਂ ਪਹਿਲੀ ਵਾਰ ਇਹ ਤਸਵੀਰਾਂ ਸਾਹਮਣੇ ਆਈਆਂ ਹਨ। ਵੁਹਾਨ ਲੈਬ ਦੀਆਂ ਇਨ੍ਹਾਂ ਤਸਵੀਰਾਂ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਉਸ ਦਾਅਵੇ ਨੂੰ ਖਾਰਿਜ ਕਰ ਦਿੱਤਾ ਹੈ ਜਿਸ ਵਿਚ ਉਸ ਨੇ ਕੋਰੋਨਾ ਦੇ ਵੁਹਾਨ ਲੈਬ ਵਿਚੋਂ ਬਾਹਰ ਆਉਣ ਦੇ ਸ਼ੱਕ ਨੂੰ ਇਕ ‘ਸਾਜਿਸ਼’ ਕਰਾਰ ਦਿੱਤਾ ਸੀ। Read More : ਬਿਨਾਂ ਬ੍ਰੇਕਾਂ ਵੱਧ ਰਹੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ, ਆਮ ਆਦਮੀ ਦੇ ਵੱਸੋਂ ਹੋ ਰਹੇ… ਚਾਈਨਾ ਅਕੈਡਮੀ ਸਾਇੰਸ ਦੀ ਮਈ 2017 ਦੀ ਇਕ ਆਧਿਕਾਰਿਕ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਜ਼ਿੰਦਾ ਚਮਗਾਦੜ ਬੰਨ੍ਹੇ ਹੋਏ ਹਨ। ਇਹ ਵੀਡੀਓ ਵੁਹਾਨ ਲੈਬ ਵਿਚ ਨਵੇਂ ਬਾਇਓਸਫਟੀ ਲੈਵਲ 4 ਦੇ ਅਨੁਸਾਰ ਸੁਰੱਖਿਆ ਦੀ ਸ਼ੁਰੂਆਤ ਤੋਂ ਬਾਅਦ ਜਾਰੀ ਕੀਤਾ ਗਿਆ ਸੀ. ਇਸ ਵਿੱਚ, ਹਾਦਸੇ ਦੀ ਸਥਿਤੀ ਵਿੱਚ ਸੁਰੱਖਿਆ ਦੇ ਮਾਪਦੰਡ ਦੱਸੇ ਗਏ ਸਨ. ਇਸਨੇ ਲੈਬ ਦੀ ਉਸਾਰੀ ਦੇ ਸੰਬੰਧ ਵਿੱਚ ਫਰਾਂਸ ਦੀ ਸਰਕਾਰ ਨਾਲ ਬਹੁਤ ਵਿਵਾਦ ਬਾਰੇ ਵੀ ਗੱਲ ਕੀਤੀ। Read more : ਬਿਨਾਂ ਬ੍ਰੇਕਾਂ ਵੱਧ ਰਹੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ, ਆਮ ਆਦਮੀ ਦੇ...