Live ਪ੍ਰੈਸ ਕਾਨਫਰੰਸ ‘ਚ ਬਿੱਲੀ ਬਣੇ ਪਾਕਿਸਤਾਨ ਦੇ ਮੰਤਰੀ, ਟਵਿੱਟਰ ‘ਤੇ ਉੱਡ ਰਿਹੈ ਮਜ਼ਾਕ

Live ਪ੍ਰੈਸ ਕਾਨਫਰੰਸ ‘ਚ ਬਿੱਲੀ ਬਣੇ ਪਾਕਿਸਤਾਨ ਦੇ ਮੰਤਰੀ, ਟਵਿੱਟਰ ‘ਤੇ ਉੱਡ ਰਿਹੈ ਮਜ਼ਾਕ ,ਕਈ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਕਈ ਵਾਰ ਉਹਨਾਂ ਦੇ ਦੂਸਰੇ ਨੇਤਾ ਕੁਝ ਨਾ ਕੁਝ ਅਜਿਹਾ ਕਰ ਦਿੰਦੇ ਹਨ ਕਿ ਉਹਨਾਂ ਦੀ ਸੋਸ਼ਲ ਮੀਡੀਆ ‘ਤੇ ਖਿੱਲ੍ਹੀ ਉੱਡਣ ਲੱਗ ਜਾਂਦੀ ਹੈ। ਸੋਸ਼ਲ ਮੀਡੀਆ ‘ਤੇ ਇਕ ਫੋਟੋ ਵਾਇਰਲ ਹੋ ਰਹੀ ਹੈ।

ਜਿਸ ਵਿਚ ਪਾਕਿਸਤਾਨ ਦੇ ਇਕ ਮੰਤਰੀ ਬਿੱਲੀ ਦੇ ਮਾਸਕ ਦੇ ਨਾਲ ਨਜ਼ਰ ਆ ਰਿਹਾ ਹੈ।ਦਰਅਸਲ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਫੇਸਬੁੱਕ ਲਾਈਵ ‘ਚ ਗਲਤੀ ਨਾਲ ਕੈਟ ਫਿਲਟਰ ਲੱਗ ਜਾਣ ਨਾਲ ਮੰਤਰੀ ਬਿੱਲੀ ਵਾਂਗ ਨਜ਼ਰ ਆਉਣ ਲੱਗੇ।

ਹੋਰ ਪੜ੍ਹੋ:ਇੱਕ ਸਾਲ ਦੇ ਆਪਣੇ ਬੱਚੇ ਨੂੰ ਬੀਅਰ ਪਿਲਾਉਣ ਵਾਲਾ ਦਰਿੰਦਾ ਬਾਪ ਚੜਿਆ ਪੁਲਿਸ ਦੇ ਧੱਕੇ ,ਦੇਖੋ ਵੀਡੀਓ

ਲਾਈਵ ਤੋਂ ਬਾਅਦ ਮੰਤਰੀ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗੀ ਅਤੇ ਲੋਕ ਕਈ ਤਰ੍ਹਾਂ ਦੇ ਕੁਮੈਂਟ ਕਰਨ ਲੱਗੇ।

ਮਿਲੀ ਜਾਣਕਾਰੀ ਮੁਤਾਬਕ ਬਰ ਪਖਤੂਨਖਵਾ ਸੂਬੇ ਦੇ ਸੂਚਨਾ ਮੰਤਰੀ ਸ਼ੌਕਤ ਯੂਸੁਫਜ਼ਈ ਅਤੇ ਉਨ੍ਹਾਂ ਦੇ ਮੰਤਰੀਆਂ ਪ੍ਰੈਸ ਕਾਨਫਰੰਸ ਕਰ ਰਹੇ ਸਨ। ਪਰ ਗਲਤੀ ਨਾਲ ਕੈਟ ਫਿਲਟਰ ਲੱਗ ਜਾਣ ਕਾਰਨ ਇੰਟਰਨੈੱਟ ‘ਤੇ ਇਨ੍ਹਾਂ ਮੰਤਰੀਆਂ ਦੀਆਂ ਤਸਵੀਰਾਂ ਵਿਚ ਲੋਕ ਜ਼ਿਆਦਾ ਦਿਲਚਸਪੀ ਲੈ ਰਹੇ ਹਨ।

-PTC News