ਲਾਈਵ ਸ਼ੋਅ ਦੌਰਾਨ ਗੁਰੂ ਰੰਧਾਵਾ ਤੇ ਸਰਤਾਜ ਨੇ ਇੰਝ ਜਿੱਤਿਆ ਲੋਕਾਂ ਦਾ ਦਿਲ, ਵੀਡੀਓ ਹੋਈ ਵਾਇਰਲ
ਲਾਈਵ ਸ਼ੋਅ ਦੌਰਾਨ ਗੁਰੂ ਰੰਧਾਵਾ ਤੇ ਸਰਤਾਜ ਨੇ ਇੰਝ ਜਿੱਤਿਆ ਲੋਕਾਂ ਦਾ ਦਿਲ, ਵੀਡੀਓ ਹੋਈ ਵਾਇਰਲ,ਆਪਣੀ ਗਾਇਕੀ ਨਾਲ ਲੋਹਾ ਮਨਵਾਉਣ ਵਾਲੇ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਆਪਣੀ ਗਾਇਕੀ ਸਦਕਾ ਦੁਨੀਆਂ ਭਰ 'ਚ ਪਹਿਚਾਣ ਬਣਾ ਲਈ ਹੈ। ਅੱਜ ਸਤਿੰਦਰ ਸਰਤਾਜ ਦਾ ਦੁਨੀਆਂ ਭਰ 'ਚ ਬੱਚਾ-ਬੱਚਾ ਫੈਨ ਹੈ ਤੇ ਲੋਕਾਂ ਵੱਲੋਂ ਉਹਨਾਂ ਦੇ ਗਾਣਿਆਂ ਨੂੰ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ। [caption id="attachment_247341" align="aligncenter" width="300"] ਲਾਈਵ ਸ਼ੋਅ ਦੌਰਾਨ ਗੁਰੂ ਰੰਧਾਵਾ ਤੇ ਸਰਤਾਜ ਨੇ ਇੰਝ ਜਿੱਤਿਆ ਲੋਕਾਂ ਦਾ ਦਿਲ, ਵੀਡੀਓ ਹੋਈ ਵਾਇਰਲ[/caption] ਉਥੇ ਹੀ ਪੰਜਾਬੀ ਇੰਡਸਟਰੀ ਦਾ ਇੱਕ ਹੋਰ ਸਿਤਾਰਾ ਗੁਰੂ ਰੰਧਾਵਾ ਜਿੰਨ੍ਹਾਂ ਨੇ ਆਪਣੀ ਗਾਇਕੀ ਅਤੇ ਗੀਤਾਂ ਨਾਲ ਦੁਨੀਆਂ ਭਰ 'ਚ ਕਾਫੀ ਸ਼ੌਹਰਤ ਹਾਸਲ ਕੀਤੀ ਹੈ। ਕੁਝ ਦਿਨ ਪਹਿਲਾਂ ਹੀ ਦੋਵਾਂ ਨੇ ਗੁਰਦਾਸਪੁਰ 'ਚ ਇਕ ਲਾਈਵ ਸ਼ੋਅ ਦੌਰਾਨ ਸਟੇਜ ਸਾਂਝੀ ਕੀਤੀ ਸੀ। [caption id="attachment_247342" align="aligncenter" width="300"] ਲਾਈਵ ਸ਼ੋਅ ਦੌਰਾਨ ਗੁਰੂ ਰੰਧਾਵਾ ਤੇ ਸਰਤਾਜ ਨੇ ਇੰਝ ਜਿੱਤਿਆ ਲੋਕਾਂ ਦਾ ਦਿਲ, ਵੀਡੀਓ ਹੋਈ ਵਾਇਰਲ[/caption] ਇਸ ਦੌਰਾਨ ਗੁਰੂ ਰੰਧਾਵਾ ਅਤੇ ਸਤਿੰਦਰ ਸਰਤਾਜ ਨੇ ਫੇਮਸ ਪੰਜਾਬੀ ਗੀਤ 'ਅੰਬਰਸਰੀਆ' ਅਤੇ ਸਰਤਾਜ ਦਾ ਮਸ਼ਹੂਰ ਗੀਤ 'ਅੱਧੀ ਕਿੱਕ 'ਤੇ ਸਟਾਰਟ ਮੇਰਾ ਯਾਮਹਾ' ਵੀ ਇਕੱਠਿਆਂ ਨੇ ਗਾਇਆ ਤੇ ਲੋਕਾਂ ਨੂੰ ਆਪਣੇ ਸ਼ਾਨਦਾਰ ਪਰਫਾਰਮੈਂਸ ਨਾਲ ਕੀਲ ਲਿਆ। [caption id="attachment_247340" align="aligncenter" width="300"] ਲਾਈਵ ਸ਼ੋਅ ਦੌਰਾਨ ਗੁਰੂ ਰੰਧਾਵਾ ਤੇ ਸਰਤਾਜ ਨੇ ਇੰਝ ਜਿੱਤਿਆ ਲੋਕਾਂ ਦਾ ਦਿਲ, ਵੀਡੀਓ ਹੋਈ ਵਾਇਰਲ[/caption] ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਤਿੰਦਰ ਸਰਤਾਜ ਨੇ ਇਹ ਪੋਸਟ ਸਾਂਝੀ ਕੀਤੀ ਹੈ। ਵੀਡੀਓ ਦੀ ਕੈਪਸ਼ਨ 'ਚ ਸਤਿੰਦਰ ਸਰਤਾਜ ਨੇ''ਅੱਜ ਸੰਗੀਤ ਦੀਆਂ ਖੁਸ਼ੀਆਂ ਰੰਧਾਵਾ ਪਰਿਵਾਰ ਨਾਲ ਸਾਂਝੀਆਂ ਕੀਤੀਆਂ। ਗੁਰੂ ਰੰਧਾਵਾ ਪਰਮਾਤਮਾ ਤੁਹਾਨੂੰ ਚੜ੍ਹਦੀਕਲਾ 'ਚ ਰੱਖੇ, ਹਮੇਸ਼ਾ ਇਸੇ ਤਰਾਂ ਖੁਸ਼ ਰਹੋ।''
-PTC News