ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 3 ਨਸ਼ਾ ਤਸਕਰਾਂ ਨੂੰ 51 ਕਰੋੜ ਦੀ ਹੈਰੋਇਨ ਸਮੇਤ ਦਬੋਚਿਆ

arrested

ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 3 ਨਸ਼ਾ ਤਸਕਰਾਂ ਨੂੰ 51 ਕਰੋੜ ਦੀ ਹੈਰੋਇਨ ਸਮੇਤ ਦਬੋਚਿਆ,ਲੁਧਿਆਣਾ: ਪੰਜਾਬ ਅੰਦਰ ਵੱਧ ਰਹੀ ਨਸ਼ੇ ਦੀ ਆਮਦ ਨੂੰ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਵੱਡੀ ਮਾਤਰਾ ‘ਚ ਨਸ਼ਾ ਤਸਕਰਾਂ ਨੂੰ ਦਬੋਚਿਆ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ‘ਚ ਸਾਹਮਣੇ ਆਇਆ ਹੈ,

ludhianaਜਿਥੇ ਸਪੈਸ਼ਲ ਟਾਸਕ ਫੋਰਸ ਵੱਲੋਂ ਇਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦਾ ਕਬਜ਼ੇ ਵਿਚੋਂ 51 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ।ਸੋਚਣ ਵਾਲੀ ਗੱਲ ਤੇ ਇਹ ਹੈ ਕਿ ਇਸ ਕੰਮ ਨੂੰ ਸਿਰੇ ਚਾੜਨ ਦੇ ਲਈ ਇਨ੍ਹਾਂ ਨੇ ਇਹ ਹੈਰੋਇਨ ਥੈਲਿਆਂ ‘ਚ ਪਾ ਕੇ ਰੱਖੀ ਹੋਈ ਸੀ,

ludhianaਜਿਸ ਦੇ ਉੱਪਰ ਅਖਰੋਟ ਰੱਖੇ ਗਏ ਸਨ।ਇਸ ਘਟਨਾ ਜਾਣਕਾਰੀ ਦਿੰਦਿਆਂ ਐਸ.ਟੀ.ਐਫ. ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਦੋਸ਼ੀਆਂ ਨੂੰ ਸ਼ੇਰਪੁਰ ਬਾਈਪਾਸ ਨੇੜਿਉਂ ਗ੍ਰਿਫ਼ਤਾਰ ਕੀਤਾ ਗਿਆ ਹੈ।

ludhianaਪੁਲਿਸ ਵੱਲੋਂ ਇਨ੍ਹਾਂ ਪਾਸੋਂ ਪੁੱਛ ਪੜਤਾਲ ਜਾਰੀ ਹੈ। ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਵੇਗਾ।

—PTC News