ਦੇਸ਼ 'ਚ ਅੱਜ ਤੋਂ ਖੁੱਲ੍ਹਣਗੀਆਂ ਇਹ ਦੁਕਾਨਾਂ, ਕੇਂਦਰ ਸਰਕਾਰ ਨੇ ਕੁੱਝ ਸ਼ਰਤਾਂ ਨਾਲ ਦਿੱਤੀ ਮਨਜ਼ੂਰੀ

By Shanker Badra - April 25, 2020 11:04 am

ਦੇਸ਼ 'ਚ ਅੱਜ ਤੋਂ ਖੁੱਲ੍ਹਣਗੀਆਂ ਇਹ ਦੁਕਾਨਾਂ, ਕੇਂਦਰ ਸਰਕਾਰ ਨੇ ਕੁੱਝ ਸ਼ਰਤਾਂ ਨਾਲ ਦਿੱਤੀ ਮਨਜ਼ੂਰੀ:ਨਵੀਂ ਦਿੱਲੀ:ਦੇਸ਼ ਵਿੱਚ ਪਿਛਲੇ ਮਹੀਨੇ ਤੋਂ ਜਾਰੀ ਲਾਕਡਾਊਨ ਦੌਰਾਨ ਕੇਂਦਰ ਸਰਕਾਰ ਨੇ ਦੁਕਾਨਦਾਰਾਂ ਨੂੰ ਰਾਹਤ ਦਿੰਦਿਆ ਅੱਜ ਦੇਸ਼ ਵਿਚ ਸਾਰੀਆਂ ਦੁਕਾਨਾਂ ਨੂੰ ਕੁਝ ਸ਼ਰਤਾਂ ਦੇ ਅਧਾਰ 'ਤੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ। ਇਸ ਵਿਚ ਜ਼ਰੂਰੀ ਅਤੇ ਗੈਰ-ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਸ਼ਾਮਲ ਹਨ। ਇਸ ਦੌਰਾਨ ਦੁਕਾਨਦਾਰਾਂ ਨੂੰ ਮਾਸਕ ਲਗਾਉਣਾ ਜ਼ਰੂਰੀ ਹੋਵੇਗਾ ਤੇ ਸੋਸ਼ਲ ਡਿਸਟੇਂਸਿੰਗ ਦਾ ਵੀ ਧਿਆਨ ਰੱਖਣਾ ਹੋਵੇਗਾ।ਹਾਲਾਂਕਿ, ਸਿਰਫ 50 ਫੀਸਦੀ ਕਰਮਚਾਰੀ ਦੁਕਾਨਾਂ 'ਤੇ ਕੰਮ ਕਰ ਸਕਣਗੇ।

ਇਨ੍ਹਾਂ ਦੁਕਾਨਾਂ ਵਿਚ ਕੰਮ ਕਰਨ ਵਾਲਿਆਂ ਨੂੰ ਲਾਕਡਾਊਨ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਅਨੁਸਾਰ ਦਿਹਾਤੀ ਖੇਤਰਾਂ 'ਚ ਸ਼ਾਪਿੰਗ ਮਾਲਜ਼ ਨੂੰ ਛੱਡ ਕੇ ਸਾਰੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਣਗੀਆਂ। ਇਸ ਤੋਂ ਇਲਾਵਾ ਅਰਬਨ ਇਲਾਕੇ, ਸ਼ਹਿਰੀ ਖੇਤਰਾਂ 'ਚ, ਰਿਹਾਇਸ਼ੀ ਕੰਪਲੈਕਸਾਂ 'ਚ ਅਤੇ ਗੁਆਂਢ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਹੈ ਪਰ ਬਜ਼ਾਰ/ਮਾਰਕੀਟ ਕੰਪਲੈਕਸਾਂ 'ਚ ਸ਼ਾਪਿੰਗ ਮਾਲ 'ਚ ਦੁਕਾਨਾਂ ਖੋਲ੍ਹਣ ਦੀ ਆਗਿਆ ਨਹੀਂ ਹੈ।

ਗ੍ਰਹਿ ਮੰਤਰਾਲੇ ਦੇ ਆਦੇਸ਼ ਮੁਤਾਬਕ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਉਹ ਸਾਰੀਆਂ ਦੁਕਾਨਾਂ ਖੁੱਲ੍ਹਣਗੀਆਂ, ਜੋ ਸ਼ਾਪਸ ਐਂਡ ਐਸਟੇਬਲਿਸ਼ਮੈਂਟ ਐਕਟ ਤਹਿਤ ਰਜਿਸਟਰਡ ਹਨ। ਇਹ ਛੋਟ ਉਨ੍ਹਾਂ ਦੁਕਾਨਾਂ ਨੂੰ ਹੈ, ਜੋ ਨਗਰ ਨਿਗਮ ਅਤੇ ਨਗਰ ਪਾਲਿਕਾ ਦੇ ਦਾਇਰੇ ਵਿਚ ਨਹੀਂ ਆਉਂਦੇ। ਨਗਰ ਨਿਗਮ ਅਤੇ ਨਗਰ ਪਾਲਿਕਾ ਦੇ ਦਾਇਰੇ ਵਿਚ ਆਉਣ ਵਾਲੀਆਂ ਦੁਕਾਨਾਂ, ਮਾਲ ਅਤੇ ਮਾਰਕੀਟ ਕੰਪਲੈਕਸ ਦੇ ਸਾਰੇ ਸ਼ਟਰ ਬੰਦ ਰਹਿਣਗੇ। ਸਿੰਗਲ ਬਰਾਂਡ ਅਤੇ ਮਲਟੀ ਬਰਾਂਡ ਦੀਆਂ ਦੁਕਾਨਾਂ 'ਤੇ ਲਾਕਡਾਊਨ ਅਜੇ ਕਾਇਮ ਰਹੇਗਾ।

Local shops to re-open nationwide as Centre eases lockdown guidelines ਦੇਸ਼ 'ਚ ਅੱਜ ਤੋਂ ਖੁੱਲ੍ਹਣਗੀਆਂ ਇਹ ਦੁਕਾਨਾਂ, ਕੇਂਦਰ ਸਰਕਾਰ ਨੇ ਕੁੱਝ ਸ਼ਰਤਾਂ ਨਾਲ ਦਿੱਤੀ ਮਨਜ਼ੂਰੀ

ਉਥੇ ਹੀ ਦੂਜੇ ਪਾਸੇ ਹਾਲੇ ਸ਼ੌਪਿੰਗ ਮਾਲਜ਼ ਤੇ ਮਾਰਕੀਟ ਕੰਪਲੈਕਸ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਮੰਤਰਾਲੇ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਹੌਟਸਪੌਟ ਤੇ ਕੰਟੇਨਮੈਂਟ ਜ਼ੋਨ 'ਚ ਕਿਸੇ ਤਰ੍ਹਾਂ ਦੀ ਛੋਟ ਨਹੀਂ ਦਿੱਤੀ ਗਈ ਹੈ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਈ-ਕਾਮਰਸ ਕੰਪਨੀਆਂ ਦੁਆਰਾ ਵਿਕਰੀ ਨੂੰ ਸਿਰਫ ਜ਼ਰੂਰੀ ਚੀਜ਼ਾਂ ਲਈ ਆਗਿਆ ਦੇਣਾ ਜਾਰੀ ਰਹੇਗਾ। ਇੱਕ ਹੋਰ ਸਪੱਸ਼ਟ ਕੀਤਾ ਗਿਆ ਹੈ ਕਿ ਸ਼ਰਾਬ ਅਤੇ ਹੋਰ ਚੀਜ਼ਾਂ ਦੀ ਵਿਕਰੀ 'ਤੇ ਰੋਕ ਹੈ।

ਦੱਸ ਦੇਈਏ ਕਿਕੇਂਦਰ ਸਰਕਾਰ ਵੱਲੋਂ ਦੁਕਾਨਾਂ ਖੋਲ੍ਹਣ ਦਾ ਫੈਸਲਾ ਪੰਜਾਬ ਵਿੱਚ ਆਟੋਮੈਟਿਕ ਲਾਗੂ ਨਹੀਂ ਹੋਵੇਗਾ। ਇਸ ਸਬੰਧੀ ਵਿਸ਼ੇਸ਼ ਮੁੱਖ ਸਕੱਤਰ ਕੇ ਬੀ ਐਸ ਸਿੱਧੂ ਨੇ ਸਪਸ਼ਟ ਕੀਤਾ ਕਿ ਇਸ ਬਾਰੇ ਪੰਜਾਬ ਸਰਕਾਰ ਵੱਲੋਂ ਕੋਈ ਫੈਸਲਾ ਲੈਣ ਤੋਂ ਬਾਅਦ ਹੀ ਪੰਜਾਬ ਵਿੱਚ ਦੁਕਾਨਾਂ ਖੁੱਲ੍ਹ ਸਕਣਗੀਆਂ। ਇਸ ਦੇ ਇਲਾਵਾ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਸਪਸ਼ਟ ਕੀਤਾ ਕਿ ਸ਼ਹਿਰ ਨੂੰ ਕੰਟੇਨਮੈਂਟ ਖੇਤਰ ਐਲਾਨਿਆ ਹੈ, ਜਿਸ ਕਾਰਨ ਗ਼ੈਰ- ਜ਼ਰੂਰੀ ਵਸਤੂਆਂ ਵਾਲ਼ੀਆਂ ਦੁਕਾਨਾਂ 3 ਮਈ ਤੱਕ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
-PTCNews

adv-img
adv-img