ਲਾਕਡਾਊਨ ’ਚ ਖੁੱਲਣਗੇ ਢਾਬੇ, ਮਕੈਨਿਕਾਂ, ਪਲੰਬਰ, ਟਰੱਕ, ਕਿਸਾਨਾਂ, IT ਕੰਪਨੀਆਂ ਨੂੰ ਮਿਲੇਗੀ ਛੋਟ,ਪੜ੍ਹੋ ਹੋਰ ਵੀ ਬਹੁਤ ਕੁੱਝ

By Shanker Badra - April 15, 2020 6:04 pm

ਲਾਕਡਾਊਨ ’ਚ ਖੁੱਲਣਗੇ ਢਾਬੇ, ਮਕੈਨਿਕਾਂ, ਪਲੰਬਰ, ਟਰੱਕ, ਕਿਸਾਨਾਂ, IT ਕੰਪਨੀਆਂ ਨੂੰ ਮਿਲੇਗੀ ਛੋਟ,ਪੜ੍ਹੋ ਹੋਰ ਵੀ ਬਹੁਤ ਕੁੱਝ:ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਦੇ ਦੂਜੇ ਗੇੜ ਨੂੰ ਲਾਗੂ ਕਰਨ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਦੌਰਾਨ ਨਵੇਂ ਦਿਸ਼ਾ-ਨਿਰਦੇਸ਼ਾਂ ਵਿੱਚ ਦੱਸਿਆ ਗਿਆ ਹੈ ਕਿ ਜ਼ਿਲ੍ਹਾ ਮੈਜਿਸਟ੍ਰੇਟ ਵਿਆਹ ਸਮਾਗਮ 'ਤੇ ਨਜ਼ਰ ਰੱਖਣਗੇ। ਵਿਆਹ-ਸਮਾਗਮਾਂ ਅਤੇ ਅੰਤਮ ਸਸਕਾਰ 'ਤੇ ਜਿੱਥੇ ਵੀ ਲੋਕਾਂ ਦੀ ਮੌਜੂਦਗੀ ਹੁੰਦੀ ਹੈ, ਉਨ੍ਹਾਂ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਰੈਗੁਲੇਟ ਕੀਤਾ ਜਾਵੇਗਾ।

ਕੇਂਦਰਸਰਕਾਰ ਨੇ ਕਿਸਾਨਾਂ ਨੂੰ ਕੁਝ ਰਿਆਇਤਾਂ ਵੀ ਦਿੱਤੀਆਂ ਹਨ। ਖੇਤੀ ਮੰਡੀਆਂ ਵਿੱਚ ਵੀ ਵਪਾਰ ਸ਼ੁਰੂ ਕੀਤਾ ਜਾਵੇਗਾ। ਕਿਸਾਨ ਖੇਤਾਂ ਵਿੱਚ ਜਾ ਕੇ ਕੰਮ ਕਰ ਸਕਣਗੇ ਜਿਵੇਂ ਕਿ ਵਾਢੀ, ਫ਼ਸਲ ਦੀ ਖਰੀਦ ਅਤੇ ਐਮਐਸਪੀ ਨਾਲ ਜੁੜੀਆਂ ਏਜੰਸੀਆਂ ਆਪਣਾ ਕੰਮ ਕਰ ਸਕਦੀਆਂ ਹਨ, ਖੇਤੀ ਉਤਪਾਦਨ ਮੰਡੀਆਂ ਵਿੱਚ ਵੀ ਕੰਮ ਹੋਵੇਗਾ। ਇਸੇ ਤਰ੍ਹਾਂ ਖਾਦ, ਕੀਟਨਾਸ਼ਕਾਂ, ਖੇਤੀਬਾੜੀ ਮਸ਼ੀਨਰੀ ਅਤੇ ਉਨ੍ਹਾਂ ਦੇ ਹਿੱਸਿਆਂ ਆਦਿ ਦੀ ਵਿਕਰੀ ਸ਼ੁਰੂ ਹੋ ਜਾਵੇਗੀ।

ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਮੱਛੀ ਪਾਲਣ, ਇਸ ਦੀ ਪੈਕਿੰਗ ਅਤੇ ਵੰਡ, ਵਿਕਰੀ, ਕੋਲਡ ਸਟੋਰੇਜ ਨਾਲ ਜੁੜੇ ਸਾਰੇ ਕਾਰੋਬਾਰ ਇਨ੍ਹਾਂ ਖੇਤਰਾਂ ਵਿੱਚ ਸ਼ੁਰੂ ਕੀਤੇ ਜਾ ਸਕਦੇ ਹਨ। ਇਸੇ ਤਰ੍ਹਾਂ ਚਾਹ, ਕਾਫੀ, ਰਬੜ ਆਦਿ ਦੇ ਬੂਟੇ ਲਗਾਉਣ ਦਾ ਕੰਮ ਵੀ ਸ਼ੁਰੂ ਕੀਤਾ ਜਾ ਸਕਦਾ ਹੈ। ਦੁੱਧ ਇਕੱਠਾ ਕਰਨ ਅਤੇ ਵੰਡਣ, ਪ੍ਰੋਸੈਸਿੰਗ ਦਾ ਕੰਮ ਵੀ ਜਾਰੀ ਰਹੇਗਾ। ਇਸੇ ਤਰ੍ਹਾਂ ਪੋਲਟਰੀ, ਪਸ਼ੂ ਪਾਲਣ, ਅਤੇ ਚਾਰੇ ਦੀ ਵਿਕਰੀ ਅਤੇ ਇਨ੍ਹਾਂ ਪਸ਼ੂਆਂ ਦੀ ਖਰੀਦ ਦਾ ਕਾਰੋਬਾਰ ਵੀ ਸ਼ੁਰੂ ਕੀਤਾ ਜਾਵੇਗਾ।

ਇਸ ਅਧੀਨ ਜਨਤਕ ਥਾਵਾਂ ’ਤੇ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਜਨਤਕ ਥਾਵਾਂ 'ਤੇ ਥੁੱਕਣ 'ਤੇ ਜੁਰਮਾਨਾ ਲੱਗੇਗਾ। ਇਸ ਦੇ ਨਾਲ ਹੀ ਕੇਂਦਰ ਨੇ ਸ਼ਰਾਬ ਦੀ ਵਿਕਰੀ 'ਤੇ ਪੂਰਨ ਪਾਬੰਦੀ ਲਗਾਈ ਹੈ। ਸ਼ਰਾਬ, ਗੁਟਖਾ, ਤੰਬਾਕੂ ਆਦਿ ਦੀ ਵਿਕਰੀ 'ਤੇ ਸਖ਼ਤ ਪਾਬੰਦੀ ਲਾਗੂ ਰਹੇਗੀ। ਸਰਕਾਰ ਨੇ ਇਹ ਦਿਸ਼ਾ-ਨਿਰਦੇਸ਼ ਜਨਤਕ ਥਾਵਾਂ ਦੇ ਤਹਿਤ ਜਾਰੀ ਕੀਤੇ ਹਨ।

ਇਸ ਦੌਰਾਨ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਹਰ ਤਰ੍ਹਾਂ ਦੀ ਟਰਾਂਸਪੋਰਟ 'ਤੇ ਰੋਕ ਜਾਰੀ ਰਹੇਗੀ ਪਰ ਕੁਝ ਸ਼ਰਤਾਂ ਸਮੇਤ ਟਰੱਕਾਂ ਦੀ ਆਵਾਜਾਈ ਦੀ ਇਜਾਜ਼ਤ ਹੋਵੇਗੀ। ਇਸ ਅਧੀਨ ਰੈਸਟੋਰੈਂਟ ਵੀ ਨਹੀਂ ਖੁੱਲ੍ਹਣਗੇ, ਪਰ ਹਾਈਵੇਅ 'ਤੇ ਢਾਬਿਆਂ ਨੂੰ ਖੋਲ੍ਹਿਆ ਜਾ ਸਕਦਾ ਹੈ। ਇਹ ਫ਼ੈਸਲਾ ਟਰੱਕ ਡਰਾਈਵਰਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।

ਕਾਮਰਸ ਤੇ ਕੁਰੀਅਰ ਸੇਵਾਵਾਂ ਨੂੰ ਰਾਹਤ ਦਿੱਤੀ ਗਈ ਹੈ। ਜ਼ਰੂਰੀ ਚੀਜ਼ਾਂ ਬਣਾਉਣ ਵਾਲੇ ਕਾਰਖਾਨੇ ਵੀ ਖੁੱਲ੍ਹ ਸਕਣਗੇ। ਜ਼ਰੂਰੀ ਸਾਮਾਨ, ਦਵਾਈਆਂ ਦਾ ਉਤਪਾਦਨ ਜਾਰੀ ਰਹੇਗਾ। ਬਿਜਲੀ ਮਕੈਨਿਕ, ਪਲੰਬਰ, ਮੋਟਰ ਮਕੈਨਿਕ, ਤਰਖਾਣਾਂ ਨੂੰ ਇਜਾਜ਼ਤ ਦਿੱਤੀ ਗਈ ਹੈ। 50 ਫ਼ੀਸਦੀ ਕਰਮਚਾਰੀਆਂ ਨਾਲ ਆਈਟੀ ਕੰਪਨੀਆਂ ਨੂੰ ਕੰਮ ਕਰਨ ਦੀ ਮਨਜ਼ੁਰੀ ਦੇ ਦਿੱਤੀ ਗਈ ਹੈ।ਇਲੈਕਟ੍ਰੌਨਿਕ ਮੀਡੀਆ, ਡੀਟੀਐੱਚ, ਕੇਬਲ, ਇੰਟਰਨੈੱਟ ਸੇਵਾਵਾਂ ਜਾਰੀ ਰਹਿਣਗੀਆਂ।

ਬੈਂਕਾਂ ਦੀਆਂ ਸ਼ਾਖਾਵਾਂ, ਏਟੀਐੱਮ, ਡਾਕ ਸੇਵਾ, ਡਾਕਘਰ ਖੁੱਲ੍ਹੇ ਰਹਿਣਗੇ। ਏਪੀਐੱਮਸੀ ਨਾਲ ਸੰਚਾਲਿਤ ਸਾਰੀਆਂ ਮੰਡੀਆਂ ਖੁੱਲ੍ਹੀਆਂ ਰਹਿਣਗੀਆਂ। ਮਨਰੇਗਾ ਅਧੀਨ ਕੰਮ ਦੀ ਇਜਾਜ਼ਤ ਦਿੱਤੀ ਗਈ ਹੈ। ਕੁਝ ਨਿਰਮਾਣ ਸਥਾਨਾਂ ਉੱਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।ਬੈਂਕਾਂ ਦੇ ਨਾਲ ਬੀਮਾ ਕੰਪਨੀਆਂ ਵੀ ਕੰਮ ਕਰਦੀਆਂ ਰਹਿਣਗੀਆਂ। ਪੈਟਰੋਲ ਪੰਪ ਖੁੱਲ੍ਹੇ ਰਹਿਣਗੇ।

ਦੱਸ ਦੇਈਏ ਕਿ ਦੇਸ਼ ਵਿਚ 3 ਮਈ ਤੱਕ ਸਵੀਮਿੰਗ ਪੂਲ, ਥੀਏਟਰ, ਬਾਰ, ਜਿਮ, ਸ਼ੌਪਿੰਗ ਮਾਲ, ਸਿਨੇਮਾ ਹਾਲ ਆਦਿ ਬੰਦ ਰਹਿਣਗੇ। ਸਾਰੀਆਂ ਵਿਦਿਅਕ ਤੇ ਸਿਖਲਾਈ ਸੰਸਥਾਵਾਂ ਵੀ 3 ਮਈ ਤਕ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਟੈਕਸੀ ਸੇਵਾਵਾਂ ਤੇ ਕੈਬ ਸੇਵਾਵਾਂ ਨੂੰ ਵੀ 3 ਮਈ ਤੱਕ ਇਜਾਜ਼ਤ ਨਹੀਂ ਦਿੱਤੀ ਗਈ ਹੈ।ਦਫ਼ਤਰੀ ਤੇ ਜਨਤਕ ਥਾਵਾਂ 'ਤੇ ਚਿਹਰਾ ਢਕਣਾ ਲਾਜ਼ਮੀ ਹੋਵੇਗਾ।
-PTCNews

adv-img
adv-img