Thu, Apr 25, 2024
Whatsapp

ਕੋਰੋਨਾ ਸੰਕਟ: 18 ਮਈ ਤੋਂ ਲਾਕਡਾਊਨ ਦਾ ਚੌਥਾ ਗੇੜ ਨਵੇਂ ਦਿਸ਼ਾ -ਨਿਰਦੇਸ਼ਾਂ ਨਾਲ ਹੋਵੇਗਾ ਸ਼ੁਰੂ : PM ਮੋਦੀ

Written by  Shanker Badra -- May 12th 2020 09:15 PM
ਕੋਰੋਨਾ ਸੰਕਟ: 18 ਮਈ ਤੋਂ ਲਾਕਡਾਊਨ ਦਾ ਚੌਥਾ ਗੇੜ ਨਵੇਂ ਦਿਸ਼ਾ -ਨਿਰਦੇਸ਼ਾਂ ਨਾਲ ਹੋਵੇਗਾ ਸ਼ੁਰੂ : PM ਮੋਦੀ

ਕੋਰੋਨਾ ਸੰਕਟ: 18 ਮਈ ਤੋਂ ਲਾਕਡਾਊਨ ਦਾ ਚੌਥਾ ਗੇੜ ਨਵੇਂ ਦਿਸ਼ਾ -ਨਿਰਦੇਸ਼ਾਂ ਨਾਲ ਹੋਵੇਗਾ ਸ਼ੁਰੂ : PM ਮੋਦੀ

ਕੋਰੋਨਾ ਸੰਕਟ: 18 ਮਈ ਤੋਂ ਲਾਕਡਾਊਨ ਦਾ ਚੌਥਾ ਗੇੜ ਨਵੇਂ ਦਿਸ਼ਾ -ਨਿਰਦੇਸ਼ਾਂ ਨਾਲ ਹੋਵੇਗਾ ਸ਼ੁਰੂ : PM ਮੋਦੀ :ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਤ 8 ਵਜੇ ਕੋਰੋਨਾ ਵਾਇਰਸ ਦੇ ਵੱਧ ਰਹੇ ਸੰਕਟ ਵਿਚਕਾਰ ਦੇਸ਼ ਨੂੰ ਸੰਬੋਧਨ ਕੀਤਾ ਹੈ। ਇਸ ਦੌਰਾਨ ਕੋਰੋਨਾ ਸੰਕਟ 'ਤੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 18 ਮਈ ਤੋਂ ਲਾਕਡਾਊਨ ਦਾ ਚੌਥਾ ਗੇੜ ਨਵੇਂ ਦਿਸ਼ਾ -ਨਿਰਦੇਸ਼ਾਂ ਨਾਲ ਆਵੇਗਾ। ਜਿਸ ਵਿੱਚ ਕੁੱਝ ਸ਼ਰਤਾਂ ਲਾਗੂ ਹੋਣਗੀਆਂ। ਉਨ੍ਹਾਂ ਕਿਹਾ ਕਿ ਕੋਰੋਨਾ ਨਾਲ ਮੁਕਾਬਲਾ ਕਰਦਿਆਂ ਦੁਨੀਆ ਨੂੰ 4 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਕੋਰੋਨਾ ਸੰਕਟ ਦੇ ਸਾਹਮਣੇ ਹਾਰਨਾ ਅਤੇ ਝੁਕਣਾ ਮਨਜੂਰ ਨਹੀਂ। ਪੀਐੱਮ ਨੇ ਕਿਹਾ ਕਿ ਜਦੋਂ ਕੋਰੋਨਾ ਸੰਕਟ ਸ਼ੁਰੂ ਹੋਇਆ ਸੀ ਤਾਂ ਉਸ ਸਮੇਂ ਇੱਕ ਵੀ ਪੀ.ਪੀ.ਈ.ਕਿੱਟ ਨਹੀਂ ਬਣਾਈ ਜਾਂਦੀ ਸੀ।ਅੱਜ ਸਥਿਤੀ ਇਹ ਹੈ ਕਿ ਭਾਰਤ 'ਚ ਰੋਜ਼ਾਨਾ 2 ਲੱਖ ਪੀ.ਪੀ.ਈ.ਕਿੱਟਾਂ ਬਣਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਸਾਡੇ ਕੋਲ ਸਰੋਤ ਹਨ ,ਸਕਤੀ ਹੈ ਅਤੇ ਸਾਡੇ ਕੋਲ ਦੁਨੀਆ 'ਚ ਸਭ ਤੋਂ ਵੱਧ ਪ੍ਰਤਿਭਾ ਹੈ। ਅਸੀਂ ਵਧੀਆ ਵਸਤਾਂ ਬਣਾਵਾਂਗੇ,ਆਪਣੀ ਕੁਆਲਟੀ 'ਚ ਸੁਧਾਰ ਕਰਾਂਗੇ ਅਤੇ ਸਪਲਾਈ ਚੇਨ ਨੂੰ ਹੋਰ ਮਜ਼ਬੂਤ ਬਣਾਵਾਂਗੇ। ਭਾਰਤੀਆਂ ਅੱਗੇ ਕੋਈ ਵੀ ਰਾਹ ਮੁਸ਼ਕਿਲ ਨਹੀਂ ਹੈ। ਦੁਨੀਆ ਮੁਸ਼ਕਿਲ ਵੇਲੇ ਭਾਰਤ ਦੀ ਪ੍ਰਸ਼ੰਸਾ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਲਈ 20 ਲੱਖ ਕਰੋੜ ਰੁਪਏ ਦਾ ਪੈਕੇਜ ਦਾ ਐਲਾਨ ਕੀਤਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ  20 ਲੱਖ ਕਰੋੜ ਰੁਪਏ ਦਾ ਪੈਕੇਜ ਆਤਮ ਨਿਰਭਰ ਭਾਰਤ ਨੂੰ ਨਵੀਂ ਰਾਹ ਦੇਵੇਗਾ। ਇਹ ਆਰਥਿਕ ਪੈਕੇਜ ਦੇਸ਼ ਦੇ ਹਰ ਜਰੂਰੂਤਮੰਦ ਲਈ ਹੈ। ਇਹ ਪੈਕੇਜ ਕਿਸਾਨਾਂ ਅਤੇ ਵਪਾਰੀਆਂ ਨੂੰ ਵੱਡੀ ਰਾਹਤ ਦੇਵੇਗਾ। ਵਿੱਤ ਮੰਤਰੀ ਆਉਣ ਵਾਲੇ ਦਿਨਾਂ ਵਿੱਚ ਇਸ ਦੀ ਪੂਰੀ ਜਾਣਕਾਰੀ ਦੇਣਗੇ। ਇਸ ਸੰਕਟ 'ਚ ਵੱਡੇ ਤੋਂ ਵੱਡੇ ਦੇਸ਼ਾਂ ਨੂੰ ਨੁਕਸਾਨ ਪਹੁੰਚਿਆ ਹੈ। ਪੀਐੱਮ ਨੇ ਕਿਹਾ ਕਿ ਲੋਕਲ ਮਾਰਕੀਟ ਨੇ ਸਾਨੂੰ ਬਚਾਇਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਲੋਕਲ ਪ੍ਰੋਡੈਕਟਸ ਹੀ ਗਲੋਬਲ ਪ੍ਰੋਡੈਕਟਸ ਬਣੇ ਹਨ ਅਤੇ ਲੋਕਲ ਉਤਪਾਦ ਖਰੀਦ ਕੇ ਦੇਸ਼ ਨੂੰ ਆਤਮ ਨਿਰਭਰ ਬਣਾਉਣਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕਰਦਿਆਂ 15 ਮਈ ਤੱਕ ਸੁਝਾਅ ਮੰਗੇ ਸਨ। -PTCNews


Top News view more...

Latest News view more...