Thu, Apr 18, 2024
Whatsapp

ਕੋਰੋਨਾ ਆਫ਼ਤ : ਹੁਣ ਇਸ ਜ਼ਿਲ੍ਹੇ ’ਚ 26 ਮਾਰਚ ਤੋਂ 4 ਅਪ੍ਰੈਲ ਤੱਕ ਮੁਕੰਮਲ ਲਾਕਡਾਊਨ ਦਾ ਐਲਾਨ  

Written by  Shanker Badra -- March 24th 2021 04:33 PM
ਕੋਰੋਨਾ ਆਫ਼ਤ : ਹੁਣ ਇਸ ਜ਼ਿਲ੍ਹੇ ’ਚ 26 ਮਾਰਚ ਤੋਂ 4 ਅਪ੍ਰੈਲ ਤੱਕ ਮੁਕੰਮਲ ਲਾਕਡਾਊਨ ਦਾ ਐਲਾਨ  

ਕੋਰੋਨਾ ਆਫ਼ਤ : ਹੁਣ ਇਸ ਜ਼ਿਲ੍ਹੇ ’ਚ 26 ਮਾਰਚ ਤੋਂ 4 ਅਪ੍ਰੈਲ ਤੱਕ ਮੁਕੰਮਲ ਲਾਕਡਾਊਨ ਦਾ ਐਲਾਨ  

ਮਹਾਰਾਸ਼ਟਰ : ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ 'ਚ 26 ਮਾਰਚ ਤੋਂ 4 ਅਪ੍ਰੈਲ ਤੱਕ ਮੁਕੰਮਲ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ। ਨਾਗਪੁਰ, ਮੁੰਬਈ ਅਤੇ ਪੁਣੇ ਤੋਂ ਇਲਾਵਾ ਬੀਡ ਜ਼ਿਲੇ ਵਿਚ ਵੀ ਵੱਡੀ ਗਿਣਤੀ ਵਿਚ ਕੋਰੋਨਾ ਦੇ ਕੇਸ ਪਾਏ ਗਏ ਹਨ । ਇਸ ਤੋਂ ਪਹਿਲਾਂ ਨਾਗਪੁਰ ਵਿਚ ਵੀ ਪ੍ਰਸ਼ਾਸਨ ਨੇ 15 ਤੋਂ 21 ਮਾਰਚ ਤੱਕ ਮੁਕੰਮਲ ਤਾਲਾਬੰਦੀ ਕੀਤੀ ਸੀ। ਰਾਤ ਦਾ ਕਰਫ਼ਿਊ ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ਵਿੱਚ ਵੀ ਲਾਗੂ ਹੈ। [caption id="attachment_483847" align="aligncenter" width="297"]Lockdown announced in Maharashtra's Beed from March 26 to April 4 as COVID-19 cases ਕੋਰੋਨਾ ਆਫ਼ਤ : ਹੁਣ ਇਸ ਜ਼ਿਲ੍ਹੇ ’ਚ 26 ਮਾਰਚ ਤੋਂ 4 ਅਪ੍ਰੈਲ ਤੱਕ ਮੁਕੰਮਲ ਲਾਕਡਾਊਨ ਦਾ ਐਲਾਨ[/caption] ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ 10 ਦਿਨਾਂ ਦੇ ਲਾਕਡਾਊਨ ਦੌਰਾਨ ਸਾਰੇ ਮੈਰਿਜ ਪੈਲੇਸ , ਹੋਟਲ ਅਤੇ ਰੈਸਟੋਰੈਂਟ ਬੰਦ ਰਹਿਣਗੇ। ਇਸ ਤੋਂ ਇਲਾਵਾ ਸਾਰੇ ਸਕੂਲ ਅਤੇ ਕਾਲਜਾਂ ਨੂੰ ਵੀ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਨਿੱਜੀ ਦਫਤਰਾਂ ਨੂੰ ਬੰਦ ਰੱਖਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ ਅਤੇ ਕਰਮਚਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਜਿੰਨਾ ਸੰਭਵ ਹੋ ਸਕੇ ਘਰੋਂ ਕੰਮ ਕਰਵਾਉਣ। [caption id="attachment_483845" align="aligncenter" width="715"]Lockdown announced in Maharashtra's Beed from March 26 to April 4 as COVID-19 cases ਕੋਰੋਨਾ ਆਫ਼ਤ : ਹੁਣ ਇਸ ਜ਼ਿਲ੍ਹੇ ’ਚ 26 ਮਾਰਚ ਤੋਂ 4 ਅਪ੍ਰੈਲ ਤੱਕ ਮੁਕੰਮਲ ਲਾਕਡਾਊਨ ਦਾ ਐਲਾਨ[/caption] ਹਾਲਾਂਕਿ ਇਸ ਸਮੇਂ ਦੌਰਾਨ ਦੁੱਧ, ਦਵਾਈ, ਸਬਜ਼ੀਆਂ ਅਤੇ ਰਾਸ਼ਨ ਦੀਆਂ ਜ਼ਰੂਰੀ ਵਸਤਾਂ ਵੇਚਣ ਵਾਲੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ। ਕੋਰੋਨਾ ਮਹਾਰਾਸ਼ਟਰ ਵਿਚ ਤਬਾਹੀ ਮਚਾ ਰਿਹਾ ਹੈ। ਮੰਗਲਵਾਰ ਨੂੰ ਸੂਬੇ ਵਿੱਚ ਵਿਚ 28,000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 132 ਲੋਕਾਂ ਦੀ ਮੌਤ ਹੋ ਗਈ। ਸੂਬੇ ਵਿੱਚ ਕੋਰੋਨਾ ਤੋਂ ਹੋਈਆਂ ਮੌਤਾਂ ਦੀ ਗਿਣਤੀ ਹੁਣ 53,589 ਤੱਕ ਪਹੁੰਚ ਗਈ ਹੈ। ਪੜ੍ਹੋ ਹੋਰ ਖ਼ਬਰਾਂ : ਹੋਲੀ ਤੋਂ ਪਹਿਲਾਂ ਇਸ ਸੂਬੇ 'ਚ ਲੱਗਿਆ ਸਖ਼ਤ ਲਾਕਡਾਊਨ , ਪੜ੍ਹੋ ਕੀ ਰਹੇਗਾ ਖੁੱਲ੍ਹਾ , ਕੀ ਰਹੇਗਾ ਬੰਦ [caption id="attachment_483843" align="aligncenter" width="299"]Lockdown announced in Maharashtra's Beed from March 26 to April 4 as COVID-19 cases ਕੋਰੋਨਾ ਆਫ਼ਤ : ਹੁਣ ਇਸ ਜ਼ਿਲ੍ਹੇ ’ਚ 26 ਮਾਰਚ ਤੋਂ 4 ਅਪ੍ਰੈਲ ਤੱਕ ਮੁਕੰਮਲ ਲਾਕਡਾਊਨ ਦਾ ਐਲਾਨ[/caption] ਮਹਾਰਾਸ਼ਟਰ ਤੋਂ ਪੰਜਾਬ ਤੱਕ ਕਈ ਸੂਬਿਆਂ ਵਿੱਚ ਰਾਤ ਦੇ ਕਰਫ਼ਿਊ ਵਰਗੀਆਂ ਪਾਬੰਦੀਆਂ ਨਾਗਪੁਰ, ਪੁਣੇ, ਮੁੰਬਈ, ਅਹਿਮਦਨਗਰ, ਮੁੰਬਈ ,ਔਰੰਗਾਬਾਦ ਸਮੇਤ ਰਾਜ ਦੇ ਸਾਰੇ ਜ਼ਿਲ੍ਹਿਆਂ ਵਿਚ ਪਾਬੰਦੀਆਂ ਲਗਾਈਆਂ ਗਈਆਂ ਹਨ। ਮੰਗਲਵਾਰ ਨੂੰ ਬੀਐਮਸੀ ਨੇ ਹੋਲੀ ਦੇ ਸੰਬੰਧ ਵਿੱਚ ਇੱਕ ਆਦੇਸ਼ ਜਾਰੀ ਕਰਦਿਆਂ ਕਿਹਾ ਸੀ ਕਿ ਜਨਤਕ ਥਾਵਾਂ 'ਤੇ ਤਿਉਹਾਰ ਮਨਾਉਣ ਦੀ ਆਗਿਆ ਨਹੀਂ ਦਿੱਤੀ ਜਾਏਗੀ। ਦੱਸ ਦੇਈਏ ਕਿ ਮਹਾਰਾਸ਼ਟਰ ਤੋਂ ਇਲਾਵਾ ਗੁਜਰਾਤ ਦੇ 4 ਸ਼ਹਿਰ ਵੀ ਰਾਤ ਦਾ ਕਰਫ਼ਿਊ ਲੱਗਾ ਹੈ। ਜਦੋਂ ਕਿ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਕਈ ਸ਼ਹਿਰਾਂ ‘ਤੇ ਵੀ ਪਾਬੰਦੀਆਂ ਹਨ। -PTCNews


Top News view more...

Latest News view more...