ਕੀ ਦੇਸ਼ ‘ਚ ਫ਼ਿਰ ਲੱਗੇਗਾ ਮੁਕੰਮਲ ਲੌਕਡਾਊਨ ? ਸੁਪਰੀਮ ਕੋਰਟ ਨੇ ਕੇਂਦਰ ਤੇ ਸੂਬਿਆਂ ਨੂੰ ਦਿੱਤਾ ਇਹ ਸੁਝਾਅ  

ਕੀ ਦੇਸ਼ 'ਚ ਫ਼ਿਰ ਲੱਗੇਗਾ ਮੁਕੰਮਲ ਲੌਕਡਾਊਨ ? ਸੁਪਰੀਮ ਕੋਰਟ ਨੇ ਕੇਂਦਰ ਤੇ ਸੂਬਿਆਂ ਨੂੰ ਦਿੱਤਾ ਇਹ ਸੁਝਾਅ  

ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਬੇਕਾਬੂ ਹੋ ਰਿਹਾ ਹੈ। ਕੋਰੋਨਾ ‘ਤੇ ਕਾਬੂ ਪਾਉਣ ਲਈਕਈ ਰਾਜਾਂ ਵਿਚ ਲੌਕਡਾਊਨ (Lockdown) ਵਰਗੀਆਂ ਪਾਬੰਦੀਆਂ ਲਾਗੂ ਹਨ, ਹਾਲਾਂਕਿ ਨਵੇਂ ਕੇਸ ਘੱਟ ਨਹੀਂ ਰਹੇ ਹਨ। ਇਸ ਦੌਰਾਨ ਸੁਪਰੀਮ ਕੋਰਟ ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਨੂੰ ਕਾਬੂ ਕਰਨ ਲਈ ਲੌਕਡਾਊਨ ਬਾਰੇ ਵਿਚਾਰ ਕਰਨ ਲਈ ਕਿਹਾ ਹੈ।

ਪੰਜਾਬ ‘ਚ ਲੱਗਿਆ ਮਿੰਨੀ ਲੌਕਡਾਊਨ, ਪੜ੍ਹੋ ਕਿਸ-ਕਿਸ ਨੂੰ ਮਿਲੇਗੀ ਛੋਟ , ਕੀ ਰਹੇਗਾ ਬੰਦ

Lockdown india : Ki desh ch mud lagega Complete Lockdown ,Supreme Court ne kender te subiaa nu dita sujha
ਕੀ ਦੇਸ਼ ‘ਚ ਫ਼ਿਰ ਲੱਗੇਗਾ ਮੁਕੰਮਲ ਲੌਕਡਾਊਨ ? ਸੁਪਰੀਮ ਕੋਰਟ ਨੇ ਕੇਂਦਰ ਤੇ ਸੂਬਿਆਂ ਨੂੰ ਦਿੱਤਾ ਇਹ ਸੁਝਾਅ

ਐਤਵਾਰ ਰਾਤ ਨੂੰ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਜਨਤਕ ਸਮਾਰੋਹਾਂ ਅਤੇ ਸੁਪਰ ਫੈਲਣ ਵਾਲੇ ਪ੍ਰੋਗਰਾਮਾਂ ਨੂੰ ਰੋਕਣ ਬਾਰੇ ਵਿਚਾਰ ਕਰਨ ਦੀ ਅਪੀਲ ਕਰਾਂਗੇ। ਸੁਪਰੀਮ ਕੋਰਟ ਨੇ ਸਰਕਾਰਾਂ ਨੂੰ ਕਿਹਾ ਹੈ ਕਿ ਉਹ ਲੋਕ ਭਲਾਈ ਦੇ ਹਿੱਤ ਵਿੱਚ ਦੂਜੀ ਲਹਿਰ ਦੇ ਵਾਇਰਸ ਨੂੰ ਰੋਕਣ ਲਈ ਲੌਕਡਾਊਨ ਲਗਾਉਣ ਬਾਰੇ ਵਿਚਾਰ ਕਰ ਸਕਦੇ ਹਨ।

Lockdown india : Ki desh ch mud lagega Complete Lockdown ,Supreme Court ne kender te subiaa nu dita sujha
ਕੀ ਦੇਸ਼ ‘ਚ ਫ਼ਿਰ ਲੱਗੇਗਾ ਮੁਕੰਮਲ ਲੌਕਡਾਊਨ ? ਸੁਪਰੀਮ ਕੋਰਟ ਨੇ ਕੇਂਦਰ ਤੇ ਸੂਬਿਆਂ ਨੂੰ ਦਿੱਤਾ ਇਹ ਸੁਝਾਅ

ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਸੰਬੰਧ ‘ਚ 2 ਹਫ਼ਤਿਆਂ ਅੰਦਰ ਹਸਪਤਾਲ ‘ਚ ਦਾਖ਼ਲ ਹੋਣ ਸੰਬੰਧੀ ਰਾਸ਼ਟਰੀ ਨੀਤੀ ਲਿਆਏ। ਸੁਪਰੀਮ ਕੋਰਟਨੇ ਕਿਹਾ ਕਿ ਇਹ ਨੀਤੀ ਸਾਰੀਆਂ ਸੂਬਾ ਸਰਕਾਰਾਂ ਵਲੋਂ ਮੰਨੀ ਜਾਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਨੀਤੀ ਨਹੀਂ ਬਣਦੀ ਹੈ, ਉਦੋਂ ਤੱਕ ਕਿਸੇ ਵੀ ਮਰੀਜ਼ ਨੂੰ ਬਿਨ੍ਹਾਂ ਸਥਾਨਕ ਅਡਰੈੱਸ ਪਰੂਫ਼ ਜਾਂ ਆਈ.ਡੀ. ਪਰੂਫ਼ ਦੇ ਵੀ ਹਸਪਤਾਲ ‘ਚ ਦਾਖ਼ਲ ਹੋਣ ਤੋਂ ਨਹੀਂ ਰੋਕਿਆ ਜਾ ਸਕਦਾ ਹੈ।

ਕੀ ਦੇਸ਼ ‘ਚ ਫ਼ਿਰ ਲੱਗੇਗਾ ਮੁਕੰਮਲ ਲੌਕਡਾਊਨ ? ਸੁਪਰੀਮ ਕੋਰਟ ਨੇ ਕੇਂਦਰ ਤੇ ਸੂਬਿਆਂ ਨੂੰ ਦਿੱਤਾ ਇਹ ਸੁਝਾਅ

ਇਸ ਤੋਂ ਇਕ ਦਿਨ ਪਹਿਲਾਂ ਏਮਜ਼ ਦੇ ਮੁੱਖ ਡਾਕਟਰ ਰਣਦੀਪ ਗੁਲੇਰੀਆ ਨੇ ਕੋਰੋਨਾ ਦੇ ਬੇਕਾਬੂ ਮਾਮਲਿਆਂ ‘ਤੇ ਕਾਬੂ ਪਾਉਣ ਲਈ ਪੂਰੀ ਤਰ੍ਹਾਂ ਲੌਕਡਾਊਨ ਦੀ ਗੱਲ ਵੀ ਕੀਤੀ ਸੀ। ਡਾ: ਗੁਲੇਰੀਆ (ਏਮਜ਼ ਦੇ ਮੁਖੀ ਡਾ: ਰਣਦੀਪ ਗੁਲੇਰੀਆ) ਨੇ ਕਿਹਾ ਕਿਕੋਰੋਨਾ ਦੀ ਦੂਸਰੀ ਲਹਿਰ ਨੂੰ ਹਰਾਉਣ ਲਈ ਸਖਤ ਤਾਲਾਬੰਦੀ ਦੀ ਲੋੜ ਹੈ ,ਜਿਵੇਂ ਪਿਛਲੇ ਸਾਲ ਲਗਾਇਆ ਗਿਆ ਸੀ।

ਕੀ ਦੇਸ਼ ‘ਚ ਫ਼ਿਰ ਲੱਗੇਗਾ ਮੁਕੰਮਲ ਲੌਕਡਾਊਨ ? ਸੁਪਰੀਮ ਕੋਰਟ ਨੇ ਕੇਂਦਰ ਤੇ ਸੂਬਿਆਂ ਨੂੰ ਦਿੱਤਾ ਇਹ ਸੁਝਾਅ

ਪੜ੍ਹੋ ਹੋਰ ਖ਼ਬਰਾਂ : ਕੀ ਭਾਰਤ ‘ਚ 3 ਮਈ ਤੋਂ 20 ਮਈ ਤੱਕ ਮੁੜ ਲੱਗੇਗਾ ਮੁਕੰਮਲ ਲੌਕਡਾਊਨ ?, ਪੜ੍ਹੋ ਅਸੀਂ ਸੱਚਾਈ 

ਡਾ: ਗੁਲੇਰੀਆ ਨੇ ਕਿਹਾ ਕਿ ਕੋਰੋਨਾ ਦੀ ਦੂਸਰੀ ਲਹਿਰ ਨੂੰ ਕਾਬੂ ਕਰਨ ਲਈ ਉੱਤਰ ਪ੍ਰਦੇਸ਼, ਪੰਜਾਬ ,ਮਹਾਰਾਸ਼ਟਰ, ਹਰਿਆਣਾ ਸਣੇ ਦੇਸ਼ ਦੇ ਕਈ ਰਾਜਾਂ ਵਿਚ ਨਾਈਟ ਕਰਫ਼ਿਊ ਅਤੇ ਵੀਕੈਂਡ ਲੌਕਡਾਊਨ ਲਗਾਇਆ ਗਿਆ ਹੈ ਪਰ ਇਹ ਜ਼ਿਆਦਾ ਕਾਰਗਰ ਸਾਬਤ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਾਨੂੰ ਇਸ ਨੰਬਰ ਨੂੰ ਹੇਠਾਂ ਲਿਆਉਣ ਲਈ ਹਮਲਾਵਰ ਹੋ ਕੇ ਕੰਮ ਕਰਨਾ ਪਏਗਾ।
-PTCNews