ਪੰਜਾਬ 'ਚ ਲੌਕਡਾਊਨ ਤੋਂ ਦੁਖੀ ਦਿਹਾੜੀਦਾਰ ਪ੍ਰਵਾਸੀ ਮਜ਼ਦੂਰ ਨੇ ਫ਼ਾਹਾ ਲੈ ਕੇ ਦਿੱਤੀ ਆਪਣੀ ਜਾਨ   

By Shanker Badra - May 08, 2021 7:05 pm

ਅੰਮ੍ਰਿਤਸਰ : ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ 'ਚ ਕਿਰਾਏ ਦੇ ਕਮਰੇ ਵਿਚ ਰਹਿਣ ਵਾਲੇ ਦਿਨੇਸ਼ ਨਾਮ ਦੇ ਪ੍ਰਵਾਸੀ ਦਿਹਾੜੀਦਾਰ ਮਜ਼ਦੂਰ ਨੇ ਲੌਕਡਾਊਨ ਦੇ ਚਲਦਿਆਂ ਪ੍ਰੇਸ਼ਾਨੀ ਵਿਚ ਆਪਣੇ ਕਮਰੇ 'ਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ। ਜਿਸਦੇ ਚਲਦੇ ਪੁਲਿਸ ਵੱਲੋਂ ਕੇਸ ਦਰਜ ਕਰਕੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

lockdown  to dukhi parvasi majdur ne faha le ke diti apni jaan in Amritsar ਪੰਜਾਬ 'ਚ ਲੌਕਡਾਊਨ ਤੋਂ ਦੁਖੀ ਦਿਹਾੜੀਦਾਰ ਪ੍ਰਵਾਸੀ ਮਜ਼ਦੂਰ ਨੇ ਫ਼ਾਹਾ ਲੈ ਕੇ ਦਿੱਤੀ ਆਪਣੀ ਜਾਨ

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਡਿਊਟੀ 'ਚ ਰੁੱਝੇ ASI ਨੇ ਟਾਲਿਆ ਧੀ ਦਾ ਵਿਆਹ , ਹੁਣ ਤੱਕ 1100 ਲਾਸ਼ਾਂ ਦਾ ਕੀਤਾ ਸਸਕਾਰ    

ਇਸ ਸੰਬਧੀ ਜਾਣਕਾਰੀ ਦਿੰਦਿਆਂ ਥਾਣਾ ਮਕਬੂਲਪੁਰਾ ਦੇ ਏ.ਐਸ.ਆਈ ਤਰਲੋਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਕਬੂਲਪੁਰਾ ਇਲਾਕੇ ਦੇ ਇਕ ਕਵਾਟਰ ਵਿਚ ਰਹਿਣ ਵਾਲੇ ਦਿਨੇਸ਼ ਨਾਮ ਦੇ ਪ੍ਰਵਾਸੀ ਦਿਹਾੜੀਦਾਰ ਮਜ਼ਦੂਰ ਨੇ ਲੌਕਡਾਊਨ ਦੇ ਚਲਦਿਆਂ ਪ੍ਰੇਸ਼ਾਨੀ ਵਿਚ ਆਪਣੇ ਕਵਾਟਰ ਦੇ ਗਾਡਰ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਗਈ ਹੈ।

lockdown  to dukhi parvasi majdur ne faha le ke diti apni jaan in Amritsar ਪੰਜਾਬ 'ਚ ਲੌਕਡਾਊਨ ਤੋਂ ਦੁਖੀ ਦਿਹਾੜੀਦਾਰ ਪ੍ਰਵਾਸੀ ਮਜ਼ਦੂਰ ਨੇ ਫ਼ਾਹਾ ਲੈ ਕੇ ਦਿੱਤੀ ਆਪਣੀ ਜਾਨ

ਦਿਨੇਸ਼ ਜੋ ਕਿ ਯੂਪੀ ਦੇ ਗੋੰਡਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਬੀਤੇ ਦਿਨੀ ਉਸਦੀ ਪਤਨੀ ਅਤੇ ਬਚੇ ਉਸਦੇ ਸਾਲੇ ਦੇ ਵਿਆਹ ਦੇ ਚਲਦੇ ਯੂਪੀ ਗਏ ਹੋਏ ਸੀ ਅਤੇ ਇਹ ਇਥੇ ਇਕੱਲਾ ਕਵਾਟਰ ਵਿਚ ਰਹਿ ਰਿਹਾ ਸੀ ,ਜਿਸਦੇ ਚਲਦੇ ਲੌਕਡਾਊਨ ਕਾਰਨ ਦਿਹਾੜੀ ਨਾ ਲੱਗਣ ਦੀ ਸੁਰਤ ਵਿਚ ਪਰੇਸ਼ਾਨੀ ਵਿਚ ਇਸ ਵੱਲੋਂ ਆਤਮ ਹੱਤਿਆ ਕਰ ਲਈ ਗਈ ਹੈ।

lockdown  to dukhi parvasi majdur ne faha le ke diti apni jaan in Amritsar ਪੰਜਾਬ 'ਚ ਲੌਕਡਾਊਨ ਤੋਂ ਦੁਖੀ ਦਿਹਾੜੀਦਾਰ ਪ੍ਰਵਾਸੀ ਮਜ਼ਦੂਰ ਨੇ ਫ਼ਾਹਾ ਲੈ ਕੇ ਦਿੱਤੀ ਆਪਣੀ ਜਾਨ

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਮਰੀਜ਼ ਨੂੰ ਦਿੱਲੀ ਤੋਂ ਪੰਜਾਬ ਲਿਆਉਣ ਲਈ ਐਂਬੂਲੈਂਸ ਡਰਾਈਵਰ ਨੇ ਲਏ 1,20,000 ਰੁਪਏ 

ਦੱਸ ਦੇਈਏ ਕਿ ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਦੇਸ਼ ਭਰ 'ਚ ਸਖ਼ਤੀ ਕੀਤੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ 15 ਮਈ ਤੱਕ ਪਾਬੰਦੀਆਂ ਹੋਰ ਸਖ਼ਤ ਕਰ ਦਿੱਤੀਆਂ ਹਨ। ਇਨ੍ਹਾਂ ਪਾਬੰਦੀਆਂ ਨੂੰ ਮਿੰਨੀ ਲੌਕਡਾਊਨ ਕਿਹਾ ਜਾ ਰਿਹਾ ਹੈ। ਜਿਸ ਕਰਕੇ ਦੁਕਾਨਦਾਰਾਂ ਅਤੇ ਮਜ਼ਦੂਰਾਂ ਦਾ ਕੰਮ ਬੰਦ ਪਿਆ ਹੈ ਅਤੇ ਭੁੱਖੇ ਮਰਨ ਲਈ ਮਜ਼ਬੂਰ ਹਨ।
-PTCNews

adv-img
adv-img