Advertisment

ਲੋਹੀਆਂ : ਸਤਲੁਜ ਦਰਿਆ 'ਤੇ ਬਣੇ ਧੁੱਸੀ ਬੰਨ੍ਹ 'ਚ ਪਿਆ ਵੱਡਾ ਪਾੜ , ਫ਼ਸਲਾਂ ਦਾ ਭਾਰੀ ਨੁਕਸਾਨ

author-image
Shanker Badra
Updated On
New Update
ਲੋਹੀਆਂ : ਸਤਲੁਜ ਦਰਿਆ 'ਤੇ ਬਣੇ ਧੁੱਸੀ ਬੰਨ੍ਹ 'ਚ ਪਿਆ ਵੱਡਾ ਪਾੜ , ਫ਼ਸਲਾਂ ਦਾ ਭਾਰੀ ਨੁਕਸਾਨ
Advertisment
ਲੋਹੀਆਂ : ਸਤਲੁਜ ਦਰਿਆ 'ਤੇ ਬਣੇ ਧੁੱਸੀ ਬੰਨ੍ਹ 'ਚ ਪਿਆ ਵੱਡਾ ਪਾੜ , ਫ਼ਸਲਾਂ ਦਾ ਭਾਰੀ ਨੁਕਸਾਨ:ਲੋਹੀਆਂ : ਹਿਮਾਚਲ ਪ੍ਰਦੇਸ਼ ‘ਚ ਇਸ ਵਾਰ ਪੈ ਰਹੇ ਲਗਾਤਾਰ ਮੀਹਾਂ ਕਾਰਨ ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਜਿਸ ਦੌਰਾਨ ਬੀਤੇ ਦਿਨੀਂ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਸਨ।ਸਤਲੁਜ ਦਰਿਆ 'ਚ ਭਾਖੜਾ ਡੈਮ ਤੋਂ ਫਲੱਡ ਗੇਟਾਂ ਰਾਹੀਂ ਛੱਡੇ ਪਾਣੀ ਨਾਲ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਸਤਲੁਜ ਦਰਿਆ 'ਚ ਪਾਣੀ ਕਾਫੀ ਮਾਤਰਾ 'ਚ ਛੱਡਿਆ ਗਿਆ ਹੈ। Lohia : Sutlej River Near the village Mandala Dhusi bandh Broken ਲੋਹੀਆਂ : ਸਤਲੁਜ ਦਰਿਆ 'ਤੇ ਬਣੇ ਧੁੱਸੀ ਬੰਨ੍ਹ 'ਚ ਪਿਆ ਵੱਡਾ ਪਾੜ , ਫ਼ਸਲਾਂ ਦਾ ਭਾਰੀ ਨੁਕਸਾਨ ਭਾਖੜਾ ਡੈਮ ਦੇ ਫਲੱਡ ਗੇਟ ਖੋਲੇ ਜਾਣ ਅਤੇ ਭਾਰੀ ਬਰਸਾਤ ਕਾਰਨ ਸਤਲੁਜ ਦਰਿਆ 'ਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਪਹੁੰਚ ਗਿਆ ਹੈ। ਇਸ ਦੌਰਾਨ ਨੇੜਲੇ ਇਲਾਕਿਆਂ ਨੂੰ ਪਾਣੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ ,ਇਸ ਸਥਿਤੀ 'ਚ ਜਿਥੇ ਆਮ ਲੋਕ ਪ੍ਰੇਸ਼ਾਨ ਹਨ , ਓਥੇ ਹੀ ਕਿਸਾਨਾਂ ਦੇ ਸਾਹ ਸੂਤੇ ਗਏ ਹਨ ਕਿਉਂਕਿ ਉਨ੍ਹਾਂ ਦੀਆਂ ਫਸਲਾਂ ਨੂੰ ਕਾਫੀ ਨੁਕਸਾਨ ਝੱਲਣਾ ਪਵੇਗਾ। Lohia : Sutlej River Near the village Mandala Dhusi bandh Broken ਲੋਹੀਆਂ : ਸਤਲੁਜ ਦਰਿਆ 'ਤੇ ਬਣੇ ਧੁੱਸੀ ਬੰਨ੍ਹ 'ਚ ਪਿਆ ਵੱਡਾ ਪਾੜ , ਫ਼ਸਲਾਂ ਦਾ ਭਾਰੀ ਨੁਕਸਾਨ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 6 ਵਜੇ ਲੋਹੀਆਂ ਖ਼ਾਸ ਦੇ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਮੰਡਾਲਾ ਨੇੜੇ ਅਡਵਾਂਸ ਧੁੱਸੀ ਬੰਨ੍ਹ 'ਚ ਵੱਡਾ ਪਾੜ ਪੈ ਗਿਆ ਹੈ। ਜਿਸ ਤੋਂ ਬਾਅਦ ਨੇੜਲੇ ਪਿੰਡਾਂ ਦੀਆਂ ਮੁਸੀਬਤਾਂ ਵੱਧ ਗਈਆਂ ਹਨ ਅਤੇ ਲੋਕ ਖ਼ੁਦ ਹੀ ਬੰਨ੍ਹ ਬੰਦ ਕਰ ਰਹੇ ਹਨ। ਜੇਕਰ ਇਹ ਬੰਨ੍ਹ ਟੁੱਟ ਜਾਂਦਾ ਹੈ ਤਾਂ ਕਈ ਪਿੰਡਾਂ ਦਾ ਨੁਕਸਾਨ ਹੋਵੇਗਾ ਅਤੇ ਜਲੰਧਰ -ਫਿਰੋਜ਼ਪੁਰ ਮੁੱਖ ਰੋਡ ਬੰਦ ਹੋ ਜਾਵੇਗਾ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment