ਹੜ੍ਹ ਦੌਰਾਨ ਬੱਚੇ ਦਾ ਹੋਇਆ ਜਨਮ, ਨਾਮ ਮਿਲਿਆ ‘ਫਲੱਡ ਬੇਬੀ’

Flood

ਹੜ੍ਹ ਦੌਰਾਨ ਬੱਚੇ ਦਾ ਹੋਇਆ ਜਨਮ, ਨਾਮ ਮਿਲਿਆ ‘ਫਲੱਡ ਬੇਬੀ’,ਲੋਹੀਆਂ ਖਾਸ: ਜਲੰਧਰ ਦੇ ਅਧੀਨ ਪੈਂਦੇ ਪਿੰਡ ਲੋਹੀਆਂ ਖਾਸ ‘ਚ ਕੁਝ ਅਜਿਹਾ ਦੇਖਣ ਨੂੰ ਮਿਲਿਆ, ਜਿਸ ਨੂੰ ਸੁਣ ਸਭ ਹੈਰਾਨ ਹੋ ਰਹੇ ਹਨ। ਦਰਅਸਲ, ਲੋਹੀਆਂ ਖਾਸ ‘ਚ ਹੜ੍ਹ ਨੇ ਕਹਿਰ ਮਚਾਇਆ ਹੋਇਆ ਹੈ।ਇਸ ਦੌਰਾਨ ਹੜ੍ਹ ‘ਚ ਇੱਕ ਬੱਚੇ ਨੇ ਜਨਮ ਲਿਆ, ਜਿਸ ਨੂੰ “ਫਲੱਡ ਬੇਬੀ” ਦਾ ਨਾਂ ਦਿੱਤਾ ਗਿਆ ਹੈ।

Floodਇਸ ਬੱਚੇ ਨੇ ਲੋਹੀਆਂ ਖਾਸ ਦੇ ਸਿਹਤ ਕੇਂਦਰ ‘ਚ ਜਨਮ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਨਸੀਰਪੁਰ ਦੇ ਰਹਿਣ ਵਾਲੇ ਸਵਰਨ ਸਿੰਘ ਦੀ ਪਤਨੀ ਗੀਤਾ ਰਾਣੀ ਨੇ ਹੜ੍ਹ ਸਮੇਂ ਬੱਚੇ ਨੂੰ ਜਨਮ ਦਿੱਤਾ।

ਹੋਰ ਪੜ੍ਹੋ: ਅਜਨਾਲਾ ‘ਚ ਪੁਲਿਸ ਮੁਲਾਜ਼ਮ ਨੇ ਖੁਦ ਨੂੰ ਮਾਰੀ ਗੋਲੀ, ਹੋਈ ਮੌਤ

Floodਦੱਸਿਆ ਜਾ ਰਿਹਾ ਹੈ ਕਿ ਜਿਸ ਵੇਲੇ ਸਤਲੁਜ ਦਾ ਬੰਨ੍ਹ ਟੁੱਟਿਆ ਸੀ, ਗੀਤਾ ਦੀ ਸਿਹਤ ਵੀ ਖਰਾਬ ਹੋ ਗਈ ਸੀ। ਪਿੰਡ ‘ਚ ਪਾਣੀ ਭਰਨ ਤੋਂ ਪਹਿਲਾਂ ਹੀ ਉਸ ਨੂੰ ਡਾਕਟਰ ਕੋਲ ਪਹੁੰਚਾਇਆ ਗਿਆ, ਜਿੱਥੇ ਉਸ ਨੇ ਬੇਟੇ ਨੂੰ ਜਨਮ ਦਿੱਤਾ।

Floodਇਥੇ ਇਹ ਵੀ ਦੱਸਣਾ ਬਣਦਾ ਹੈ ਲੋਹੀਆਂ ਖਾਸ ਅਤੇ ਆਸ-ਪਾਸ ਦੇ ਪਿੰਡਾਂ ‘ਚ ਆਏ ਹੜ੍ਹ ਨੂੰ ਲੈ ਕੇ ਹਰ ਕੋਈ ਪ੍ਰੇਸ਼ਾਨ ਹੈ ਪਰ ਸਭ ਤੋਂ ਵੱਧ ਦਿੱਕਤ ਆ ਰਹੀ ਹੈ ਉਨ੍ਹਾਂ ਗਰਭਵਤੀ ਔਰਤਾਂ ਨੂੰ, ਜਿਨ੍ਹਾਂ ਦਾ ਡਿਲਵਰੀ ਟਾਈਮ ਹੈ।

-PTC News