ਤੇਰੇ ਬਲਦਾਂ ਦੀ ਪੰਜਾਲੀ ,ਬੀਬੀ ਪੋਤੇ ਜੰਮਣ 40 , ਸੁਣੋ ਲੋਹੜੀ ਦੇ ਪੁਰਾਣੇ ਗੀਤ

Lohri Old Songs video viral
ਤੇਰੇ ਬਲਦਾਂ ਦੀ ਪੰਜਾਲੀ ,ਬੀਬੀ ਪੋਤੇ ਜੰਮਣ 40 , ਸੁਣੋ ਲੋਹੜੀ ਦੇ ਪੁਰਾਣੇ ਗੀਤ

ਤੇਰੇ ਬਲਦਾਂ ਦੀ ਪੰਜਾਲੀ ,ਬੀਬੀ ਪੋਤੇ ਜੰਮਣ 40 , ਸੁਣੋ ਲੋਹੜੀ ਦੇ ਪੁਰਾਣੇ ਗੀਤ:ਪੰਜਾਬ ਤਿਉਹਾਰਾਂ ਦਾ ਦੇਸ਼ ਹੈ ,ਇਥੇ ਹਰ ਰੁੱਤ-ਮੌਸਮ ਨਾਲ ਸਬੰਧਤ ਤਿਓਹਾਰ ਸਾਲ ਵਿਚ ਆਉਂਦੇ ਰਹਿੰਦੇ ਹਨ।ਇਹ ਤਿਓਹਾਰ ਲੋਕਾਂ ਦੇ ਦਿਲਾਂ ਤੇ ਜੀਵਨ ਨੂੰ ਖੁਸ਼ੀਆਂ ,ਆਪਸੀ ਏਕਤਾ ਤੇ ਸਰਭ ਸਾਂਝੀਵਾਲਤਾ ਨਾਲ ਭਰਦੇ ਰਹਿੰਦੇ ਹਨ।ਜਨਵਰੀ ਦਾ ਮਹੀਨਾ ਚੜਦੇ ਸਾਰ ਹੀ ਤਿਉਹਾਰ ਸ਼ੁਰੂ ਹੋ ਜਾਂਦੇ ਹਨ।ਇਨ੍ਹਾਂ ਤਿਉਹਾਰਾਂ ਵਿਚੋਂ ਸਭ ਤੋਂ ਪਹਿਲਾਂ ਲੋਹੜੀ ਦਾ ਤਿਉਹਾਰ ਆਉਂਦਾ ਹੈ।ਲੋਹੜੀ ਪੋਹ ਮਹੀਨੇ ਦਾ ਪ੍ਰਸਿੱਧ ਤਿਉਹਾਰ ਹੈ, ਇਹ ਪੋਹ ਮਹੀਨੇ ਦੀ ਅਖੀਰਲੀ ਰਾਤ ਨੂੰ ਮਨਾਇਆ ਜਾਂਦਾ ਹੈ।ਲੋਹੜੀ ਤੋਂ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਂਦ ਹੁੰਦੀ ਹੈ।ਇਸ ਦਿਨ ਮਾਘੀ ਦਾ ਤਿਉਹਾਰ ਹੁੰਦਾ ਹੈ।ਇਸ ਮਹੀਨੇ ਫ਼ਸਲਾਂ ਦੀ ਬਿਜਾਈ ਤਕਰੀਬਨ-ਤਕਰੀਬਨ ਹੋ ਚੁੱਕੀ ਹੁੰਦੀ ਹੈ।

 Lohri Old Songs video viral
ਤੇਰੇ ਬਲਦਾਂ ਦੀ ਪੰਜਾਲੀ ,ਬੀਬੀ ਪੋਤੇ ਜੰਮਣ 40 , ਸੁਣੋ ਲੋਹੜੀ ਦੇ ਪੁਰਾਣੇ ਗੀਤ

ਲੋਹੜੀ ਦਾ ਤਿਓਹਾਰ ਕਾਫੀ ਪੁਰਾਣੇ ਸਮੇਂ ਤੋ ਮਨਾਇਆ ਜਾਂਦਾ ਹੈ।ਜਿਸ ਘਰ ਮੁੰਡਾ ਜੰਮਿਆ ਹੋਵੇ ਜਾਂ ਨਵਵਿਆਹੀ ਵਹੁਟੀ ਆਈ ਹੋਵੇ, ਉਸ ਘਰ ਵਿੱਚ ਪਹਿਲੀ ਲੋਹੜੀ ਨੂੰ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਉਸ ਘਰ ਵੱਲੋਂ ਪਾਥੀਆਂ ਤੇ ਲੱਕੜੀਆਂ ਦੀ ਅੱਗ ਬਾਲ਼ੀ ਜਾਂਦੀ ਹੈ ਤੇ ਸਾਰੇ ਲੋਕ ਉਸ ਅੱਗ ਦੁਆਲੇ ਇਕੱਠੇ ਹੋ ਜਾਂਦੇ ਹਨ।ਉਸ ਘਰ ਵੱਲੋਂ ਵੇਹੜੇ, ਗੁਆਂਢੀਆਂ, ਸਕੇ ਸਬੰਧੀਆਂ ਵਿੱਚ ਲੋਹੜੀ ਵੰਡੀ ਜਾਂਦੀ ਹੈ।ਉਹ ਅੱਗ ਵਿੱਚ ਤਿੱਲ ਸੁੱਟ ਕੇ ਬੋਲਦੇ ਹਨ ਕਿ…..
ਈਸ਼ਰ ਆ, ਦਲਿੱਦਰ ਜਾ
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ।

Lohri Old Songs video viral
ਤੇਰੇ ਬਲਦਾਂ ਦੀ ਪੰਜਾਲੀ ,ਬੀਬੀ ਪੋਤੇ ਜੰਮਣ 40 , ਸੁਣੋ ਲੋਹੜੀ ਦੇ ਪੁਰਾਣੇ ਗੀਤ

ਹੁਣ ਗੱਲ ਕਰਦੇ ਹਾਂ ਪੁਰਾਣੇ ਸਮੇਂ ਵਿੱਚ ਮਨਾਈ ਜਾਂਦੀ ਲੋਹੜੀ ਦੀ ,ਜਦੋਂ ਘਰ -ਘਰ ਜਾ ਕੇ ਲੋਹੜੀ ਮੰਗੀ ਜਾਂਦੀ ਸੀ।ਉਸ ਸਮੇਂ ਮੁੰਡੇ-ਕੁੜੀਆਂ ਘਰ -ਘਰ ਜਾ ਕੇ ਲੋਹੜੀ ਦੇ ਗੀਤ ਬੋਲਦੇ ਅਤੇ ਲੋਹੜੀ ਮੰਗਦੇ ਸਨ।ਜਿਸ ਤੋਂ ਬਾਅਦ ਲੱਕੜੀਆਂ ਤੇ ਪਾਥੀਆਂ ਇਕੱਠੀਆਂ ਕਰਕੇ ਅੱਗ ਬਾਲਦੇ ਸਨ।ਉਸ ਸਮੇਂ ਕਈ ਗਰੀਬ ਔਰਤਾਂ ਵੀ ਪਿੰਡਾਂ ਵਿੱਚ ਘਰ -ਘਰ ਜਾ ਕੇ ਲੋਹੜੀ ਮੰਗਦੀਆਂ ਸਨ ਅਤੇ ਲੋਹੜੀ ਦੇ ਪੁਰਾਣੇ ਗੀਤ ਗਾਉਂਦੀਆਂ ਸਨ।ਜਿਸ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ।

 

View this post on Instagram

 

ਵਿਰਸੇ ਦੇ ਰੰਗ #ptcnews

A post shared by PTC News (Official) (@ptc_news) on


-PTCNews