ਵਾਰਾਨਸੀ ਸੀਟ ਤੋਂ ਨਰਿੰਦਰ ਮੋਦੀ ਨੇ ਤੋੜਿਆ ਆਪਣਾ ਹੀ ਰਿਕਾਰਡ, ਹਾਸਲ ਕੀਤੀ ਬੰਪਰ ਜਿੱਤ

ਵਾਰਾਨਸੀ ਸੀਟ ਤੋਂ ਨਰਿੰਦਰ ਮੋਦੀ ਨੇ ਤੋੜਿਆ ਆਪਣਾ ਹੀ ਰਿਕਾਰਡ, ਹਾਸਲ ਕੀਤੀ ਬੰਪਰ ਜਿੱਤ,ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਦੇ ਚੋਣ ਨਤੀਜੇ ਅੱਜ ਐਲਾਨੇ ਜਾ ਰਹੇ ਹਨ।ਰੁਝਾਨਾਂ ‘ਚ ਭਾਜਪਾ ਪਾਰਟੀ ਨੇ ਬਹੁਮਤ ਹਾਸਲ ਕੀਤਾ ਹੈ ਅਤੇ ਉਹ 300 ਦਾ ਅੰਕੜਾ ਪਾਰ ਕਰ ਗਈ ਹੈ।

Patiala Lok Sabha constituency Preneet Kaur Winsਨਰਿੰਦਰ ਮੋਦੀ ਨੇ ਇਸ ਵਾਰ ਫਿਰ ਵਾਣਾਨਸੀ ਸੀਟ ਤੋਂ ਚੋਣ ਲੜੀ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਉਮੀਦਵਾਰ ਅਜੇ ਰਾਏ ਅਤੇ ਸਮਾਜਵਾਦੀ ਪਾਰਟੀ ਉਮੀਦਵਾਰ ਸ਼ਾਲਿਨੀ ਯਾਦਵ ਨਾਲ ਸੀ।

ਵਾਰਾਣਸੀ ਤੋਂ ਮੋਦੀ 4,05,992 ਵੋਟਾਂ ਨਾਲ ਜਿੱਤ ਹਾਸਲ ਕੀਤੀ। ਦੱਸਣਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਰਿੰਦਰ ਮੋਦੀ ਦਾ ਮੁਕਾਬਲਾ ਹੋਇਆ ਸੀ। ਮੋਦੀ ਨੇ 3,71,784 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।

-PTC News