Fri, Apr 19, 2024
Whatsapp

Lok Sabha Election 2019: ਭਾਜਪਾ 'ਚ ਬੈਠਕਾਂ ਦਾ ਦੌਰ, ਅੱਜ ਹੋ ਸਕਦੀ ਹੈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

Written by  Jashan A -- March 17th 2019 11:41 AM
Lok Sabha Election 2019: ਭਾਜਪਾ 'ਚ ਬੈਠਕਾਂ ਦਾ ਦੌਰ, ਅੱਜ ਹੋ ਸਕਦੀ ਹੈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

Lok Sabha Election 2019: ਭਾਜਪਾ 'ਚ ਬੈਠਕਾਂ ਦਾ ਦੌਰ, ਅੱਜ ਹੋ ਸਕਦੀ ਹੈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

Lok Sabha Election 2019: ਭਾਜਪਾ 'ਚ ਬੈਠਕਾਂ ਦਾ ਦੌਰ, ਅੱਜ ਹੋ ਸਕਦੀ ਹੈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ,ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਜਪਾ ਵੱਲੋਂ ਬੈਠਕਾਂ ਦਾ ਦੌਰ ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੀ ਹਾਜ਼ਰੀ 'ਚ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਹੋਈ, ਜਿਸ ਵਿਚ ਵੱਖ-ਵੱਖ ਨਾਂਵਾਂ 'ਤੇ ਚਰਚਾ ਹੋਈ। [caption id="attachment_270599" align="aligncenter" width="300"]bjp Lok Sabha Election 2019: ਭਾਜਪਾ 'ਚ ਬੈਠਕਾਂ ਦਾ ਦੌਰ, ਅੱਜ ਹੋ ਸਕਦੀ ਹੈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ[/caption] ਸੂਤਰਾਂ ਦੇ ਹਵਾਲੇ ਤੋਂ ਮਿਲ ਰਹੀਆਂ ਖਬਰਾਂ ਮੁਤਾਬਕ ਭਾਜਪਾ ਐਤਵਾਰ ਨੂੰ ਆਪਣੇ ਉਮੀਦਵਾਰਾਂ ਦੇ ਨਾਂਵਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਲਖਨਊ ਤੋਂ ਹੀ ਚੋਣ ਲੜਨਗੇ। ਅੱਜ ਵੀ ਪਾਰਟੀ ਪ੍ਰਧਾਨ ਕਈ ਸੂਬਿਆਂ ਦੇ ਕੋਰ ਗਰੁੱਪ ਨਾਲ ਬੈਠਕ ਕਰਨਗੇ। ਹੋਰ ਪੜ੍ਹੋ:ਹਨੀਪ੍ਰੀਤ ਨੇ ਜੇਲ੍ਹ ‘ਚ ਬੈਠਿਆਂ ਹੁਣ ਰੱਖੀ ਇਹ ਡਿਮਾਂਡ ਇਨ੍ਹਾਂ ਵਿਚ ਯੂ. ਪੀ., ਕਰਨਾਟਕ, ਛੱਤੀਸਗੜ੍ਹ, ਰਾਜਸਥਾਨ ਅਤੇ ਤਾਮਿਲਨਾਡੂ ਸ਼ਾਮਲ ਹੈ। ਇਨ੍ਹਾਂ ਬੈਠਕਾਂ ਤੋਂ ਬਾਅਦ ਕੁਝ ਸੀਟਾਂ 'ਤੇ ਨਾਮ ਫਾਈਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। [caption id="attachment_270598" align="aligncenter" width="300"]bjp Lok Sabha Election 2019: ਭਾਜਪਾ 'ਚ ਬੈਠਕਾਂ ਦਾ ਦੌਰ, ਅੱਜ ਹੋ ਸਕਦੀ ਹੈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ[/caption] ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ 11 ਅਪ੍ਰੈਲ ਨੂੰ ਹੋਵੇਗੀ। ਆਖਰੀ ਪੜਾਅ ਲਈ 19 ਮਈ ਨੂੰ ਵੋਟਿੰਗ ਹੋਵੇਗੀ। ਵੋਟਾਂ 7 ਪੜਾਅ ਵਿਚ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ ਅਤੇ ਨਤੀਜਿਆਂ ਦਾ ਐਲਾਨ 23 ਮਈ ਨੂੰ ਹੋਵੇਗਾ। -PTC News


Top News view more...

Latest News view more...