Advertisment

Lok Sabha Election 2019: ਸ਼੍ਰੋਮਣੀ ਅਕਾਲੀ ਦਲ ਅੱਜ ਖੰਨਾ ਤੇ ਅਮਰਗੜ੍ਹ 'ਚ ਕਰੇਗਾ ਵਿਸ਼ਾਲ ਰੈਲੀਆਂ, ਪਾਰਟੀ ਦੇ ਦਿੱਗਜ਼ ਆਗੂ ਕਰਨਗੇ ਸ਼ਿਰਕਤ

author-image
Jashan A
Updated On
New Update
Lok Sabha Election 2019: ਸ਼੍ਰੋਮਣੀ ਅਕਾਲੀ ਦਲ ਅੱਜ ਖੰਨਾ ਤੇ ਅਮਰਗੜ੍ਹ 'ਚ ਕਰੇਗਾ ਵਿਸ਼ਾਲ ਰੈਲੀਆਂ, ਪਾਰਟੀ ਦੇ ਦਿੱਗਜ਼ ਆਗੂ ਕਰਨਗੇ ਸ਼ਿਰਕਤ
Advertisment
Lok Sabha Election 2019: ਸ਼੍ਰੋਮਣੀ ਅਕਾਲੀ ਦਲ ਅੱਜ ਖੰਨਾ ਤੇ ਅਮਰਗੜ੍ਹ 'ਚ ਕਰੇਗਾ ਵਿਸ਼ਾਲ ਰੈਲੀਆਂ, ਪਾਰਟੀ ਦੇ ਦਿੱਗਜ਼ ਆਗੂ ਕਰਨਗੇ ਸ਼ਿਰਕਤ,ਖੰਨਾ/ਅਮਰਗੜ੍ਹ : ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ। ਜਿਸ ਦੌਰਾਨ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਹਲਕਾ ਵਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ। sad Lok Sabha Election 2019: ਸ਼੍ਰੋਮਣੀ ਅਕਾਲੀ ਦਲ ਅੱਜ ਖੰਨਾ ਤੇ ਅਮਰਗੜ੍ਹ 'ਚ ਕਰੇਗਾ ਵਿਸ਼ਾਲ ਰੈਲੀਆਂ, ਪਾਰਟੀ ਦੇ ਦਿੱਗਜ਼ ਆਗੂ ਕਰਨਗੇ ਸ਼ਿਰਕਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਵਿੱਚ ਹਲਕਾ ਵਾਰ ਕੀਤੀਆਂ ਜਾ ਰਹੀਆਂ ਰੈਲੀਆਂ ਤਹਿਤ ਅੱਜ ਖੰਨਾ ਅਤੇ ਹਲਕਾ ਅਮਰਗੜ੍ਹ 'ਚ 2 ਵਿਸ਼ਾਲ ਰੈਲੀਆਂ ਕੀਤੀਆਂ ਜਾਣਗੀਆਂ। ਸ਼੍ਰੋਮਣੀ ਅਕਾਲੀ ਦਲ ਦੀਆਂ ਇਹਨਾਂ ਵਿਸ਼ਾਲ ਰੈਲੀਆਂ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਕਈ ਹੋਰ ਸੀਨੀਅਰ ਆਗੂ ਸ਼ਿਰਕਤ ਕਰਨਗੇ। ਹੋਰ ਪੜ੍ਹੋ:ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣਾਂ ‘ਚ ਉਮੀਦਵਾਰਾਂ ਦੇ ਭਵਿੱਖ ਦਾ ਹੋਵੇਗਾ ਫੈਸਲਾ ਉਥੇ ਹੀ ਉਮੀਦ ਜਤਾਈ ਜਾ ਰਹੀ ਹੈ ਕਿ ਵੱਡੀ ਗਿਣਤੀ ‘ਚ ਲੋਕ ਰੈਲੀ ‘ਚ ਸ਼ਾਮਲ ਹੋਣਗੇ। ਰੈਲੀਆਂ ਨੂੰ ਲੈ ਕੇ ਪਾਰਟੀ ਵਰਕਰਾਂ ‘ਚ ਕਾਫੀ ਉਤਸ਼ਾਹ ਜਤਾਇਆ ਜਾ ਰਿਹਾ ਹੈ ਅਤੇ ਲੋਕਾਂ ਦੇ ਆਉਣ ਜਾਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੱਤਾਧਿਰ ਕਾਂਗਰਸ ‘ਤੇ ਵੀ ਨਿਸ਼ਾਨੇ ਸਾਧੇ ਜਾਣਗੇ ਅਤੇ ਕਾਂਗਰਸ ਸਰਕਾਰ ਵੱਲੋ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਨਾਕਾਮੀਆਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। sad Lok Sabha Election 2019: ਸ਼੍ਰੋਮਣੀ ਅਕਾਲੀ ਦਲ ਅੱਜ ਖੰਨਾ ਤੇ ਅਮਰਗੜ੍ਹ 'ਚ ਕਰੇਗਾ ਵਿਸ਼ਾਲ ਰੈਲੀਆਂ, ਪਾਰਟੀ ਦੇ ਦਿੱਗਜ਼ ਆਗੂ ਕਰਨਗੇ ਸ਼ਿਰਕਤ ਜ਼ਿਕਰ ਏ ਖਾਸ ਹੈ ਕਿ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿਖੇ 3 ਵਿਸ਼ਾਲ ਰੈਲੀਆਂ ਕੀਤੀਆਂ ਗਈਆਂ ਸਨ, ਜਿਸ 'ਚ ਸਮੁੱਚੀ ਲੀਡਰਸ਼ਿਪ ਵੱਲੋਂ ਹਲਕੇ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੇ ਕੀਤੇ ਕੰਮਾਂ ਦਾ ਵੇਰਵਾ ਦਿੱਤਾ ਗਿਆ। -PTC News-
shiromani-akali-dal punjabi-news latest-punjabi-news news-in-punjabi latest-shiromani-akali-dal-news shiromani-akali-dal-news shiromani-akali-dal-news-in-punjabi loksabhaelections-2019 latest-loksabhaelections-2019-news loksabhaelections-2019-news
Advertisment

Stay updated with the latest news headlines.

Follow us:
Advertisment