Tue, Apr 23, 2024
Whatsapp

ਲੋਕ ਸਭਾ ਚੋਣਾਂ 2019: ਯੂਥ ਅਕਾਲੀ ਦਲ ਅੱਜ ਫਾਜ਼ਿਲਕਾ ਜ਼ਿਲ੍ਹੇ 'ਚ ਕਰੇਗਾ 3 ਰੈਲੀਆਂ, ਬਿਕਰਮ ਮਜੀਠੀਆ ਕਰਨਗੇ ਸ਼ਿਰਕਤ

Written by  Jashan A -- March 25th 2019 08:51 AM -- Updated: March 25th 2019 08:53 AM
ਲੋਕ ਸਭਾ ਚੋਣਾਂ 2019: ਯੂਥ ਅਕਾਲੀ ਦਲ ਅੱਜ ਫਾਜ਼ਿਲਕਾ ਜ਼ਿਲ੍ਹੇ 'ਚ ਕਰੇਗਾ 3 ਰੈਲੀਆਂ, ਬਿਕਰਮ ਮਜੀਠੀਆ ਕਰਨਗੇ ਸ਼ਿਰਕਤ

ਲੋਕ ਸਭਾ ਚੋਣਾਂ 2019: ਯੂਥ ਅਕਾਲੀ ਦਲ ਅੱਜ ਫਾਜ਼ਿਲਕਾ ਜ਼ਿਲ੍ਹੇ 'ਚ ਕਰੇਗਾ 3 ਰੈਲੀਆਂ, ਬਿਕਰਮ ਮਜੀਠੀਆ ਕਰਨਗੇ ਸ਼ਿਰਕਤ

ਲੋਕ ਸਭਾ ਚੋਣਾਂ 2019: ਯੂਥ ਅਕਾਲੀ ਦਲ ਅੱਜ ਫਾਜ਼ਿਲਕਾ ਜ਼ਿਲ੍ਹੇ 'ਚ ਕਰੇਗਾ 3 ਰੈਲੀਆਂ, ਬਿਕਰਮ ਮਜੀਠੀਆ ਕਰਨਗੇ ਸ਼ਿਰਕਤ,ਫਾਜ਼ਿਲਕਾ: ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ 'ਚ ਸਿਆਸੀ ਪਾਰਟੀਆਂ 'ਚ ਹਲਚਲ ਮੱਚ ਗਈ ਹੈ, ਜਿਸ ਦੌਰਾਨ ਪੰਜਾਬ ਦੀਆਂ ਸਿਆਸੀ ਪਾਰਟੀਆਂ ਪੱਬਾਂ ਭਾਰ ਹੋ ਗਈਆਂ ਹਨ। ਵੱਖ ਵੱਖ ਪਾਰਟੀਆਂ ਵੱਲੋਂ ਚੋਣ ਅਖਾੜੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮ ਹੋ ਗਈ ਹੈ। [caption id="attachment_273857" align="aligncenter" width="300"]yad ਲੋਕ ਸਭਾ ਚੋਣਾਂ 2019: ਯੂਥ ਅਕਾਲੀ ਦਲ ਅੱਜ ਫਾਜ਼ਿਲਕਾ ਜ਼ਿਲ੍ਹੇ 'ਚ ਕਰੇਗਾ 3 ਰੈਲੀਆਂ, ਬਿਕਰਮ ਮਜੀਠੀਆ ਕਰਨਗੇ ਸ਼ਿਰਕਤ[/caption] ਜਿਸ ਦੌਰਾਨ ਯੂਥ ਅਕਾਲੀ ਦਲ ਵੱਲੋਂ ਅੱਜ ਫਾਜ਼ਿਲਕਾ 'ਚ 3 ਰੈਲੀਆਂ ਕੀਤੀਆਂ ਜਾਣਗੀਆਂ। ਜਲਾਲਾਬਾਦ, ਅਬੋਹਰ ਅਤੇ ਸੀਤੋ ਵਿਖੇ ਲੋਕ ਸਭਾ ਚੋਣਾਂ ਨੂੰ ਲੈ ਕੇ ਮੰਥਨ ਹੋਵੇਗਾ।ਤੁਹਾਨੂੰ ਦੱਸ ਦੇਈਏ ਕਿ ਇਹ ਰੈਲੀਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ 'ਚ ਹੋਣਗੀਆਂ। ਹੋਰ ਪੜ੍ਹੋ:ਯੂਥ ਅਕਾਲੀ ਦਲ ਵਲੋਂ ਵਿਸਾਖੀ ਤੋਂ ‘ਮੇਰੀ ਦਸਤਾਰ ਮੇਰੀ ਸ਼ਾਨ’ ਮੁਹਿੰਮ ਦਾ ਆਗਾਜ਼ ਦੱਸਣਯੋਗ ਹੈ ਕਿ ਬਿਕਰਮ ਮਜੀਠੀਆ 11ਵਜੇ ਜਲਾਲਾਬਾਦ ਦੇ ਹਰਕ੍ਰਿਸ਼ਨ ਗਾਰਡਨ ਵਿੱਚ ਯੂਥ ਅਕਾਲੀ ਦਲ ਦੀ ਪਹਿਲੀ ਰੈਲੀ ਨੂੰ ਸੰਬੋਧਿਤ ਕਰਨਗੇ, 1 ਵਜੇ ਅਬੋਹਰ ਦੇ ਸੰਗਮ ਪੈਲੇਸ 'ਚ ਯੂਥ ਅਕਾਲੀ ਦਲ ਦੀ ਦੂਜੀ ਰੈਲੀ ਹੋਵੇਗੀ ਅਤੇ 3 ਵਜੇ ਅਬੋਹਰ ਨੇੜਲੇ ਸੀਤੋ ਵਿਖੇ ਕਿੰਨੂ ਵੈਕਸਿੰਗ ਪਲਾਂਟ ਯੂਥ ਅਕਾਲੀ ਦਲ ਦੀ ਤੀਜੀ ਰੈਲੀ ਕੀਤੀ ਜਾਵੇਗੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਨਾਲ ਯੂਥ ਅਕਾਲੀ ਦਲ ਦੇ ਕਈ ਹੋਰ ਆਗੂ ਵੀ ਮੌਜੂਦ ਰਹਿਣਗੇ। [caption id="attachment_273858" align="aligncenter" width="300"]yad ਲੋਕ ਸਭਾ ਚੋਣਾਂ 2019: ਯੂਥ ਅਕਾਲੀ ਦਲ ਅੱਜ ਫਾਜ਼ਿਲਕਾ ਜ਼ਿਲ੍ਹੇ 'ਚ ਕਰੇਗਾ 3 ਰੈਲੀਆਂ, ਬਿਕਰਮ ਮਜੀਠੀਆ ਕਰਨਗੇ ਸ਼ਿਰਕਤ[/caption] ਇਹਨਾਂ ਰੈਲੀਆਂ ਨੂੰ ਲੈ ਕੇ ਵਰਕਰਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਰੈਲੀ 'ਚ ਸੁਰੱਖਿਆ ਅਤੇ ਲੋਕਾਂ ਦੇ ਆਉਣ ਜਾਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। -PTC News


Top News view more...

Latest News view more...