ਮੁੱਖ ਖਬਰਾਂ

ਲੋਕ ਸਭਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤਾ ਮੈਨੀਫੈਸਟੋ, ਕਿਹਾ "25 ਲੱਖ ਕਰੋੜ ਰੁਪਏ ਪੇਂਡੂ ਇਲਾਕਿਆਂ 'ਤੇ ਕੀਤੇ ਜਾਣਗੇ ਖਰਚ"

By Jashan A -- April 08, 2019 12:44 pm -- Updated:April 08, 2019 1:23 pm

ਲੋਕ ਸਭਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤਾ ਮੈਨੀਫੈਸਟੋ, ਕਿਹਾ "25 ਲੱਖ ਕਰੋੜ ਰੁਪਏ ਪੇਂਡੂ ਇਲਾਕਿਆਂ 'ਤੇ ਕੀਤੇ ਜਾਣਗੇ ਖਰਚ",ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਜਿਸ ਦੌਰਾਨ ਵੱਖ ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਚੋਣਾਂ ਦੀ ਤਾਰੀਕ ਨੂੰ ਨੇੜੇ ਦੇਖਦੇ ਹੋਏ ਅੱਜ ਭਾਜਪਾ ਨੇ ਆਉਣ ਵਾਲੇ 5 ਸਾਲਾਂ 'ਚ 130 ਕਰੋੜ ਲੋਕਾਂ ਦੀ ਉਮੀਦਾਂ ਨੂੰ ਪੂਰਾ ਕਰਨ ਲਈ ਆਪਣਾ 'ਸੰਕਲਪ ਪੱਤਰ' ਦੇ ਪੇਸ਼ ਕੀਤਾ ਹੈ।

ਜਿਸ 'ਚ ਦੇਸ਼ ਦੀ ਜਨਤਾ ਨਾਲ ਕੁਝ ਵਾਅਦੇ ਕੀਤੇ ਗਏ ਹਨ। ਮੈਨੀਫੈਸਟੋ ਦੇ ਐਲਾਨ ਦੌਰਾਨ ਮੰਚ ‘ਤੇ ਰਾਜਨਾਥ ਸਿੰਘ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਸਮੇਤ ਬੀਜੇਪੀ ਦੇ ਕਈ ਦਿੱਗਜ਼ ਨੇਤਾ ਮੈਨੀਫੈਸਟੋ ਨੂੰ ਜਾਰੀ ਕਰਨ ਲਈ ਮੌਕੇ ‘ਤੇ ਮੌਜੂਦ ਰਹੇ।

ਗ੍ਰਹਿ ਮੰਤਰੀ ਅਤੇ ਪਾਰਟੀ ਦੀ ਸੰਕਲਪ ਪੱਤਰ ਕਮੇਟੀ ਦੇ ਪ੍ਰਧਾਨ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਦੇ 'ਮਨ ਕੀ ਬਾਤ' ਇਸ ਸੰਕਲਪ ਪੱਤਰ 'ਚ ਰੱਖੀ ਗਈ ਹੈ, ਜਿੱਥੇ ਜ਼ਰੂਰੀ ਹੋਇਆ ਹੈ ਉੱਥੇ ਸਟ੍ਰਕਚਰਲ ਬਦਲਾਅ ਕਰਨ 'ਚ ਵੀ ਅਸੀਂ ਕੋਈ ਸੰਕੋਚ ਨਹੀਂ ਕੀਤਾ ਹੈ।


ਹੋਰ ਪੜ੍ਹੋ:ਲੋਕ ਸਭਾ ਚੋਣਾਂ ਤੋਂ ਪਹਿਲਾਂ ਫੇਸਬੁੱਕ ਨੇ ਕੀਤੀ ਵੱਡੀ ਕਾਰਵਾਈ, ਕਾਂਗਰਸ ਨਾਲ ਜੁੜੇ ਕਈ ਪੇਜ ਅਤੇ ਲਿੰਕ ਹਟਾਏ

ਇਸ ਮੈਨੀਫੈਸਟੋ ਵਿੱਚ ਭਾਜਪਾ ਨੇ ਕਿਹਾ ਹੈ ਕਿ :
- 60 ਸਾਲ ਤੋਂ ਬਾਅਦ ਕਿਸਾਨਾਂ ਨੂੰ ਪੈਨਸ਼ਨ ਮਿਲੇਗੀ
- ਛੋਟੇ ਦੁਕਾਨਦਾਰਾਂ ਨੂੰ ਮਿਲੇਗੀ ਪੈਨਸ਼ਨ
- ਰਾਸ਼ਟਰੀ ਵਪਾਰੀ ਕਮਿਸ਼ਨ ਬਣਾਵਾਂਗੇ
- ਗਰੀਬ ਲੋਕਾਂ ਦੇ ਲਈ ਪੱਕਾ ਮਕਾਨ ਅਤੇ ਐੱਲ. ਪੀ. ਜੀ. ਗੈਸ ਕੁਨੈਕਸ਼ਨ ਦਿੱਤੇ ਜਾਣਗੇ। ਇਸ ਦੇ ਨਾਲ ਪੀਣ ਯੋਗ ਪਾਣੀ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
-1 ਲੱਖ ਤੱਕ ਦਾ ਕਰੈਡਿਟ ਕਾਰਡ 'ਤੇ ਜੋ ਲੋਨ ਮਿਲਦਾ ਹੈ, ਉਸ ਉੱਤੇ 5 ਸਾਲ ਤੱਕ ਵਿਆਜ਼ ਜ਼ੀਰੋ ਫੀਸਦੀ ਹੋਵੇਗਾ
-2022 ਤੱਕ ਨਵੇਂ ਭਾਰਤ ਦਾ ਕਰਾਂਗੇ ਨਿਰਮਾਣ
-ਪੂਰੇ ਦੇਸ਼ 'ਚ ਇੱਕ ਵਾਰ ਲੋਕਸਭਾ ਅਤੇ ਰਾਜ ਸਭਾ ਚੋਣਾਂ ਹੋਣ, ਇਸ ਦੇ ਲਈ ਆਮ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਾਂਗੇ
-ਰਾਮ ਮੰਦਰ 'ਤੇਸਾਰੀਆਂ ਸੰਭਾਵਨਾਵਾਂ ਨੂੰ ਤਲਾਸ਼ਾਂਗੇ
-ਦੋਸਤੀਪੂਰਨ ਮਾਹੌਲ 'ਚ ਰਾਮ ਮੰਦਰ ਬਣਾਵਾਂਗੇ
-ਕਿਸਾਨ ਕ੍ਰੇਡਿਟ ਕਾਰਡ 'ਤੇ ਇਕ ਲੱਖ ਦਾ ਲੋਨ 'ਤੇ ਵਿਆਜ਼ ਨਹੀਂ
-ਕਿਸਾਨਾਂ ਨੂੰ 6 ਹਜ਼ਾਰ ਰੁਪਏ ਦੀ ਮਦਦ ਦਿੱਤੀ ਜਾਵੇਗੀ।
-ਰਾਸ਼ਟਰੀ ਵਪਾਰ ਕਮਿਸ਼ਨ ਦਾ ਗਠਨ ਹੋਵੇਗਾ
-ਕਾਰੋਬੀਆਂ ਲਈ ਇਕ ਕਮਿਸ਼ਨ ਬਣਾਉਣ ਦਾ ਐਲਾਨ
-ਸਾਰੀਆਂ ਸਿੰਚਾਈ ਯੋਜਨਾਵਾਂ ਪੂਰੀਆਂ ਹੋਣਗੀਆਂ
-ਲੈਂਡ ਰਿਕਾਰਡ ਨੂੰ ਡਿਜ਼ੀਟਲ ਕਰਾਂਗੇ
-ਮੈਨੇਜਮੈਂਟ ਸਕੂਲਾਂ 'ਚ ਸੀਟਾਂ ਵਧਾਵਾਂਗੇ
-ਲਾਅ ਕਾਲਜਾਂ 'ਚ ਸੀਟ ਵਧਾਉਣ ਦੀ ਦਿਸ਼ਾ 'ਚ ਕੰਮ
-ਹਰ ਪਰਿਵਾਰ ਨੂੰ ਪੱਕੇ ਮਕਾਨ ਦੀ ਸਹੂਲਤ
-ਦੇਸ਼ ਦੇ ਸਾਰੇ ਘਰਾਂ 'ਚ ਬਿਜਲੀ ਪਹੁੰਚਾਵਾਂਗੇ
-ਦੇਸ਼ ਦੇ ਸਾਰੇ ਘਰਾਂ 'ਚ ਟਾਇਲਟ ਅਤੇ ਪੀਣ ਦਾ ਪਾਣੀ
-ਐੱਨ.ਐੱਚ. ਦੀ ਲੰਬਾਈ ਦੁੱਗਣੀ ਹੋਵੇਗੀ
-ਕੂੜਾ ਸੰਗ੍ਰਹਿਣ ਦੀ ਦਿਸ਼ਾ 'ਚ ਕੰਮ ਕਰਾਂਗੇ
-1.5 ਲੱਖ ਹੈਲਥ ਡਵੈਲਪਮੈਂਟ ਖੋਲ੍ਹੇ ਜਾਣਗੇ
-ਯੂਨੀਫਾਰਮ ਸਿਵਲ ਕੋਰਡ ਨੂੰ ਲਾਗੂ ਕਰਾਂਗੇ।
-ਧਾਰਾ 35ਏ ਅਤੇ ਧਾਰਾ 370 ਹਟਾਉਣ ਦੀ ਕੋਸ਼ਿਸ਼ ਕਰਾਂਗੇ।


-PTC News

  • Share