Fri, Apr 26, 2024
Whatsapp

Lok Sabha Election 2019: ਜਲਾਲਾਬਾਦ 'ਚ ਹੋਣ ਵਾਲੀ ਯੂਥ ਅਕਾਲੀ ਦਲ ਦੀ ਰੈਲੀ 'ਚ ਠਾਠਾਂ ਮਾਰਦਾ ਇਕੱਠ, ਦੇਖੋ ਤਸਵੀਰਾਂ

Written by  Jashan A -- March 25th 2019 12:19 PM -- Updated: March 25th 2019 12:24 PM
Lok Sabha Election 2019: ਜਲਾਲਾਬਾਦ 'ਚ ਹੋਣ ਵਾਲੀ ਯੂਥ ਅਕਾਲੀ ਦਲ ਦੀ ਰੈਲੀ 'ਚ ਠਾਠਾਂ ਮਾਰਦਾ ਇਕੱਠ, ਦੇਖੋ ਤਸਵੀਰਾਂ

Lok Sabha Election 2019: ਜਲਾਲਾਬਾਦ 'ਚ ਹੋਣ ਵਾਲੀ ਯੂਥ ਅਕਾਲੀ ਦਲ ਦੀ ਰੈਲੀ 'ਚ ਠਾਠਾਂ ਮਾਰਦਾ ਇਕੱਠ, ਦੇਖੋ ਤਸਵੀਰਾਂ

Lok Sabha Election 2019: ਜਲਾਲਾਬਾਦ 'ਚ ਹੋਣ ਵਾਲੀ ਯੂਥ ਅਕਾਲੀ ਦਲ ਦੀ ਰੈਲੀ 'ਚ ਠਾਠਾਂ ਮਾਰਦਾ ਇਕੱਠ, ਦੇਖੋ ਤਸਵੀਰਾਂ,ਜਲਾਲਾਬਾਦ: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਪੱਬਾਂ ਭਾਰ ਹੋ ਗਈਆਂ ਹਨ।ਪਾਰਟੀਆਂ ਵੱਲੋਂ ਚੋਣ ਅਖਾੜੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮ ਹੋ ਗਈ ਹੈ। [caption id="attachment_273979" align="aligncenter" width="300"]yad Lok Sabha Election 2019: ਜਲਾਲਾਬਾਦ 'ਚ ਹੋਣ ਵਾਲੀ ਯੂਥ ਅਕਾਲੀ ਦਲ ਦੀ ਰੈਲੀ 'ਚ ਠਾਠਾਂ ਮਾਰਦਾ ਇਕੱਠ, ਦੇਖੋ ਤਸਵੀਰਾਂ[/caption] ਜਿਸ ਦੌਰਾਨ ਯੂਥ ਅਕਾਲੀ ਦਲ ਵੱਲੋਂ ਅੱਜ ਫਾਜ਼ਿਲਕਾ ਜ਼ਿਲ੍ਹੇ ‘ਚ 3 ਰੈਲੀਆਂ ਕੀਤੀਆਂ ਜਾਣਗੀਆਂ।ਤੁਹਾਨੂੰ ਦੱਸ ਦੇਈਏ ਕਿ ਇਹ ਰੈਲੀਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ‘ਚ ਹੋਣ ਜਾ ਰਹੀਆਂ ਹਨ। ਹੋਰ ਪੜ੍ਹੋ:ਯੂਥ ਅਕਾਲੀ ਦਲ ਵਿਸ਼ਾਲ ਰੈਲੀ: ਪਟਿਆਲਾ ਪੁੱਜਣ ‘ਤੇ ਬਿਕਰਮ ਮਜੀਠੀਆ ਦਾ ਹੋ ਰਿਹਾ ਥਾਂ-ਥਾਂ ‘ਤੇ ਸਵਾਗਤ, ਦੇਖੋ ਤਸਵੀਰਾਂ [caption id="attachment_273980" align="aligncenter" width="300"]yad Lok Sabha Election 2019: ਜਲਾਲਾਬਾਦ 'ਚ ਹੋਣ ਵਾਲੀ ਯੂਥ ਅਕਾਲੀ ਦਲ ਦੀ ਰੈਲੀ 'ਚ ਠਾਠਾਂ ਮਾਰਦਾ ਇਕੱਠ, ਦੇਖੋ ਤਸਵੀਰਾਂ[/caption] ਜਲਾਲਾਬਾਦ, ਅਬੋਹਰ ਅਤੇ ਸੀਤੋ ਵਿਖੇ ਲੋਕ ਸਭਾ ਚੋਣਾਂ ਨੂੰ ਲੈ ਕੇ ਮੰਥਨ ਹੋਵੇਗਾ। ਜਲਾਲਾਬਾਦ 'ਚ ਹੋਣ ਵਾਲੀ ਯੂਥ ਅਕਾਲੀ ਦਲ ਦੀ ਰੈਲੀ 'ਚ ਵੱਡੀ ਗਿਣਤੀ 'ਚ ਲੋਕ ਸ਼ਿਰਕਤ ਕਰ ਰਹੇ ਹਨ। ਰੈਲੀ 'ਚ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਦਿਖਾਈ ਦੇ ਰਿਹਾ ਹੈ, ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ 'ਚ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹਨਾਂ ਰੈਲੀਆਂ ਨੂੰ ਲੈ ਕੇ ਵਰਕਰਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਰੈਲੀ ‘ਚ ਸੁਰੱਖਿਆ ਅਤੇ ਲੋਕਾਂ ਦੇ ਆਉਣ ਜਾਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। [caption id="attachment_273981" align="aligncenter" width="300"]yad Lok Sabha Election 2019: ਜਲਾਲਾਬਾਦ 'ਚ ਹੋਣ ਵਾਲੀ ਯੂਥ ਅਕਾਲੀ ਦਲ ਦੀ ਰੈਲੀ 'ਚ ਠਾਠਾਂ ਮਾਰਦਾ ਇਕੱਠ, ਦੇਖੋ ਤਸਵੀਰਾਂ[/caption] ਦੱਸਣਯੋਗ ਹੈ ਕਿ ਪਹਿਲੀ ਰੈਲੀ ਜਲਾਲਾਬਾਦ ਦੇ ਹਰਕ੍ਰਿਸ਼ਨ ਗਾਰਡਨ ਵਿੱਚ, ਦੂਸਰੀ ਰੈਲੀ ਅਬੋਹਰ ਦੇ ਸੰਗਮ ਪੈਲੇਸ ‘ਚ ਅਤੇ 3 ਵਜੇ ਅਬੋਹਰ ਨੇੜਲੇ ਸੀਤੋ ਵਿਖੇ ਕਿੰਨੂ ਵੈਕਸਿੰਗ ਪਲਾਂਟ ਯੂਥ ਅਕਾਲੀ ਦਲ ਦੀ ਤੀਜੀ ਰੈਲੀ ਕੀਤੀ ਜਾਵੇਗੀ। -PTC News


Top News view more...

Latest News view more...