Fri, Apr 19, 2024
Whatsapp

ਲੋਕ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਹੋਣ ਤੋਂ ਬਾਅਦ PM ਮੋਦੀ ਨੇ ਕੀਤਾ ਇਹ ਟਵੀਟ

Written by  Jashan A -- March 10th 2019 08:00 PM
ਲੋਕ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਹੋਣ ਤੋਂ ਬਾਅਦ PM ਮੋਦੀ ਨੇ ਕੀਤਾ ਇਹ ਟਵੀਟ

ਲੋਕ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਹੋਣ ਤੋਂ ਬਾਅਦ PM ਮੋਦੀ ਨੇ ਕੀਤਾ ਇਹ ਟਵੀਟ

ਲੋਕ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਹੋਣ ਤੋਂ ਬਾਅਦ PM ਮੋਦੀ ਨੇ ਕੀਤਾ ਇਹ ਟਵੀਟ,ਨਵੀਂ ਦਿੱਲੀ: ਅੱਜ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਕੀਤਾ ਗਿਆ ਹੈ। ਜਿਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਟਵੀਟ ਕਰ ਕਿਹਾ ਕਿ ਸਾਰੇ ਦੇਸ਼ਵਾਸੀਆਂ ਤੋਂ ਰਿਕਾਰਡ ਗਿਣਤੀ 'ਚ ਵੋਟ 'ਚ ਹਿੱਸਾ ਲੈਣ ਲਈ ਕਿਹਾ ਹੈ। ਮੋਦੀ ਨੇ ਵਿਸ਼ੇਸ਼ ਰੂਪ ਨਾਲ ਨਵੇਂ ਵੋਟਰ ਬਣ ਨੌਜਵਾਨਾਂ ਤੋਂ ਵੱਡੀ ਗਿਣਤੀ 'ਚ ਹਿੱਸੇਦਾਰੀ ਕਰਨ ਦਾ ਜ਼ਿਕਰ ਕਰਦੇ ਹੋਏ ਐਤਵਾਰ ਨੂੰ ਉਮੀਦ ਜਤਾਈ ਕਿ ਇਨ੍ਹਾਂ ਚੋਣਾਂ 'ਚ ਵੋਟਰ ਫੀਸਦੀ ਇਤਿਹਾਸਿਕ ਹੋਵੇਗੀ। [caption id="attachment_267517" align="aligncenter" width="300"]el ਲੋਕ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਹੋਣ ਤੋਂ ਬਾਅਦ PM ਮੋਦੀ ਨੇ ਕੀਤਾ ਇਹ ਟਵੀਟ[/caption] ਉਨ੍ਹਾਂ ਨੇ ਚੋਣ ਕਮੀਸ਼ਨ, ਸਾਰੇ ਅਧਿਕਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਵਧਾਈਆਂ ਦਿੱਤੀਆਂ ਜੋ ਆਜ਼ਾਦ ਅਤੇ ਨਿਰਪੱਖ ਚੋਣ ਕਰਵਾਉਣ ਲਈ ਹਰਸੰਭਵ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਚੋਣ ਕਮਿਸ਼ਨ 'ਤੇ ਮਾਣ ਹੈ। ਉਨ੍ਹਾਂ ਨੇ ਸਾਰੇ ਰਾਜਨੀਤਿਕ ਦਲਾਂ ਅਤੇ ਉਮੀਦਵਾਰਾਂ ਨੂੰ ਚੋਣਾਂ ਲਈ ਵਧਾਈਆਂ ਦਿੰਦੇ ਹੋਏ ਕਿਹਾ ਕਿ 'ਅਸੀਂ ਸਾਰੇ ਵੱਖ-ਵੱਖ ਦਲਾਂ ਨਾਲ ਹੋ ਸਕਦੇ ਹਾਂ ਪਰ ਸਾਡਾ ਉਦੇਸ਼ ਇਕ ਹੋਣਾ ਚਾਹੀਦਾ- ਭਾਰਤ ਦਾ ਵਿਕਾਸ ਅਤੇ ਹਰ ਭਾਰਤੀ ਦਾ ਸ਼ੱਕਤੀਕਰਣ।

ਜ਼ਿਕਰਯੋਗ ਹੈ ਕਿ ਪਹਿਲੇ ਪੜਾਅ ਵਿਚ 20 ਸੂਬਿਆਂ ਦੀਆਂ 91 ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋਵੇਗੀ। ਦੂਜੇ ਪੜਾਅ ‘ਚ 13 ਸੂਬਿਆਂ ਦੀ 97 ਸੀਟਾਂ ‘ਤੇ, ਤੀਜੇ ਪੜਾਅ ‘ਚ 14 ਸੂਬਿਆਂ ਦੀਆਂ 115 ਸੀਟਾਂ ‘ਤੇ, ਚੌਥੇ ਪੜਾਅ ਵਿਚ 9 ਸੂਬਿਆਂ ਦੀਆਂ 71 ਸੀਟਾਂ ‘ਤੇ, ਪੰਜਵੇਂ ਪੜਾਅ ‘ਚ 7 ਸੂਬਿਆਂ ਦੀਆਂ 51 ਸੀਟਾਂ ‘ਤੇ, ਛੇਵੇਂ ਪੜਾਅ ‘ਚ 7 ਸੂਬਿਆਂ ‘ਚ 59 ਸੀਟਾਂ ਅਤੇ ਸੱਤਵੇਂ ਪੜਾਅ 8 ਸੂਬਿਆਂ ‘ਚ 59 ਸੀਟਾਂ ‘ਤੇ ਵੋਟਿੰਗ ਹੋਵੇਗੀ। -PTC News

Top News view more...

Latest News view more...