Advertisment

ਲੋਕ ਸਭਾ ਚੋਣ ਲੜਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤਿੰਨ ਅਧਿਆਪਕਾਂ ਨੇ ਕੀਤੀ ਇੱਛਾ ਜ਼ਾਹਿਰ

author-image
Jashan A
Updated On
New Update
ਲੋਕ ਸਭਾ ਚੋਣ ਲੜਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤਿੰਨ ਅਧਿਆਪਕਾਂ ਨੇ ਕੀਤੀ ਇੱਛਾ ਜ਼ਾਹਿਰ
Advertisment
ਲੋਕ ਸਭਾ ਚੋਣ ਲੜਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤਿੰਨ ਅਧਿਆਪਕਾਂ ਨੇ ਕੀਤੀ ਇੱਛਾ ਜ਼ਾਹਿਰ,ਪਟਿਆਲਾ: ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਭਰ 'ਚ ਹਲਚਲ ਮੱਚ ਗਈ ਹੈ, ਜਿਸ ਕਾਰਨ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤਿੰਨ ਅਧਿਆਪਕਾਂ ਨੇ ਲੋਕ ਸਭਾ ਚੋਣ ਲੜਨ ਦੀ ਇੱਛਾ ਜ਼ਾਹਿਰ ਕੀਤੀ ਹੈ। ਇਨ੍ਹਾਂ ਵਿੱਚ ਤਲਵੰਡੀ ਸਾਬੋ ਦੇ ਇੰਜੀਨੀਅਰਿੰਗ ਕਾਲਜ ਦੇ ਸੁਨੀਲ ਕੁਮਾਰ ਅਤੇ ਲਖਬੀਰ ਸਿੰਘ ਅਤੇ ਪਟਿਆਲਾ ਦੇ ਲਾਅ ਵਿਭਾਗ ਦੇ ਡਾ ਰਾਜਦੀਪ ਸਿੰਘ ਸ਼ਾਮਿਲ ਹਨ। ਪੰਜਾਬੀ ਯੂਨੀਵਰਸਿਟੀ,ਪਟਿਆਲਾ ਵਿਖੇ ਅੱਜ ਇਥੇ ਇਕ ਵਿਸ਼ੇਸ਼ ਸਿੰਡੀਕੇਟ ਦੀ ਮੀਟਿੰਗ ਕੀਤੀ ਗਈ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਦੀ ਅਗਵਾਈ 'ਚ ਮੀਟਿੰਗ ਹੋਈ। ਯੂਨੀਵਰਸਿਟੀ ਦੀ ਸਿੰਡੀਕੇਟ ਦੀ ਮੀਟਿੰਗ 'ਚ ਚੋਣ ਲੜਨ ਦੀ ਇਜਾਜ਼ਤ ਦਿੱਤੀ ਹੈ। ਹੋਰ ਪੜ੍ਹੋ:ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਨ ਪੁੱਜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 5 ਤੀਰ ਅੰਦਾਜ਼ ਇਸ ਮੀਟਿੰਗ ਵਿਚ ਸਾਬਕਾ ਵਾਇਸ ਚਾਂਸਲਰ ਡਾ ਜਸਪਾਲ ਸਿੰਘ ਦੇ ਕਾਰਜ ਕਾਲ ਦੌਰਾਨ ਹੋਈਆਂ ਕਥਿਤ ਬੇਨਿਯਮੀਆਂ ਦੀ ਜਾਂਚ ਲਈ ਪੇਸ਼ ਕੀਤੀਆਂ ਰਿਪੋਰਟਾਂ ਖੋਲ੍ਹੀਆਂ ਗਈਆਂ। ਇਨ੍ਹਾਂ ਰਿਪੋਰਟਾਂ ਦੇ ਓਪਰੇਟਿਵ ਹਿੱਸੇ ਮੀਟਿੰਗ ਵਿਚ ਪੜ੍ਹ ਕੇ ਸੁਣਾਏ ਗਏ ਜਿਸ ਉਪਰੰਤ ਸਿੰਡੀਕੇਟ ਮੈਂਬਰਾਂ ਵੱਲੋਂ ਵਿਚਾਰ ਚਰਚਾ ਉਪਰੰਤ ਇਨ੍ਹਾਂ ਰਿਪੋਰਟਾਂ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਉਣ ਦਾ ਅਧਿਕਾਰ ਵਾਈਸ ਚਾਂਸਲਰ ਨੂੰ ਦੇ ਦਿੱਤਾ ਗਿਆ। ਵਾਈਸ ਚਾਂਸਲਰ ਵੱਲੋਂ ਗਠਿਤ ਕਮੇਟੀ ਇਨ੍ਹਾਂ ਰਿਪੋਰਟਾਂ ਦੀ ਜਾਂਚ ਕਰੇਗੀ ਅਤੇ ਅਗਲੀ ਸਿੰਡੀਕੇਟ ਮੀਟਿੰਗ 'ਚ ਇਸ ਸੰਬੰਧੀ ਆਪਣੀ ਰਿਪੋਰਟ ਪੇਸ਼ ਕਰੇਗੀ। -PTC News-
punjabi-news latest-punjabi-news patiala-news latest-patiala-news news-in-punjabi latest-lok-sabha-election-news punjabi-uni-pataiala lok-sabha-election-2019
Advertisment

Stay updated with the latest news headlines.

Follow us:
Advertisment