ਐਕਟਿੰਗ ਤੋਂ ਸਿਆਸਤ ‘ਚ ਆਏ ਇਨ੍ਹਾਂ ਫਿਲਮੀ ਸਿਤਾਰਿਆਂ ਦੀ ਕਿਸਮਤ ਦਾ ਅੱਜ ਹੋਵੇਗਾ ਫੈਸਲਾ

Lok Sabha elections 2019 Acting came to politics Movie stars Today Result
ਐਕਟਿੰਗ ਤੋਂ ਸਿਆਸਤ 'ਚ ਆਏ ਇਨ੍ਹਾਂ ਫਿਲਮੀ ਸਿਤਾਰਿਆਂ ਦੀ ਕਿਸਮਤ ਦਾ ਅੱਜ ਹੋਵੇਗਾ ਫੈਸਲਾ

ਐਕਟਿੰਗ ਤੋਂ ਸਿਆਸਤ ‘ਚ ਆਏ ਇਨ੍ਹਾਂ ਫਿਲਮੀ ਸਿਤਾਰਿਆਂ ਦੀ ਕਿਸਮਤ ਦਾ ਅੱਜ ਹੋਵੇਗਾ ਫੈਸਲਾ:ਮੁੰਬਈ : ਭਾਰਤ ਵਿਚ ਸੱਤ ਪੜਾਆਂ ਵਿਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਪੂਰਾ ਦੇਸ਼ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।ਦੇਸ਼ ਭਰ ‘ਚ 11 ਅਪ੍ਰੈਲ ਤੋਂ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ ਬੀਤੀ 19 ਮਈ ਨੂੰ ਮੁਕੰਮਲ ਹੋ ਗਈਆਂ ਸਨ ਪਰ ਉਨ੍ਹਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ।ਇਸ ਨੂੰ ਲੈ ਕੇ ਵੀਰਵਾਰ 23 ਮਈ ਦਾ ਦਿਨ ਪੰਜਾਬ ਅਤੇ ਦੇਸ਼ ਦੀ ਸਿਆਸਤ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।ਜਿਸ ਦੇ ਲਈ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਸ਼ਾਮ ਤੱਕ ਸਾਰੀਆਂ ਸੀਟਾਂ ਦਾ ਐਲਾਨ ਹੋ ਜਾਵੇਗਾ।

Lok Sabha elections 2019 Acting came to politics Movie stars Today Result
ਐਕਟਿੰਗ ਤੋਂ ਸਿਆਸਤ ‘ਚ ਆਏ ਇਨ੍ਹਾਂ ਫਿਲਮੀ ਸਿਤਾਰਿਆਂ ਦੀ ਕਿਸਮਤ ਦਾ ਅੱਜ ਹੋਵੇਗਾ ਫੈਸਲਾ

ਇਸ ਲੋਕ ਸਭਾ ਚੋਣਾਂ ਦੌਰਾਨ ਐਕਟਿੰਗ ਤੋਂ ਸਿਆਸਤ ‘ਚ ਆਏ ਇਨ੍ਹਾਂ ਫਿਲਮੀ ਸਿਤਾਰਿਆਂ ਦੀ ਕਿਸਮਤ ਦਾ ਫ਼ੈਸਲਾ ਵੀ ਅੱਜ ਹੀ ਹੋਵੇਗਾ।ਦੇਸ਼ ਦੀਆਂ ਲੋਕ ਸਭਾ ਚੋਣਾਂ ਵਿੱਚ ਵੱਖ -ਵੱਖ ਪਾਰਟੀਆਂ ਵੱਲੋਂ ਬਾਲੀਵੁੱਡ ਸੈਲੀਬ੍ਰਿਟੀਜ਼ ਨੂੰ ਵੀ ਚੋਣ ਮੈਦਾਨ ‘ਚ ਉਤਾਰਿਆ ਜਾਂਦਾ ਹੈ।ਇਸ ਵਾਰ ਵੀ ਭਾਜਪਾ, ਕਾਂਗਰਸ ਤੇ ਸਪਾ ਨੇ ਬਾਲੀਵੁੱਡ ਸੈਲੀਬ੍ਰਿਟੀਜ਼ ਨੂੰ ਚੋਣਾਂ ਦੇ ਮੈਦਾਨ ‘ਚ ਉਤਾਰਿਆ ਹੈ।

 Lok Sabha elections 2019 Acting came to politics Movie stars Today Result
ਐਕਟਿੰਗ ਤੋਂ ਸਿਆਸਤ ‘ਚ ਆਏ ਇਨ੍ਹਾਂ ਫਿਲਮੀ ਸਿਤਾਰਿਆਂ ਦੀ ਕਿਸਮਤ ਦਾ ਅੱਜ ਹੋਵੇਗਾ ਫੈਸਲਾ

ਹੇਮਾ ਮਾਲਿਨੀ : ਮਥੁਰਾ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਹੇਮਾ ਮਾਲਿਨੀ ਦੀ ਵੀ ਕਿਸਮਤ ਦਾ ਫ਼ੈਸਲਾ ਅੱਜ ਹੋਵੇਗਾ। ਹੇਮਾ ਮਾਲਿਨੀ ਨੇ ਪਿਛਲੀਆਂ ਚੋਣਾਂ ‘ਚ ਮਥੁਰਾ ‘ਚ ਜਯੰਤ ਚੌਧਰੀ ਨੂੰ 3 ਲੱਖ 30 ਹਜ਼ਾਰ ਤੋਂ ਵੀ ਜ਼ਿਆਦਾ ਵੋਟਾਂ ਨਾਲ ਹਰਾਇਆ ਸੀ।ਇਸ ਵਾਰ ਵੀ ਭਾਜਪਾ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਹੈ।

 Lok Sabha elections 2019 Acting came to politics Movie stars Today Result
ਐਕਟਿੰਗ ਤੋਂ ਸਿਆਸਤ ‘ਚ ਆਏ ਇਨ੍ਹਾਂ ਫਿਲਮੀ ਸਿਤਾਰਿਆਂ ਦੀ ਕਿਸਮਤ ਦਾ ਅੱਜ ਹੋਵੇਗਾ ਫੈਸਲਾ

ਸੰਨੀ ਦਿਓਲ : ਮਥੁਰਾ ਤੋਂ ਭਾਜਪਾ ਉਮੀਦਵਾਰ ਤੇ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਅਤੇ ਬਾਲੀਵੁੱਡ ਅਦਾਕਾਰ ਧਰਮਿੰਦਰ ਦੇ ਬੇਟੇ ਸੰਨੀ ਦਿਓਲ ਵੀ ਭਾਜਪਾ ਦੀ ਟਿਕਟ ‘ਤੇ ਗੁਰਦਾਸਪੁਰ ਤੋਂ ਚੋਣ ਲੜ ਰਹੇ ਹਨ।ਸੰਨੀ ਦਿਓਲ ਦੇ ਚੋਣ ਪ੍ਰਚਾਰ ‘ਚ ਉਨ੍ਹਾਂ ਦੇ ਛੋਟੇ ਭਰਾ ਬੌਬੀ ਦਿਓਲ ਤੇ ਪਿਤਾ ਧਰਮਿੰਦਰ ਨੇ ਵੀ ਸਾਥ ਦਿੱਤਾ ਹੈ।ਇਸ ਸੀਟ ‘ਤੇ ਸੰਨੀ ਦਿਓਲ ਦੀ ਟੱਕਰ ਪੰਜਾਬ ਕਾਂਗਰਸ ਦੇ ਉਮੀਦਵਾਰ ਤੇ ਗੁਰਦਾਸਪੁਰ ਤੋਂ ਸੰਸਦ ਸੁਨੀਲ ਜਾਖੜ ਨਾਲ ਹੈ।

 Lok Sabha elections 2019 Acting came to politics Movie stars Today Result
ਐਕਟਿੰਗ ਤੋਂ ਸਿਆਸਤ ‘ਚ ਆਏ ਇਨ੍ਹਾਂ ਫਿਲਮੀ ਸਿਤਾਰਿਆਂ ਦੀ ਕਿਸਮਤ ਦਾ ਅੱਜ ਹੋਵੇਗਾ ਫੈਸਲਾ

ਜਯਾ ਪ੍ਰਦਾ : ਮਸ਼ਹੂਰ ਅਭਿਨੇਤਰੀ ਅਤੇ ਸਾਬਕਾ ਸੰਸਦ ਮੈਂਬਰ ਜਯਾਪ੍ਰਦਾ ਆਪਣੀ ਦੂਜੀ ਪਾਰੀ ਰਾਜਨੀਤੀ ਦੇ ਮੈਦਾਨ ‘ਚ ਖੇਡ ਰਹੀ ਹੈ।ਉਹ ਭਾਜਪਾ ਦੀ ਟਿਕਟ ‘ਤੇ ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਸਪਾ ਦੇ ਫਾਇਰਬ੍ਰਾਂਡ ਨੇਤਾ ਤੇ ਮਹਾਗਠਬੰਧਨ ਦੇ ਉਮੀਦਵਾਰ ਆਜ਼ਾਮ ਖਾਨ ਖਿਲਾਫ ਚੋਣ ਲੜ ਰਹੀ ਹੈ।

ਸ਼ਤਰੂਘਨ ਸਿਨ੍ਹਾ : ਭਾਜਪਾ ਤੋਂ ਕਾਂਗਰਸ ‘ਚ ਸ਼ਾਮਲ ਹੋਏ ਸ਼ਤਰੂਘਨ ਸਿਨ੍ਹਾ ਵੀ ਪਟਨਾ ਸਾਹਿਬ ਤੋਂ ਚੋਣ ਲੜ ਰਹੇ ਹਨ।ਇਸ ਵਾਰ ਸ਼ਤਰੂਘਨ ਦੀ ਸਿੱਧੀ ਟੱਕਰ ਭਾਜਪਾ ਦੇ ਰਵੀਸ਼ੰਕਰ ਪ੍ਰਸਾਦ ਨਾਲ ਹੈ।

 Lok Sabha elections 2019 Acting came to politics Movie stars Today Result
ਐਕਟਿੰਗ ਤੋਂ ਸਿਆਸਤ ‘ਚ ਆਏ ਇਨ੍ਹਾਂ ਫਿਲਮੀ ਸਿਤਾਰਿਆਂ ਦੀ ਕਿਸਮਤ ਦਾ ਅੱਜ ਹੋਵੇਗਾ ਫੈਸਲਾ

ਰਾਜ ਬੱਬਰ : ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਾਜ ਬੱਬਰ ਵੀ ਫਤਿਹਪੁਰ ਸੀਕਰੀ ਸੀਟ ਤੋਂ ਚੋਣ ਮੈਦਾਨ ‘ਚ ਹਨ। ਓਥੇ ਰਾਜ ਬੱਬਰ ਦਾ ਮੁਕਾਬਲਾ ਭਾਜਪਾ ਦੇ ਰਾਜਕੁਮਾਰ ਚਾਹਰ ਨਾਲ ਹੈ।

ਉਰਮਿਲਾ ਮਾਤੋਂਡਕਰ : ਬਾਲੀਵੁੱਡ ਅਭਿਨੇਤਰੀ ਉਰਮਿਲਾ ਮਾਤੋਂਡਕਰ ਉੱਤਰੀ ਮੁੰਬਈ ਸੀਟ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਰਹੀ ਹੈ।ਉਰਮਿਲਾ ਦਾ ਮੁਕਾਬਲਾ ਭਾਜਪਾ ਦੇ ਮੌਜੂਦਾ ਸੰਸਦ ਗੋਪਾਲ ਸ਼ੈੱਟੀ ਨਾਲ ਹੈ।

ਪੂਨਮ ਸਿਨ੍ਹਾ : ਸ਼ਤਰੂਘਨ ਸਿਨ੍ਹਾ ਦੀ ਪਤਨੀ ਤੇ ਬਾਲੀਵੁੱਡ ਅਦਾਕਾਰਾ ਪੂਨਮ ਸਿਨ੍ਹਾ ਵੀ ਇਸ ਵਾਰ ਚੋਣਾਂ ਦੇ ਮੈਦਾਨ ‘ਚ ਉੱਤਰੀ ਹੈ।ਪੂਨਮ ਸਿਨ੍ਹਾ ਨੂੰ ਸਮਾਜਵਾਦੀ ਪਾਰਟੀ ਨੇ ਲਖਨਊ ਤੋਂ ਟਿਕਟ ਦਿੱਤਾ ਹੈ।

ਰਵੀ ਕਿਸ਼ਨ :ਭੋਜਪੁਰੀ ਤੇ ਬਾਲੀਵੁੱਡ ਅਭਿਨੇਤਾ ਰਵੀ ਕਿਸ਼ਨ ਨੂੰ ਭਾਜਪਾ ਨੇ ਇਸ ਵਾਰ ਗੋਰਖਪੁਰ ‘ਚ ਉਤਾਰਿਆ ਹੈ।

ਦੱਸ ਦੇਈਏ ਕਿ ਲੋਕ ਸਭਾ ਦੀਆਂ ਚੋਣਾਂ 2019 ਦੇ ਆਖਰੀ ਪੜਾਅ ਦੀ ਵੋਟਿੰਗ ਹੋਣ ਤੋਂ ਬਾਅਦ ਐਤਵਾਰ ਨੂੰ ਕਈ ਨਿਊਜ਼ ਏਜੰਸੀਆਂ ਤੇ ਚੈਨਲਾਂ ਦੇ ਐਗਜ਼ਿਟ ਪੋਲ ਆ ਗਏ, ਜਿਸ ‘ਚ ਭਾਜਪਾ ਦੀ ਇਕ ਵਾਰ ਫਿਰ ਸਰਕਾਰ ਬਣਨ ਦੀ ਭਵਿੱਖਬਾਣੀ ਕੀਤੀ ਗਈ ਪਰ ਅਸਲ ਨਤੀਜੇ ਕੁਝ ਹੀ ਸਮੇਂ ਵਿੱਚ ਸਭ ਦੇ ਸਾਹਮਣੇ ਹੋਣਗੇ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਐਕਟਿੰਗ ਤੋਂ ਸਿਆਸਤ ‘ਚ ਆਏ ਇਨ੍ਹਾਂ ਫਿਲਮੀ ਸਿਤਾਰਿਆਂ ਦੀ ਕਿਸਮਤ ਦਾ ਅੱਜ ਹੋਵੇਗਾ ਫੈਸਲਾ

ਜ਼ਿਕਰਯੋਗ ਹੈ ਕਿ ਦੇਸ਼ ‘ਚ 543 ਲੋਕ ਸਭਾ ਸੀਟਾਂ ‘ਤੇ 11 ਅਪ੍ਰੈਲ ਤੋਂ 7 ਪੜਾਅ ‘ਚ ਵੋਟਿੰਗ ਸ਼ੁਰੂ ਹੋਈ ਸੀ, ਜੋ ਪਿਛਲੇ ਦਿਨ 19 ਮਈ ਨੂੰ ਖਤਮ ਹੋਈ ਹੈ।ਜਿਸ ਦੇ ਨਤੀਜੇ ਅੱਜ ਸ਼ਾਮ ਤੱਕ ਐਲਾਨੇ ਜਾਣਗੇ।ਜਿਸ ਤੋਂ ਬਾਅਦ ਸਾਫ਼ ਹੋ ਜਾਵੇਗਾ ਕਿ ਕਿਹੜੀ ਸਰਕਾਰ ਦੇਸ਼ ਨੂੰ ਚਲਾਵੇਗੀ।
-PTCNews