Thu, Apr 25, 2024
Whatsapp

Lok Sabha Elections 2019: ਜਾਣੋ, ਪਹਿਲੇ ਪੜਾਅ 'ਚ 91 ਸੀਟਾਂ 'ਤੇ ਕਿੰਨੀ ਹੋਈ ਵੋਟਿੰਗ !

Written by  Jashan A -- April 12th 2019 09:08 AM
Lok Sabha Elections 2019: ਜਾਣੋ, ਪਹਿਲੇ ਪੜਾਅ 'ਚ 91 ਸੀਟਾਂ 'ਤੇ ਕਿੰਨੀ ਹੋਈ ਵੋਟਿੰਗ !

Lok Sabha Elections 2019: ਜਾਣੋ, ਪਹਿਲੇ ਪੜਾਅ 'ਚ 91 ਸੀਟਾਂ 'ਤੇ ਕਿੰਨੀ ਹੋਈ ਵੋਟਿੰਗ !

Lok Sabha Elections 2019: ਜਾਣੋ, ਪਹਿਲੇ ਪੜਾਅ 'ਚ 91 ਸੀਟਾਂ 'ਤੇ ਕਿੰਨੀ ਹੋਈ ਵੋਟਿੰਗ !,ਨਵੀਂ ਦਿੱਲੀ: ਬੀਤੇ ਦਿਨ 17ਵੀਆਂ ਲੋਕ ਸਭਾ ਚੋਣਾਂ ਲਈ ਪਹਿਲੇ ਪੜਾਅ 'ਚ 20 ਸੂਬਿਆਂ 'ਚ 91 ਸੀਟਾਂ 'ਤੇ ਵੋਟਿੰਗ ਹੋਈ।ਜਿਸ ਦੌਰਾਨ ਉਮੀਦਵਾਰਾਂ ਅਤੇ ਵੋਟਰਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਕਈ ਥਾਵਾਂ 'ਤੇ ਤਾਂ ਵੋਟਰਾਂ ਦਾ ਸੁਆਗਤ ਵੱਖਰੇ ਢੰਗ ਨਾਲ ਕੀਤਾ ਗਿਆ। [caption id="attachment_281806" align="aligncenter" width="300"]vote Lok Sabha Elections 2019: ਜਾਣੋ, ਪਹਿਲੇ ਪੜਾਅ 'ਚ 91 ਸੀਟਾਂ 'ਤੇ ਕਿੰਨੀ ਹੋਈ ਵੋਟਿੰਗ ![/caption] ਸੀਨੀਅਰ ਉਪ ਚੋਣ ਕਮਿਸ਼ਨਰ ਉਮੇਸ਼ ਸਿਨਹਾ ਨੇ ਪ੍ਰੈਸ ਕਾਨਫਰੰਸ ਕਰ ਕਿਹਾ ਕਿ ਪਹਿਲੇ ਪੜਾਅ ਦੀ ਵੋਟਿੰਗ ਸ਼ਾਂਤੀਪੂਰਨ ਖਤਮ ਹੋਈ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਲਈ ਛੱਤੀਸਗੜ੍ਹ 'ਚ 56 ਫੀਸਦੀ ਵੋਟਿੰਗ ਹੋਈ ਜਦਕਿ ਅੰਡੇਮਾਨ-ਨਿਕੋਬਾਰ 'ਚ 70.6 ਫੀਸਦੀ ਵੋਟ ਪਈ। ਹੋਰ ਪੜ੍ਹੋ:ਸਰਕਾਰ ਨੇ ਕਿਸਾਨ ਕਰਜ਼ਾ ਮਾਫ਼ੀ ਦੀ ਸ਼ੁਰੂਆਤ ਦਾ ਕੀਤਾ ਐਲਾਨ ,ਜਾਣੋਂ ਕਿੰਨਾ ਹੋਵੇਗਾ ਕਰਜ਼ਾ ਮਾਫ਼ ਸੀਨੀਅਰ ਉਪ ਚੋਣ ਕਮਿਸ਼ਨ ਨੇ ਦੱਸਿਆ ਕਿ ਪਹਿਲੇ ਪੜਾਅ ਦੀ ਵੋਟਿੰਗ ਲਈ 1.7 ਲੱਖ ਬੂਥਾਂ 'ਤੇ ਵੋਟਿੰਗ ਖਤਮ ਹੋਈ। ਵੋਟਰਾਂ 'ਚ ਕਾਫੀ ਉਤਸ਼ਾਹ ਸੀ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਲਈ ਆਂਧਰਾ ਪ੍ਰਦੇਸ਼ 'ਚ 66 ਫੀਸਦੀ ਤੇ ਤੇਲੰਗਾਨਾ 'ਚ 60 ਫੀਸਦੀ ਵੋਟਿੰਗ ਹੋਈ। [caption id="attachment_281807" align="aligncenter" width="386"]vote Lok Sabha Elections 2019: ਜਾਣੋ, ਪਹਿਲੇ ਪੜਾਅ 'ਚ 91 ਸੀਟਾਂ 'ਤੇ ਕਿੰਨੀ ਹੋਈ ਵੋਟਿੰਗ ![/caption] ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਹਿਲੇ ਗੇੜ ਦੀ ਵੋਟਿੰਗ ‘ਚ ਕਈ ਵੱਡੇ ਆਗੂਆਂ ਦੀ ਕਿਸਮਤ ਦਾਅ ‘ਤੇ ਲੱਗੀ। ਅਜੀਤ ਸਿੰਘ, ਨਿਤਿਨ ਗਡਕਰੀ, ਵੀ.ਕੇ ਸਿੰਘ, ਮਹੇਸ਼ ਸ਼ਰਮਾ ਅਤੇ ਕਈ ਹੋਰ ਦਿੱਗਜ਼ ਨੇਤਾ ਦੀ ਕਿਸਮਤ ਈਵੀਐਮ ‘ਚ ਕੈਦ ਹੋ ਚੁੱਕੀ ਹੈ। -PTC News


Top News view more...

Latest News view more...