Wed, Apr 24, 2024
Whatsapp

ਲੋਕ ਸਭਾ ਚੋਣਾਂ 2019 : ਮਸ਼ਹੂਰ ਅਦਾਕਾਰ ਰਜਨੀਕਾਂਤ ਨੇ ਚੇਨਈ 'ਚ ਬਣੇ ਪੋਲਿੰਗ ਸਟੇਸ਼ਨ 'ਚ ਪਾਈ ਵੋਟ

Written by  Shanker Badra -- April 18th 2019 09:40 AM
ਲੋਕ ਸਭਾ ਚੋਣਾਂ 2019 : ਮਸ਼ਹੂਰ ਅਦਾਕਾਰ ਰਜਨੀਕਾਂਤ ਨੇ ਚੇਨਈ 'ਚ ਬਣੇ ਪੋਲਿੰਗ ਸਟੇਸ਼ਨ 'ਚ ਪਾਈ ਵੋਟ

ਲੋਕ ਸਭਾ ਚੋਣਾਂ 2019 : ਮਸ਼ਹੂਰ ਅਦਾਕਾਰ ਰਜਨੀਕਾਂਤ ਨੇ ਚੇਨਈ 'ਚ ਬਣੇ ਪੋਲਿੰਗ ਸਟੇਸ਼ਨ 'ਚ ਪਾਈ ਵੋਟ

ਲੋਕ ਸਭਾ ਚੋਣਾਂ 2019 : ਮਸ਼ਹੂਰ ਅਦਾਕਾਰ ਰਜਨੀਕਾਂਤ ਨੇ ਚੇਨਈ 'ਚ ਬਣੇ ਪੋਲਿੰਗ ਸਟੇਸ਼ਨ 'ਚ ਪਾਈ ਵੋਟ:ਚੇਨਈ : ਅੱਜ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਦੇਸ਼ ਦੇ 12 ਸੂਬਿਆਂ ਤੇ ਇੱਕ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਵੋਟਾਂ ਪੈ ਰਹੀਆਂ ਹਨ।ਉੱਥੇ ਹੀ, ਅੱਜ 95 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ, ਕਿਉਂਕਿ ਤ੍ਰਿਪੁਰਾ ਸੀਟ 'ਤੇ ਦੁਬਾਰਾ ਵੋਟਿੰਗ ਹੋਵੇਗੀ।ਇਸ ਦੌਰਾਨ ਅਦਾਕਾਰ ਤੇ ਸਿਆਸਤਦਾਨ ਬਣੇ ਰਜਨੀਕਾਂਤ ਨੇ ਚੇਨਈ ਸਥਿਤ ਸਟੈਲਾ ਮੈਰਿਸ ਕਾਲਜ ਵਿਚ ਬਣੇ ਪੋਲਿੰਗ ਸਟੇਸ਼ਨ 'ਚ ਵੋਟ ਪਾਈ ਹੈ। [caption id="attachment_284039" align="aligncenter" width="300"]Lok Sabha elections 2019 Rajinikanth Chennai polling station Vote
ਲੋਕ ਸਭਾ ਚੋਣਾਂ 2019 : ਮਸ਼ਹੂਰ ਅਦਾਕਾਰ ਰਜਨੀਕਾਂਤ ਨੇ ਚੇਨਈ 'ਚ ਬਣੇ ਪੋਲਿੰਗ ਸਟੇਸ਼ਨ 'ਚ ਪਾਈ ਵੋਟ[/caption] ਇਸ ਤੋਂ ਇਲਾਵਾ ਓਡੀਸ਼ਾ ਦੇ 35 ਵਿਧਾਨ ਸਭਾ ਖੇਤਰ 'ਚ ਵੀ ਵੋਟਿੰਗ ਹੋ ਰਹੀ ਹੈ।ਅੱਜ ਹੋਣ ਵਾਲੀਆਂ ਸੀਟਾਂ ਵਿਚ ਉਤਰ ਪ੍ਰਦੇਸ਼ ਦੀਆਂ 8, ਬਿਹਾਰ 'ਚ 5, ਤਮਿਲਨਾਡੂ 38, ਕਰਨਾਟਕ 14, ਮਹਾਰਾਸ਼ਟਰ 10, ਉੜੀਸਾ 5, ਅਸਾਮ 5, ਪੱਛਮੀ ਬੰਗਾਲ 3, ਛੱਤੀਸਗੜ੍ਹ 3, ਜੰਮੂ ਕਸ਼ਮੀਰ 2, ਮਣੀਪੁਰ 1 ਅਤੇ ਪੁਡੁਚੇਰੀ 1 ਸੀਟ ਸ਼ਾਮਲ ਹੈ। [caption id="attachment_284043" align="aligncenter" width="300"]
ਲੋਕ ਸਭਾ ਚੋਣਾਂ 2019 : ਮਸ਼ਹੂਰ ਅਦਾਕਾਰ ਰਜਨੀਕਾਂਤ ਨੇ ਚੇਨਈ 'ਚ ਬਣੇ ਪੋਲਿੰਗ ਸਟੇਸ਼ਨ 'ਚ ਪਾਈ ਵੋਟ[/caption] ਅੱਜ ਦੂਜੇ ਪੜਾਅ ਵਿਚ ਕਈ ਦਿਗਜ਼ ਆਗੂਆਂ ਦੀ ਕਿਸਮਤ ਦਾਅ ਉਤੇ ਲੱਗੀ ਹੈ।ਇਨ੍ਹਾਂ ਵਿਚ ਸਾਬਕਾ ਪ੍ਰਧਾਨ ਮੰਤਰੀ ਐਚ.ਡੀ.ਦੇਵੇਗੋੜਾ, ਭਾਜਪਾ ਆਗੂ ਹੇਮਾ ਮਾਲਿਨੀ, ਡੀਐਮਕੇ ਆਗੂ ਦਿਆਨਿਧੀ ਮਾਰਨ, ਕਾਂਗਰਸ ਦੇ ਰਾਜ ਬੱਬਰ, ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚੌਹਾਨ ਤੋਂ ਇਲਾਵਾ ਅਨੇਕਾਂ ਪ੍ਰਮੁੱਖ ਉਮੀਦਵਾਰ ਆਪਣੀ ਕਿਸ਼ਮਤ ਅਜਮਾ ਰਹੇ ਹਨ। [caption id="attachment_284042" align="aligncenter" width="300"]Lok Sabha elections 2019 Rajinikanth Chennai polling station Vote
ਲੋਕ ਸਭਾ ਚੋਣਾਂ 2019 : ਮਸ਼ਹੂਰ ਅਦਾਕਾਰ ਰਜਨੀਕਾਂਤ ਨੇ ਚੇਨਈ 'ਚ ਬਣੇ ਪੋਲਿੰਗ ਸਟੇਸ਼ਨ 'ਚ ਪਾਈ ਵੋਟ[/caption] ਅੱਜ ਹੋਣ ਵਾਲੀਆਂ ਦੂਜੇ ਪੜਾਅ ਦੀਆਂ ਚੋਣਾਂ ਵਿਚ 1596 ਉਮੀਦਵਾਰ ਮੈਦਾਨ ਵਿਚ ਹਨ, ਜਿਸ ਵਿਚ 15।5 ਕਰੋੜ ਵੋਟਰ ਹਨ ਅਤੇ 1।8 ਲੱਖ ਬੂਥ ਕੇਂਦਰ ਬਣਾਏ ਗਏ ਹਨ।ਜ਼ਿਕਰਯੋਗ ਹੈ ਕਿ ਪਹਿਲੇ ਪੜਾਅ 'ਚ 11 ਅਪ੍ਰੈਲ ਨੂੰ ਲੋਕ ਸਭਾ ਦੀ 91 ਸੀਟਾਂ 'ਤੇ 20 ਸੂਬਿਆਂ 'ਚ ਵੋਟਿੰਗ ਹੋਈ ਸੀ। -PTCNews


Top News view more...

Latest News view more...