Tue, Apr 16, 2024
Whatsapp

ਲੋਕ ਸਭਾ ਚੋਣਾਂ 2019 ਦੇ ਨਤੀਜੇ : ਕੌਮੀ ਰੁਝਾਨਾਂ ਵਿੱਚ ਭਾਜਪਾ ਨੂੰ ਮਿਲਿਆ ਬਹੁਮਤ

Written by  Shanker Badra -- May 23rd 2019 09:26 AM
ਲੋਕ ਸਭਾ ਚੋਣਾਂ 2019 ਦੇ ਨਤੀਜੇ : ਕੌਮੀ ਰੁਝਾਨਾਂ ਵਿੱਚ ਭਾਜਪਾ ਨੂੰ ਮਿਲਿਆ ਬਹੁਮਤ

ਲੋਕ ਸਭਾ ਚੋਣਾਂ 2019 ਦੇ ਨਤੀਜੇ : ਕੌਮੀ ਰੁਝਾਨਾਂ ਵਿੱਚ ਭਾਜਪਾ ਨੂੰ ਮਿਲਿਆ ਬਹੁਮਤ

ਲੋਕ ਸਭਾ ਚੋਣਾਂ 2019 ਦੇ ਨਤੀਜੇ : ਕੌਮੀ ਰੁਝਾਨਾਂ ਵਿੱਚ ਭਾਜਪਾ ਨੂੰ ਮਿਲਿਆ ਬਹੁਮਤ:ਨਵੀਂ ਦਿੱਲੀ : ਭਾਰਤ ਵਿਚ ਸੱਤ ਪੜਾਆਂ ਵਿਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਪੂਰਾ ਦੇਸ਼ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।ਦੇਸ਼ ਭਰ 'ਚ 11 ਅਪ੍ਰੈਲ ਤੋਂ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ ਬੀਤੀ 19 ਮਈ ਨੂੰ ਮੁਕੰਮਲ ਹੋ ਗਈਆਂ ਸਨ ਪਰ ਉਨ੍ਹਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ।ਇਸ ਨੂੰ ਲੈ ਕੇ ਵੀਰਵਾਰ 23 ਮਈ ਦਾ ਦਿਨ ਪੰਜਾਬ ਅਤੇ ਦੇਸ਼ ਦੀ ਸਿਆਸਤ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।ਜਿਸ ਦੇ ਲਈ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਸ਼ਾਮ ਤੱਕ ਸਾਰੀਆਂ ਸੀਟਾਂ ਦਾ ਐਲਾਨ ਹੋ ਜਾਵੇਗਾ। [caption id="attachment_298966" align="aligncenter" width="300"]Lok Sabha elections 2019 Result national trends BJP gets majority ਲੋਕ ਸਭਾ ਚੋਣਾਂ 2019 ਦੇ ਨਤੀਜੇ : ਕੌਮੀ ਰੁਝਾਨਾਂ ਵਿੱਚ ਭਾਜਪਾ ਨੂੰ ਮਿਲਿਆ ਬਹੁਮਤ[/caption] ਇਸ ਦੌਰਾਨ ਕੌਮੀ ਰੁਝਾਨਾਂ ਵਿੱਚ ਭਾਜਪਾ 279 , ਕਾਂਗਰਸ 119 ਅਤੇ ਹੋਰ 113 ਸੀਟਾਂ 'ਤੇ ਅੱਗੇ ਚੱਲ ਰਹੀ ਰਹੀ ਹੈ।ਇਸ ਨੂੰ ਲੈ ਕੇ ਵੱਖ -ਵੱਖ ਚੋਣ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਹਨ ਪਰ ਅਸਲ ਨਤੀਜੇ ਸ਼ਾਮ ਤੱਕ ਸਭ ਦੇ ਸਾਹਮਣੇ ਹੋਣਗੇ। [caption id="attachment_298964" align="aligncenter" width="300"]Lok Sabha elections 2019 Result national trends BJP gets majority ਲੋਕ ਸਭਾ ਚੋਣਾਂ 2019 ਦੇ ਨਤੀਜੇ : ਕੌਮੀ ਰੁਝਾਨਾਂ ਵਿੱਚ ਭਾਜਪਾ ਨੂੰ ਮਿਲਿਆ ਬਹੁਮਤ[/caption] ਦੱਸ ਦੇਈਏ ਕਿ ਲੋਕ ਸਭਾ ਦੀਆਂ ਚੋਣਾਂ 2019 ਦੇ ਆਖਰੀ ਪੜਾਅ ਦੀ ਵੋਟਿੰਗ ਹੋਣ ਤੋਂ ਬਾਅਦ ਐਤਵਾਰ ਨੂੰ ਕਈ ਨਿਊਜ਼ ਏਜੰਸੀਆਂ ਤੇ ਚੈਨਲਾਂ ਦੇ ਐਗਜ਼ਿਟ ਪੋਲ ਆ ਗਏ, ਜਿਸ 'ਚ ਭਾਜਪਾ ਦੀ ਇਕ ਵਾਰ ਫਿਰ ਸਰਕਾਰ ਬਣਨ ਦੀ ਭਵਿੱਖਬਾਣੀ ਕੀਤੀ ਗਈ ਪਰ ਅਸਲ ਨਤੀਜੇ ਕੁਝ ਹੀ ਸਮੇਂ ਵਿੱਚ ਸਭ ਦੇ ਸਾਹਮਣੇ ਹੋਣਗੇ। [caption id="attachment_298965" align="aligncenter" width="300"]Lok Sabha elections 2019 Result national trends BJP gets majority ਲੋਕ ਸਭਾ ਚੋਣਾਂ 2019 ਦੇ ਨਤੀਜੇ : ਕੌਮੀ ਰੁਝਾਨਾਂ ਵਿੱਚ ਭਾਜਪਾ ਨੂੰ ਮਿਲਿਆ ਬਹੁਮਤ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੋਕ ਸਭਾ ਚੋਣਾਂ ਦੇ ਨਤੀਜਿਆਂ ਲੈ ਕੇ ਪਾਕਿਸਤਾਨ ਵੀ ਹੋਇਆ ਬੈਚੇਨ , ਦੇਖੇਗਾ ਲਾਈਵ ਪ੍ਰਸਾਰਣ ਜ਼ਿਕਰਯੋਗ ਹੈ ਕਿ ਦੇਸ਼ ‘ਚ 543 ਲੋਕ ਸਭਾ ਸੀਟਾਂ ‘ਤੇ 11 ਅਪ੍ਰੈਲ ਤੋਂ 7 ਪੜਾਅ ‘ਚ ਵੋਟਿੰਗ ਸ਼ੁਰੂ ਹੋਈ ਸੀ, ਜੋ ਪਿਛਲੇ ਦਿਨ 19 ਮਈ ਨੂੰ ਖਤਮ ਹੋਈ ਹੈ।ਜਿਸ ਦੇ ਨਤੀਜੇ ਅੱਜ ਸ਼ਾਮ ਤੱਕ ਐਲਾਨੇ ਜਾਣਗੇ।ਜਿਸ ਤੋਂ ਬਾਅਦ ਸਾਫ਼ ਹੋ ਜਾਵੇਗਾ ਕਿ ਕਿਹੜੀ ਸਰਕਾਰ ਦੇਸ਼ ਨੂੰ ਚਲਾਵੇਗੀ। -PTCNews


Top News view more...

Latest News view more...