ਮੁੱਖ ਖਬਰਾਂ

ਲੋਕ ਸਭਾ ਸੀਟ ਸੰਗਰੂਰ 'ਤੇ ਲੋਕਾਂ ਦੀਆਂ ਨਜ਼ਰਾਂ , ਜਾਣੋਂ ਕਿਹੜੇ ਉਮੀਦਵਾਰ ਦਾ ਪੱਲੜਾ ਭਾਰੀ

By Shanker Badra -- May 23, 2019 9:05 am -- Updated:Feb 15, 2021

ਲੋਕ ਸਭਾ ਸੀਟ ਸੰਗਰੂਰ 'ਤੇ ਲੋਕਾਂ ਦੀਆਂ ਨਜ਼ਰਾਂ , ਜਾਣੋਂ ਕਿਹੜੇ ਉਮੀਦਵਾਰ ਦਾ ਪੱਲੜਾ ਭਾਰੀ:ਸੰਗਰੂਰ : ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਪੂਰਾ ਦੇਸ਼ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।ਦੇਸ਼ ਭਰ 'ਚ 11 ਅਪ੍ਰੈਲ ਤੋਂ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ ਬੀਤੀ 19 ਮਈ ਨੂੰ ਮੁਕੰਮਲ ਹੋ ਗਈਆਂ ਸਨ ਪਰ ਉਨ੍ਹਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ।ਇਸ ਨੂੰ ਲੈ ਕੇ ਵੀਰਵਾਰ 23 ਮਈ ਦਾ ਦਿਨ ਪੰਜਾਬ ਅਤੇ ਦੇਸ਼ ਦੀ ਸਿਆਸਤ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।ਜਿਸ ਕਰਕੇ ਪੰਜਾਬ ਦੇ 278 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਅੱਜ ਖੁੱਲ੍ਹਣ ਜਾ ਰਿਹਾ ਹੈ।ਲੋਕ ਸਭਾ ਚੋਣਾਂ 2019 ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ ਅਤੇ ਵੱਖ -ਵੱਖ ਚੋਣ ਨਤੀਜੇ ਸਾਹਮਣੇ ਆ ਰਹੇ ਹਨ।ਇਹ ਨਤੀਜੇ ਰਾਜਨੀਤਿਕ ਪਾਰਟੀਆਂ ਦੇ ਲਈ ਇਜ਼ਤ ਦਾ ਸਵਾਲ ਬਣੇ ਹੋਏ ਹਨ।

Lok Sabha elections 2019 Sangrur constituency Result ਲੋਕ ਸਭਾ ਸੀਟ ਸੰਗਰੂਰ 'ਤੇ ਲੋਕਾਂ ਦੀਆਂ ਨਜ਼ਰਾਂ , ਜਾਣੋਂ ਕਿਹੜੇ ਉਮੀਦਵਾਰ ਦਾ ਪੱਲੜਾ ਭਾਰੀ

ਅੱਜ ਸਵੇਰੇ ਹੀ 8 ਵਜੇ ਤੋਂ ਉਮੀਦਵਾਰਾਂ ਅਤੇ ਲੋਕਾਂ ਦੇ ਦਿਲ ਧੜਕਣੇ ਸ਼ੁਰੂ ਹੋ ਗਏ ਅਤੇ ਲੋਕ ਆਪਣੇ ਘਰਾਂ ਵਿੱਚ ਟੈਲੀਵਿਜ਼ਨਾਂ ਮੂਹਰੇ ਬੈਠੇ ਹਨ।ਇਸ ਦੌਰਾਨ ਕਈ ਦਿੱਗਜ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।ਜਿਸ ਨੂੰ ਲੈ ਕੇ ਲੋਕ ਸਭਾ ਸੰਗਰੂਰ ਸੀਟ ਉਤੇ ਸਭ ਦੀਆਂ ਨਜ਼ਰ ਲੱਗੀਆਂ ਹੋਈਆਂ ਹਨ।ਸੰਗਰੂਰ ਦੇ ਹਰੇਕ ਨਾਗਰਿਕ ਦਾ ਧਿਆਨ ਇਸ ਗੱਲ ’ਤੇ ਹੈ ਕਿ ਆਖਰ ਸੰਗਰੂਰ ਸੀਟ ਕਿਹੜੀ ਪਾਰਟੀ ਦੀ ਝੋਲੀ 'ਚ ਆਵੇਗੀ।ਲੋਕਾਂ ਨੇ ਆਪਣੇ ਹਲਕੇ ਦੀ ਰੱਖਵਾਲੀ ਕਿਹੜੇ ਉਮੀਦਵਾਰ ਹੱਥ ਦਿੱਤੀ ਹੈ।

 Lok Sabha elections 2019 Sangrur constituency Result ਲੋਕ ਸਭਾ ਸੀਟ ਸੰਗਰੂਰ 'ਤੇ ਲੋਕਾਂ ਦੀਆਂ ਨਜ਼ਰਾਂ , ਜਾਣੋਂ ਕਿਹੜੇ ਉਮੀਦਵਾਰ ਦਾ ਪੱਲੜਾ ਭਾਰੀ

ਇਸ ਦੌਰਾਨ ਲੋਕ ਸਭਾ ਸੀਟ ਸੰਗਰੂਰ ਤੋਂ ਭਗਵੰਤ ਮਾਨ ਅਤੇ ਪਰਮਿੰਦਰ ਸਿੰਘ ਢੀਂਡਸਾ ਵਿਚਕਾਰ ਮੁਕਾਬਲਾ ਦੱਸਿਆ ਜਾ ਰਿਹਾ ਹੈ।ਇਸ ਸਮੇਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੂੰ 13,944 ਵੋਟਾਂ ,ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੂੰ 9,887 ਵੋਟਾਂ ਅਤੇ ਪਰਮਿੰਦਰ ਢੀਂਡਸਾ ਨੂੰ 9 ਹਜ਼ਾਰ 217 ਵੋਟਾਂ ਮਿਲੀਆਂ ਹਨ। ਇੱਥੇ 'ਆਪ' ਦੇ ਪ੍ਰਦੇਸ਼ ਪ੍ਰਧਾਨ ਭਗਵੰਤ ਮਾਨ ਲਈ ਆਪਣੀ ਸੀਟ ਬਚਾਉਣੀ ਵੱਡੀ ਚੁਣੌਤੀ ਹੈ।ਉਹ ਪਿਛਲੀਆਂ ਚੋਣਾਂ ਵਿਚ ਇੱਥੋਂ ਦੋ ਲੱਖ ਤੋਂ ਜ਼ਿਆਦਾ ਵੋਟਾਂ ਨਾਲ ਜਿੱਤੇ ਸਨ।ਇਸ ਵਾਰੀ ਉਨ੍ਹਾਂ ਨੂੰ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਚੁਣੌਤੀ ਦੇ ਰਹੇ ਹਨ।

Lok Sabha elections 2019 Sangrur constituency Result ਲੋਕ ਸਭਾ ਸੀਟ ਸੰਗਰੂਰ 'ਤੇ ਲੋਕਾਂ ਦੀਆਂ ਨਜ਼ਰਾਂ , ਜਾਣੋਂ ਕਿਹੜੇ ਉਮੀਦਵਾਰ ਦਾ ਪੱਲੜਾ ਭਾਰੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੋਕ ਸਭਾ ਚੋਣਾਂ 2019 ਦੇ ਨਤੀਜੇ : ਕੌਮੀ ਰੁਝਾਨਾਂ ਵਿੱਚ ਭਾਜਪਾ ਨੂੰ ਮਿਲਿਆ ਬਹੁਮਤ

ਜ਼ਿਕਰਯੋਗ ਹੈ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਮਿੰਦਰ ਸਿੰਘ ਢੀਂਡਸਾ , ਕਾਂਗਰਸ ਵੱਲੋਂ ਕੇਵਲ ਸਿੰਘ ਢਿੱਲੋਂ , ਆਮ ਆਦਮੀ ਪਾਰਟੀ ਵੱਲੋਂ ਮੌਜੂਦਾ ਸੰਸਦ ਮੈਂਬਰ ਭਗਵੰਤ ਮਾਨ ,ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ ) ਵੱਲੋਂ ਸਿਮਰਨਜੀਤ ਸਿੰਘ ਮਾਨ, ਪੰਜਾਬ ਜਮਹੂਰੀ ਗੱਠਜੋੜ ਵਲੋਂ ਜੱਸੀ ਜਸਰਾਜ ਅਤੇ ਅਕਾਲੀ ਦਲ ਟਕਸਾਲੀ ਵਲੋਂ ਰਾਜਦੇਵ ਸਿੰਘ ਖਾਲਸਾ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਹਨ।
-PTCNews

  • Share