Thu, Apr 25, 2024
Whatsapp

ਲੋਕ ਸਭਾ ਚੋਣਾਂ 2019 : ਸੁਸ਼ਮਾ ਸਵਰਾਜ ,ਅਰਵਿੰਦ ਕੇਜਰੀਵਾਲ ਅਤੇ ਰਾਹੁਲ ਗਾਂਧੀ ਸਮੇਤ ਇਨ੍ਹਾਂ ਦਿੱਗਜ਼ ਨੇਤਾਵਾਂ ਨੇ ਪਾਈ ਵੋਟ

Written by  Shanker Badra -- May 12th 2019 01:59 PM -- Updated: May 12th 2019 02:01 PM
ਲੋਕ ਸਭਾ ਚੋਣਾਂ 2019 : ਸੁਸ਼ਮਾ ਸਵਰਾਜ ,ਅਰਵਿੰਦ ਕੇਜਰੀਵਾਲ ਅਤੇ ਰਾਹੁਲ ਗਾਂਧੀ ਸਮੇਤ ਇਨ੍ਹਾਂ ਦਿੱਗਜ਼ ਨੇਤਾਵਾਂ ਨੇ ਪਾਈ ਵੋਟ

ਲੋਕ ਸਭਾ ਚੋਣਾਂ 2019 : ਸੁਸ਼ਮਾ ਸਵਰਾਜ ,ਅਰਵਿੰਦ ਕੇਜਰੀਵਾਲ ਅਤੇ ਰਾਹੁਲ ਗਾਂਧੀ ਸਮੇਤ ਇਨ੍ਹਾਂ ਦਿੱਗਜ਼ ਨੇਤਾਵਾਂ ਨੇ ਪਾਈ ਵੋਟ

ਲੋਕ ਸਭਾ ਚੋਣਾਂ 2019 : ਸੁਸ਼ਮਾ ਸਵਰਾਜ ,ਅਰਵਿੰਦ ਕੇਜਰੀਵਾਲ ਅਤੇ ਰਾਹੁਲ ਗਾਂਧੀ ਸਮੇਤ ਇਨ੍ਹਾਂ ਦਿੱਗਜ਼ ਨੇਤਾਵਾਂ ਨੇ ਪਾਈ ਵੋਟ:ਅੰਬਾਲਾ : ਲੋਕ ਸਭਾ ਚੋਣਾਂ 2019 ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ।ਦੇਸ਼ ‘ਚ ਲੋਕ ਸਭਾ ਚੋਣਾਂ 2019 ਦੇ ਛੇਵੇਂ ਪੜਾਅ ਤਹਿਤ ਅੱਜ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।ਜਿਸ ਵਿੱਚ ਅੱਜ ਉਤਰ ਪ੍ਰਦੇਸ਼ ਦੀਆਂ 14, ਹਰਿਆਣਾ ਦੀਆਂ 10, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਬਿਹਾਰ ਤੇ ਪੱਛਮੀ ਬੰਗਾਲ ਦੀਆਂ 8-8, ਦਿੱਲੀ ਦੀਆਂ 7 ਤੇ ਝਾਰਖੰਡ ਦੀਆਂ 4 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। [caption id="attachment_294408" align="aligncenter" width="300"]Lok Sabha Elections 2019 Sushma Swaraj, Arvind Kejriwal and Rahul Gandhi Including Other Leaders Vote ਲੋਕ ਸਭਾ ਚੋਣਾਂ 2019 : ਸੁਸ਼ਮਾ ਸਵਰਾਜ ,ਅਰਵਿੰਦ ਕੇਜਰੀਵਾਲ ਅਤੇ ਰਾਹੁਲ ਗਾਂਧੀ ਸਮੇਤ ਇਨ੍ਹਾਂ ਦਿੱਗਜ਼ ਨੇਤਾਵਾਂ ਨੇ ਪਾਈ ਵੋਟ[/caption] ਅੱਜ ਸਵੇਰੇ ਤੋਂ ਹੀ ਵੋਟਿੰਗ ਸ਼ੁਰੂ ਹੁੰਦਿਆਂ ਹੀ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ ਹੈ ਅਤੇ ਬੂਥ ਕੇਂਦਰਾਂ ਉਤੇ ਵੋਟਰਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।ਵੋਟਾਂ ਪਾਉਣ ਲਈ ਨੌਜਵਾਨਾਂ ਤੋਂ ਲੈ ਬਜ਼ੁਰਗਾਂ ਵਿਚ ਭਾਰੀ ਉਤਸ਼ਾਹ ਹੈ।ਇਸ ਦੌਰਾਨ ਗਰਮੀ ਤੋਂ ਪ੍ਰੇ਼ਸਾਨ ਲੋਕ ਛੱਤਰੀ ਲੈ ਕੇ ਵੋਟ ਪਾਉਣ ਲਈ ਬੂਥ ਕੇਂਦਰਾਂ ਉਤੇ ਪਹੁੰਚ ਰਹੇ ਹਨ। [caption id="attachment_294407" align="aligncenter" width="300"]Lok Sabha Elections 2019 Sushma Swaraj, Arvind Kejriwal and Rahul Gandhi Including Other Leaders Vote ਲੋਕ ਸਭਾ ਚੋਣਾਂ 2019 : ਸੁਸ਼ਮਾ ਸਵਰਾਜ ,ਅਰਵਿੰਦ ਕੇਜਰੀਵਾਲ ਅਤੇ ਰਾਹੁਲ ਗਾਂਧੀ ਸਮੇਤ ਇਨ੍ਹਾਂ ਦਿੱਗਜ਼ ਨੇਤਾਵਾਂ ਨੇ ਪਾਈ ਵੋਟ[/caption] ਇਸ ਦੌਰਾਨ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਤਹਿਤ ਅੱਜ ਰਾਜਧਾਨੀ ਦਿੱਲੀ ਦੀਆਂ 7 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।ਇਸ ਦੌਰਾਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ,ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ,ਯੂ.ਪੀ.ਏ ਦੀ ਚੇਅਰਪਰਸਨ ਸੋਨੀਆ ਗਾਂਧੀ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਉਨ੍ਹਾਂ ਦੇ ਪਤੀ ਰਾਬਰਟ ਵਾਡਰਾ ,ਆਤਿਸ਼ੀ ਮਾਰਲੇਨਾ ਅਤੇ ਮਨੋਜ ਤਿਵਾੜੀ ਨੇ ਵੀ ਵੋਟ ਪਾਈ ਹੈ। [caption id="attachment_294402" align="aligncenter" width="300"]Lok Sabha Elections 2019 Sushma Swaraj, Arvind Kejriwal and Rahul Gandhi Including Other Leaders Vote ਲੋਕ ਸਭਾ ਚੋਣਾਂ 2019 : ਸੁਸ਼ਮਾ ਸਵਰਾਜ ,ਅਰਵਿੰਦ ਕੇਜਰੀਵਾਲ ਅਤੇ ਰਾਹੁਲ ਗਾਂਧੀ ਸਮੇਤ ਇਨ੍ਹਾਂ ਦਿੱਗਜ਼ ਨੇਤਾਵਾਂ ਨੇ ਪਾਈ ਵੋਟ[/caption] ਇਸ ਮੌਕੇ ਸੁਸ਼ਮਾ ਸਵਰਾਜ ਨੇ ਦਿੱਲੀ ਦੇ ਔਰੰਗਜ਼ੇਬ ਲੇਨ 'ਚ ਸਥਿਤ ਐੱਨ. ਪੀ. ਸੀਨੀਅਰ ਸੈਕੰਡਰੀ ਸਕੂਲ 'ਚ ਬਣੇ ਪੋਲਿੰਗ ਬੂਥ, ਕੇਜਰੀਵਾਲ ਨੇ ਸਿਵਲ ਲਾਈਨਜ਼ 'ਚ ਬਣੇ ਇੱਕ ਪੋਲਿੰਗ ਬੂਥ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ ਦੇ ਔਰੰਗਜ਼ੇਬ ਲੇਨ ਸਥਿਤ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਣੇ ਪੋਲਿੰਗ ਬੂਥ , ਯੂ.ਪੀ.ਏ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਨਿਰਮਾਣ ਭਵਨ ਵਿਚ,ਪੂਰਬੀ ਉੱਤਰ ਪ੍ਰਦੇਸ਼ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਉਨ੍ਹਾਂ ਦੇ ਪਤੀ ਰਾਬਰਟ ਵਾਡਰਾ ਨੇ ਦਿੱਲੀ ਦੇ ਲੋਧੀ ਅਸਟੇਟ 'ਚ ਸਥਿਤ ਸਰਦਾਰ ਪਟੇਲ ਵਿਦਿਆਲੇ ,ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਆਤਿਸ਼ੀ ਮਾਰਲੇਨਾ ਨੇ ਕਮਲਾ ਨਹਿਰੂ ਸਰਵੋਦਯਾ ਸਕੂਲ ਜੰਗਪੁਰਾ 'ਚ ਅਤੇ ਦਿੱਲੀ ਭਾਜਪਾ ਪ੍ਰਧਾਨ ਅਤੇ ਉੱਤਰ ਪੂਰਬ ਤੋਂ ਉਮੀਦਵਾਰ ਮਨੋਜ ਤਿਵਾੜੀ ਨੇ ਯਮੁਨਾ ਵਿਹਾਰ ਸਥਿਤ ਪੋਲਿੰਗ ਬੂਥ 'ਤੇ ਜਾ ਕੇ ਵੋਟ ਪਾਈ ਹੈ। [caption id="attachment_294404" align="aligncenter" width="300"]Lok Sabha Elections 2019 Sushma Swaraj, Arvind Kejriwal and Rahul Gandhi Including Other Leaders Vote ਲੋਕ ਸਭਾ ਚੋਣਾਂ 2019 : ਸੁਸ਼ਮਾ ਸਵਰਾਜ ,ਅਰਵਿੰਦ ਕੇਜਰੀਵਾਲ ਅਤੇ ਰਾਹੁਲ ਗਾਂਧੀ ਸਮੇਤ ਇਨ੍ਹਾਂ ਦਿੱਗਜ਼ ਨੇਤਾਵਾਂ ਨੇ ਪਾਈ ਵੋਟ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੋਕ ਸਭਾ ਚੋਣਾਂ 2019 : ਅੰਬਾਲਾ ਦੇ ਬਰਾੜਾ ਵਿੱਚ ਘੋੜੀ ਚੜਨ ਤੋਂ ਪਹਿਲਾ ਲਾੜੇ ਨੇ ਪਾਈ ਵੋਟ ਇਸ ਗੇੜ ਦੌਰਾਨ ਭਾਜਪਾ ਦੇ 54, ਬਸਪਾ ਦੇ 49, ਕਾਂਗਰਸ ਦੇ 46, ਸ਼ਿਵ ਸੈਨਾ ਦੇ 16, ਆਮ ਆਦਮੀ ਪਾਰਟੀ ਦੇ 12, ਤ੍ਰਿਣਮੂਲ ਕਾਂਗਰਸ ਦੇ 10, ਇੰਡੀਅਨ ਨੈਸ਼ਨਲ ਲੋਕ ਦਲ ਦੇ 10, ਸੀਪੀਆਈ ਦੇ 7, ਸੀਪੀਐੱਮ ਦੇ 6 ਤੇ 769 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ। -PTCNews


Top News view more...

Latest News view more...