Lok Sabha Elections: ਭਾਜਪਾ ਨੇ ਹਰਦੀਪ ਪੁਰੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਤੀ ਟਿਕਟ

bjp
Lok Sabha Elections: ਭਾਜਪਾ ਨੇ ਹਰਦੀਪ ਪੁਰੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਤੀ ਟਿਕਟ

Lok Sabha Elections: ਭਾਜਪਾ ਨੇ ਹਰਦੀਪ ਪੁਰੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਤੀ ਟਿਕਟ,ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਜਿਸ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ-ਆਪਣੇ ਉਮੀਦਵਾਰ ਚੋਣ ਮੈਦਾਨ ‘ਚ ਐਲਾਨੇ ਜਾ ਰਹੇ ਹਨ।

bjp
Lok Sabha Elections: ਭਾਜਪਾ ਨੇ ਹਰਦੀਪ ਪੁਰੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਤੀ ਟਿਕਟ

ਇਸ ਦੌਰਾਨ ਭਾਜਪਾ ਨੇ ਵੀ ਪੰਜਾਬ ਦੀ ਸ੍ਰੀ ਅੰਮ੍ਰਿਤਸਰ ਸਾਹਿਬ ਸੀਟ ਲਈ ਆਪਣੇ ਉਮੀਦਵਾਰ ਦਾ ਨਾਮ ਐਲਾਨ ਦਿੱਤਾ ਹੈ। ਅਗਾਮੀ ਲੋਕ ਸਭਾ ਚੋਣਾਂ ਲਈ ਭਾਜਪਾ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹਰਦੀਪ ਪੁਰੀ ਨੂੰ ਉਮੀਦਵਾਰ ਐਲਾਨ ਦਿੱਤਾ ਹੈ।ਪਾਰਟੀ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਸ੍ਰੀ ਅੰਮ੍ਰਿਤਸਰ ਸਾਹਿਬ ਸੀਟ ਲਈ ਹਰਦੀਪ ਪੁਰੀ ਨਾਂਅ ਦਾ ਐਲਾਨ ਕੀਤਾ ਗਿਆ ਹੈ।

ਹੋਰ ਪੜ੍ਹੋ:ਸੁਖਪਾਲ ਖਹਿਰਾ ਨੂੰ ਲੱਗਾ ਝਟਕਾ ,ਵਿਰੋਧੀ ਧਿਰ ਦੇ ਆਗੂ ਵਜੋਂ ਖੋਹਿਆ ਅਹੁਦਾ

asr
Lok Sabha Elections: ਭਾਜਪਾ ਨੇ ਹਰਦੀਪ ਪੁਰੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਤੀ ਟਿਕਟ

ਇਸ ਤੋਂ ਇਲਾਵਾ ਭਾਜਪਾ ਨੇ ਇੰਦੌਰ ਤੋਂ ਸ਼ੰਕਰ ਲਵਾਨੀ, ਦਿੱਲੀ (ਚਾਂਦਨੀ ਚੌਕ) ਡਾ.ਹਰਸ਼ਵਰਦਨ, ਦਿੱਲੀ (ਨਾਰਥ ਈਸਟ ਦਿੱਲੀ) ਮਨੋਜ ਤਿਵਾਰੀ, ਦਿੱਲੀ (ਵੇਸਟ ਦਿੱਲੀ) ਪ੍ਰਵੇਸ਼ ਵਰਮਾ, ਦਿੱਲੀ (ਸਾਊਥ ਦਿੱਲੀ) ਰਮੇਸ਼ ਬਿਧੂਰੀ, ਉੱਤਰ ਪ੍ਰਦੇਸ਼ (ਘੋਸ਼ੀ ) ਹਰੀਨਰਾਇਣ ਰਾਜਭਾਰ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।

bjp
Lok Sabha Elections: ਭਾਜਪਾ ਨੇ ਹਰਦੀਪ ਪੁਰੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਤੀ ਟਿਕਟ

ਤੁਹਾਨੂੰ ਦੱਸ ਦੇਈਏ ਕਿ ਪੰਜਾਬ ‘ਚ 7ਵੇਂ ਗੇੜ ‘ਚ 19 ਮਈ ਨੂੰ ਵੋਟਾਂ ਪੈਣਗੀਆਂ, ਜਿਨ੍ਹਾਂ ਦੇ ਨਤੀਜੇ 23 ਮਈ ਨੂੰ ਆਉਣਗੇ।

-PTC News