Thu, Apr 25, 2024
Whatsapp

Lok Sabha Elections 2019: ਜਾਣੋ, ਪੰਜਾਬ 'ਚ ਕਿਹੜੇ-ਕਿਹੜੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਹੋਈਆਂ ਰੱਦ

Written by  Jashan A -- April 30th 2019 07:59 PM
Lok Sabha Elections 2019: ਜਾਣੋ, ਪੰਜਾਬ 'ਚ ਕਿਹੜੇ-ਕਿਹੜੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਹੋਈਆਂ ਰੱਦ

Lok Sabha Elections 2019: ਜਾਣੋ, ਪੰਜਾਬ 'ਚ ਕਿਹੜੇ-ਕਿਹੜੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਹੋਈਆਂ ਰੱਦ

Lok Sabha Elections 2019: ਜਾਣੋ, ਪੰਜਾਬ 'ਚ ਕਿਹੜੇ-ਕਿਹੜੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਹੋਈਆਂ ਰੱਦ,ਚੰਡੀਗੜ੍ਹ: ਲੋਕ ਸਭਾ ਹਲਕਾ ਪਟਿਆਲਾ ਦੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਮੌਕੇ 4 ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਾਰਣ ਹੁਣ 29 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।ਰਿਟਰਨਿੰਗ ਅਧਿਕਾਰੀ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਕੁਮਾਰ ਅਮਿਤ ਵੱਲੋਂ ਜਨਰਲ ਅਬਜ਼ਰਵਰ ਸ੍ਰੀ ਸੌਰਬ ਭਗਤ (ਆਈ.ਏ.ਐਸ) ਤੇ ਸ੍ਰੀ ਅਭੇ ਵਰਮਾ ਅਤੇ ਪੁਲਿਸ ਅਬਜ਼ਰਵਰ ਸ੍ਰੀ ਚੰਦਰਾ ਗੁਪਤਾ (ਆਈ.ਪੀ.ਐਸ) ਦੀ ਨਿਗਰਾਨੀ 'ਚ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਗਈ। [caption id="attachment_289566" align="aligncenter" width="293"]ele Lok Sabha Elections 2019: ਜਾਣੋ, ਪੰਜਾਬ 'ਚ ਕਿਹੜੇ-ਕਿਹੜੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਹੋਈਆਂ ਰੱਦ[/caption] ਹੋਰ ਪੜ੍ਹੋ:ਆਪ ਨੂੰ ਇੱਕ ਹੋਰ ਝਟਕਾ ,ਹਲਕਾ ਫਿਲੌਰ ਤੋਂ ਵਿਧਾਇਕ ਸਰੂਪ ਸਿੰਘ ਕਡਿਆਣਾ ਨੇ ਹਲਕਾ ਇੰਚਾਰਜ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਅੱਜ ਨਾਮਜ਼ਦਗੀਆਂ ਦੀ ਪੜਤਾਲ ਉਪਰੰਤ ਚਾਰ ਉਮੀਦਵਾਰਾਂ ਦੇ ਕਾਗਜ ਰੱਦ ਹੋਏ ਹਨ ਪੜਤਾਲ ਬਾਅਦ ਆਪਣਾ ਸਮਾਜ ਪਾਰਟੀ ਦੇ ਉਮੀਦਵਾਰ ਸ੍ਰੀ ਗੁਰਬਾਜ ਸਿੰਘ ਦੇ ਨਾਮਜ਼ਦਗੀ ਪੱਤਰ ਰੱਦ ਹੋਏ ਹਨ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਨੀਨਾ ਮਿੱਤਲ ਦੇ ਕਵਰਿੰਗ ਉਮੀਦਵਾਰ ਸ੍ਰੀ ਅਜੇ ਮਿੱਤਲ ਦੇ ਨਾਮਜ਼ਦਗੀ ਪੱਤਰ ਰੱਦ ਹੋਏ ਹਨ। ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਪਰਨੀਤ ਕੌਰ ਦੇ ਕਵਰਿੰਗ ਉਮੀਦਵਾਰ ਅਤੇ ਭਰਾ ਸ੍ਰੀ ਹਿੰਮਤ ਸਿੰਘ ਕਾਹਲੋ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਸੁਰਜੀਤ ਸਿੰਘ ਰੱਖੜਾ ਦੇ ਕਵਰਿੰਗ ਉਮੀਦਵਾਰ ਸ੍ਰੀ ਚਰਨਜੀਤ ਸਿੰਘ ਦੇ ਕਾਗਜ਼ ਰੱਦ ਹੋਏ ਹਨ। [caption id="attachment_289567" align="aligncenter" width="300"]ele Lok Sabha Elections 2019: ਜਾਣੋ, ਪੰਜਾਬ 'ਚ ਕਿਹੜੇ-ਕਿਹੜੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਹੋਈਆਂ ਰੱਦ[/caption] ਇਸ ਤੋਂ ਇਲਾਵਾ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ 'ਚ ਕਾਗਜਾਂ ਦੀ ਜਾਂਚ ਪੜਤਾਲ ਦੌਰਾਨ 09 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋ ਗਈਆਂ ਹਨ। ਉਥੇ ਹੀ ਜੇ ਗੱਲ ਕੀਤੀ ਜਾਵੇ ਲੋਕ ਸਭਾ ਹਲਕਾ ਸ੍ਰੀ ਅੰਮ੍ਰਿਤਸਰ ਸਾਹਿਬ ਤਾਂ ਉਥੇ ਵੀ ਚਾਰ ਉਮੀਦਵਾਰਾਂ ਦੀ ਨਾਮਜ਼ਦਗੀ ਰੱਦ ਹੋ ਗਈ ਹੈ। ਹੋਰ ਪੜ੍ਹੋ:ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਚੋਣ ਜ਼ਾਬਤੇ ਦੀਆਂ ਉਡਾਈਆਂ ਧੱਜੀਆਂ , ਜਾਰੀ ਹੋਇਆ ਨੋਟਿਸ [caption id="attachment_289565" align="aligncenter" width="300"]ele Lok Sabha Elections 2019: ਜਾਣੋ, ਪੰਜਾਬ 'ਚ ਕਿਹੜੇ-ਕਿਹੜੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਹੋਈਆਂ ਰੱਦ[/caption] ਜਿਨ੍ਹਾਂ 'ਚ ਕਾਂਗਰਸ ਦੇ ਕਵਰਿੰਗ ਉਮੀਦਵਾਰ ਸੁਖਜਿੰਦਰ ਸਿੰਘ ਔਜਲਾ, ਆਮ ਆਦਮੀ ਪਾਰਟੀ ਦੇ ਅਨਿਲ ਕੁਮਾਰ, ਬੀਜੇਪੀ ਦੇ ਬਖਸ਼ੀ ਰਾਮ ਅਰੋੜਾ ਅਤੇ ਇੱਕ ਹੋਰ ਉਮੀਦਵਾਰ ਸੰਜੀਵ ਕੁਮਾਰ ਜਿਸ ਨੇ ਆਪਣੇ ਦਸਤਾਵੇਜ਼ਾਂ 'ਚ ਲੋੜੀਂਦੀ ਜਾਣਕਾਰੀ ਆ ਦੇਣ ਕਾਰਨ ਉਸ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਹੈ। -PTC News ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ:


Top News view more...

Latest News view more...