Lok Sabha Elections 2019: ਚੋਣ ਕਮਿਸ਼ਨ ਵੱਲੋਂ ਮਾਇਆਵਤੀ ਤੇ ਯੋਗੀ ਦੇ ਚੋਣ ਪ੍ਰਚਾਰ ‘ਤੇ ਰੋਕ, ਜਾਣੋ ਮਾਮਲਾ

ele
Lok Sabha Elections 2019: ਚੋਣ ਕਮਿਸ਼ਨ ਵੱਲੋਂ ਮਾਇਆਵਤੀ ਤੇ ਯੋਗੀ ਦੇ ਚੋਣ ਪ੍ਰਚਾਰ 'ਤੇ ਰੋਕ, ਜਾਣੋ ਮਾਮਲਾ

Lok Sabha Elections 2019: ਚੋਣ ਕਮਿਸ਼ਨ ਵੱਲੋਂ ਮਾਇਆਵਤੀ ਤੇ ਯੋਗੀ ਦੇ ਚੋਣ ਪ੍ਰਚਾਰ ‘ਤੇ ਰੋਕ, ਜਾਣੋ ਮਾਮਲਾ,ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਜਿਸ ਦੌਰਾਨ ਸਿਆਸੀ ਦਲਾਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪਰ ਕਈ ਥਾਵਾਂ ‘ਤੇ ਵਿਵਾਦਪੂਰਨ ਭਾਸ਼ਣਾਂ ਰਾਹੀਂ ਚੋਣ ਜ਼ਾਬਤਾ ਦੀ ਉਲੰਘਣਾ ਦੇ ਮਾਮਲੇ ਵੀ ਸਾਹਮਣੇ ਆਏ ਹਨ।

ele
Lok Sabha Elections 2019: ਚੋਣ ਕਮਿਸ਼ਨ ਵੱਲੋਂ ਮਾਇਆਵਤੀ ਤੇ ਯੋਗੀ ਦੇ ਚੋਣ ਪ੍ਰਚਾਰ ‘ਤੇ ਰੋਕ, ਜਾਣੋ ਮਾਮਲਾ

ਜਿਸ ਦੌਰਾਨ ਭਾਰਤੀ ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਅਤੇ ਸਾਬਕਾ ਮੁੱਖ ਮੰਤਰੀ ਅਤੇ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ‘ਤੇ 72 ਅਤੇ 48 ਘੰਟਿਆਂ ਲਈ ਚੋਣ ਪ੍ਰਚਾਰ ‘ਤੇ ਰੋਕ ਲੱਗਾ ਦਿੱਤੀ ਹੈ।

ਹੋਰ ਪੜ੍ਹੋ:ਸੀ.ਬੀ.ਐੱਸ.ਈ ਪੇਪਰ ਲੀਕ ਮਾਮਲਾ:ਦਿੱਲੀ ਪੁਲਿਸ ਨੇ ਇੱਕ ਔਰਤ ਸਮੇਤ ਤਿੰਨ ਨੂੰ ਕੀਤਾ ਗ੍ਰਿਫ਼ਤਾਰ

ele
Lok Sabha Elections 2019: ਚੋਣ ਕਮਿਸ਼ਨ ਵੱਲੋਂ ਮਾਇਆਵਤੀ ਤੇ ਯੋਗੀ ਦੇ ਚੋਣ ਪ੍ਰਚਾਰ ‘ਤੇ ਰੋਕ, ਜਾਣੋ ਮਾਮਲਾ

ਨਿਊਜ਼ ਏਜੰਸੀ ANI ਮੁਤਾਬਕ ਕਮਿਸ਼ਨ ਨੇ ਇਨ੍ਹਾਂ ਦੋਹਾਂ ਨੇਤਾਵਾਂ ਨੂੰ 16 ਅਪ੍ਰੈਲ ਨੂੰ ਸਵੇਰੇ 6 ਵਜੇ ਤੋਂ ਚੋਣ ਪ੍ਰਚਾਰ ‘ਚ ਹਿੱਸਾ ਲੈਣ, ਜਨ ਸਭਾਵਾਂ ਕਰਨ, ਰੋਡ ਸ਼ੋਅ ਆਯੋਜਿਤ ਕਰਨ, ਮੀਡੀਆ ਦੇ ਸਾਹਮਣੇ ਬਿਆਨ ਦੇਣ ਅਤੇ ਇੰਟਰਵਿਊ ਦੇਣ ਆਦਿ ‘ਤੇ ਰੋਕ ਲਗਾਈ ਹੈ।

ele
Lok Sabha Elections 2019: ਚੋਣ ਕਮਿਸ਼ਨ ਵੱਲੋਂ ਮਾਇਆਵਤੀ ਤੇ ਯੋਗੀ ਦੇ ਚੋਣ ਪ੍ਰਚਾਰ ‘ਤੇ ਰੋਕ, ਜਾਣੋ ਮਾਮਲਾ

ਕਮਿਸ਼ਨ ਨੇ ਯੋਗੀ ਆਦਿਤਿਅਨਾਥ ਨੂੰ 8 ਅਪ੍ਰੈਲ ਨੂੰ ਮੇਰਠ ‘ਚ ਇਤਰਾਜ਼ਯੋਗ ਅਤੇ ਵਿਵਾਦਪੂਰਨ ਭਾਸ਼ਣ ਦੇਣ ਦੇ ਮਾਮਲੇ ‘ਚ ਨੋਟਿਸ ਜਾਰੀ ਕੀਤਾ ਸੀ, ਜਦੋਂ ਕਿ ਮਾਇਆਵਤੀ ਨੂੰ ਦੇਵਬੰਦ ‘ਚ 7 ਅਪ੍ਰੈਲ ਨੂੰ ਭੜਕਾਊ ਭਾਸ਼ਣ ਦੇਣ ਦੇ ਮਾਮਲੇ ‘ਚ ਨੋਟਿਸ ਜਾਰੀ ਕੀਤਾ ਸੀ।

-PTC News