Fri, Apr 19, 2024
Whatsapp

ਲੋਕ ਸਭਾ ਚੋਣਾਂ ਤੋਂ ਬਾਅਦ ਇਹ ਦਿੱਗਜ ਨੇਤਾ ਇੰਝ ਬਿਤਾ ਰਹੇ ਨੇ ਸਮਾਂ, ਪੜ੍ਹੋ ਖਬਰ

Written by  Jashan A -- May 20th 2019 03:43 PM -- Updated: May 20th 2019 03:47 PM
ਲੋਕ ਸਭਾ ਚੋਣਾਂ ਤੋਂ ਬਾਅਦ ਇਹ ਦਿੱਗਜ ਨੇਤਾ ਇੰਝ ਬਿਤਾ ਰਹੇ ਨੇ ਸਮਾਂ, ਪੜ੍ਹੋ ਖਬਰ

ਲੋਕ ਸਭਾ ਚੋਣਾਂ ਤੋਂ ਬਾਅਦ ਇਹ ਦਿੱਗਜ ਨੇਤਾ ਇੰਝ ਬਿਤਾ ਰਹੇ ਨੇ ਸਮਾਂ, ਪੜ੍ਹੋ ਖਬਰ

ਲੋਕ ਸਭਾ ਚੋਣਾਂ ਤੋਂ ਬਾਅਦ ਇਹ ਦਿੱਗਜ ਨੇਤਾ ਇੰਝ ਬਿਤਾ ਰਹੇ ਨੇ ਸਮਾਂ, ਪੜ੍ਹੋ ਖਬਰ,ਅੰਮ੍ਰਿਤਸਰ : ਅਖੀਰਲੇ ਗੇੜ 'ਚ ਹੋਈਆਂ ਪੰਜਾਬ 'ਚ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਵੀ ਸਭ ਤੋਂ ਜ਼ਿਆਦਾ ਦੇਰ ਚੱਲਿਆ ਤੇ ਉਮੀਦਵਾਰ ਵੀ ਚੋਣ ਮੁਹਿੰਮ 'ਚ ਬਹੁਤ ਜ਼ਿਆਦਾ ਰੁੱਝੇ ਰਹੇ। ਹੁਣ ਜਦੋਂ ਵੋਟਾਂ ਪਾਉਣ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਤੇ ਅੱਜ ਉਮੀਦਵਾਰ ਫੁਰਸਤ ਦੇ ਪਲ ਬਿਤਾ ਰਹੇ ਹਨ। [caption id="attachment_297952" align="aligncenter" width="300"]ele ਲੋਕ ਸਭਾ ਚੋਣਾਂ ਤੋਂ ਬਾਅਦ ਇਹ ਦਿੱਗਜ ਨੇਤਾ ਇੰਝ ਬਿਤਾ ਰਹੇ ਨੇ ਸਮਾਂ, ਪੜ੍ਹੋ ਖਬਰ[/caption] ਤੁਹਾਨੂੰ ਦੱਸ ਦੇਈਏ ਕਿ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਨੇ ਪੀਟੀਸੀ ਨਿਊਜ਼ ਦੇ ਪੱਤਰਕਾਰ ਮਨਿੰਦਰ ਮੋਂਗਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਅੱਜ ਲਗਭਗ 2 ਮਹੀਨੇ ਬਾਅਦ ਪਰਿਵਾਰ ਨਾਲ ਇੱਕਠਾ ਹੋਏ। ਇਸ ਮੌਕੇ ਉਹਨਾਂ ਪਰਿਵਾਰ ਨਾਲ ਇੱਕਠਿਆਂ ਨਾਸ਼ਤਾ ਕੀਤਾ ਅਤੇ ਬੱਚਿਆਂ ਨਾਲ ਖੇਡਾਂ ਖੇਡੀਆਂ। [caption id="attachment_297953" align="aligncenter" width="300"]ele ਲੋਕ ਸਭਾ ਚੋਣਾਂ ਤੋਂ ਬਾਅਦ ਇਹ ਦਿੱਗਜ ਨੇਤਾ ਇੰਝ ਬਿਤਾ ਰਹੇ ਨੇ ਸਮਾਂ, ਪੜ੍ਹੋ ਖਬਰ[/caption] ਉਥੇ ਹੀ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਢੀਂਡਸਾ ਵੀ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਫੁਰਸਤ ਦੇ ਪਲ ਬਿਤਾਉਂਦੇ ਹੋਏ ਨਜ਼ਰ ਆਏ। ਇਸ ਮੌਕੇ ਉਹਨਾਂ ਪੀਟੀਸੀ ਨਿਊਜ਼ ਦੇ ਪੱਤਰਕਾਰ RN ਕਾਂਸਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਮੈਂ ਇੱਕ ਘੰਟਾ ਵੱਧ ਸੋਇਆਂ ਅਤੇ ਅੱਜ ਮੈਂ ਸ਼ਾਮ ਨੂੰ ਪਰਿਵਾਰ ਅਤੇ ਦੋਸਤਾਂ ਨੂੰ ਮਿਲਣ ਲਈ ਚੰਡੀਗੜ੍ਹ ਜਾਵਾਂਗਾ। ਉਥੇ ਹੀ ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ 'ਚ ਅਸੀਂ ਵੱਡੀ ਜਿੱਤ ਪ੍ਰਾਪਤ ਕਰਾਂਗੇ। ਹੋਰ ਪੜ੍ਹੋ:ਭਾਰਤ ਵਲੋਂ ਪੁਲਾੜ ‘ਚ ਮਹਾਸ਼ਕਤੀਸ਼ਾਲੀ ਦੇਸ਼ ਬਣਨ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਦਲਜੀਤ ਚੀਮਾ ਨੇ PM ਮੋਦੀ ਨੂੰ ਦਿੱਤੀ ਵਧਾਈ ਉਥੇ ਹੀ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਜਗੀਰ ਕੌਰ ਵੀ ਫੁਰਸਤ ਦੇ ਪਲ੍ਹ ਬਿਤਾ ਰਹੇ ਹਨ। ਉਹਨਾਂ ਪੀਟੀਸੀ ਨਿਊਜ਼ ਦੇ ਪੱਤਰਕਾਰ ਪਤਰਸ ਮਸੀਹ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਲੋਕਾਂ ਦਾ ਭਰਪੂਰ ਹੁੰਗਾਰਾ ਮਿਲਿਆ ਅਤੇ ਸਾਡੀ ਜਿੱਤ ਹੋਵੇਗੀ। [caption id="attachment_297955" align="aligncenter" width="300"]ele ਲੋਕ ਸਭਾ ਚੋਣਾਂ ਤੋਂ ਬਾਅਦ ਇਹ ਦਿੱਗਜ ਨੇਤਾ ਇੰਝ ਬਿਤਾ ਰਹੇ ਨੇ ਸਮਾਂ, ਪੜ੍ਹੋ ਖਬਰ[/caption] ਇਸ ਮੌਕੇ ਉਹਨਾਂ ਕਿਹਾ ਕਿ ਪੋਲ ਫੀਸਦ ਦਾ ਘਟਣਾ ਲੋਕਾਂ ਦੀ ਸੂਬਾ ਸਰਕਾਰ ਪ੍ਰਤੀ ਨਿਰਾਸ਼ਾ ਦਾ ਸਬੂਤ ਹੈ। ਉਹਨਾਂ ਕਿਹਾ ਕਿ ਨਤੀਜੇ ਨੂੰ ਲੈ ਕੇ ਨਾ ਕੋਈ ਚਿੰਤਾ ਅਤੇ ਨਾ ਹੀ ਕੋਈ ਉਤਸੁਕਤਾ ਹੈ। [caption id="attachment_297956" align="aligncenter" width="300"]ele ਲੋਕ ਸਭਾ ਚੋਣਾਂ ਤੋਂ ਬਾਅਦ ਇਹ ਦਿੱਗਜ ਨੇਤਾ ਇੰਝ ਬਿਤਾ ਰਹੇ ਨੇ ਸਮਾਂ, ਪੜ੍ਹੋ ਖਬਰ[/caption] ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਦੀਆਂ 13 ਸੀਟਾਂ 'ਤੇ ਵੋਟਾਂ ਪਾਈਆਂ ਗਈਆਂ। ਜਿਸ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ। [caption id="attachment_297957" align="aligncenter" width="300"]ele ਲੋਕ ਸਭਾ ਚੋਣਾਂ ਤੋਂ ਬਾਅਦ ਇਹ ਦਿੱਗਜ ਨੇਤਾ ਇੰਝ ਬਿਤਾ ਰਹੇ ਨੇ ਸਮਾਂ, ਪੜ੍ਹੋ ਖਬਰ[/caption] ਤੁਹਾਨੂੰ ਦੱਸ ਦੇਈਏ ਕਿ ਪੰਜਾਬ 'ਚ ਕਈ ਥਾਈਂ ਹਿੰਸਕ ਘਟਨਾਵਾਂ ਵੀ ਦੇਖਣ ਨੂੰ ਮਿਲੀਆਂ, ਪਰ ਕਈ ਥਾਵਾਂ 'ਤੇ ਅਮਨ ਸ਼ਾਂਤੀ ਨਾਲ ਵੋਟਾਂ ਪਈਆਂ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਦੀਆਂ 13 ਸੀਟਾਂ 'ਤੇ ਕੁੱਲ 63 ਫੀਸਦੀ ਦੇ ਕਰੀਬ ਵੋਟਿੰਗ ਹੋਈ। -PTC News


Top News view more...

Latest News view more...