Thu, Apr 18, 2024
Whatsapp

ਰਾਹੁਲ ਗਾਂਧੀ ਕੱਲ੍ਹ ਪੰਜਾਬ ਦੌਰੇ 'ਤੇ, ਸ੍ਰੀ ਫਤਹਿਗੜ੍ਹ ਸਾਹਿਬ ਤੇ ਹੁਸ਼ਿਆਰਪੁਰ 'ਚ ਕਰਨਗੇ ਰੈਲੀਆਂ

Written by  Jashan A -- May 12th 2019 06:30 PM -- Updated: May 12th 2019 06:33 PM
ਰਾਹੁਲ ਗਾਂਧੀ ਕੱਲ੍ਹ ਪੰਜਾਬ ਦੌਰੇ 'ਤੇ, ਸ੍ਰੀ ਫਤਹਿਗੜ੍ਹ ਸਾਹਿਬ ਤੇ ਹੁਸ਼ਿਆਰਪੁਰ 'ਚ ਕਰਨਗੇ ਰੈਲੀਆਂ

ਰਾਹੁਲ ਗਾਂਧੀ ਕੱਲ੍ਹ ਪੰਜਾਬ ਦੌਰੇ 'ਤੇ, ਸ੍ਰੀ ਫਤਹਿਗੜ੍ਹ ਸਾਹਿਬ ਤੇ ਹੁਸ਼ਿਆਰਪੁਰ 'ਚ ਕਰਨਗੇ ਰੈਲੀਆਂ

ਰਾਹੁਲ ਗਾਂਧੀ ਕੱਲ੍ਹ ਪੰਜਾਬ ਦੌਰੇ 'ਤੇ, ਸ੍ਰੀ ਫਤਹਿਗੜ੍ਹ ਸਾਹਿਬ ਤੇ ਹੁਸ਼ਿਆਰਪੁਰ 'ਚ ਕਰਨਗੇ ਰੈਲੀਆਂ,ਡੀਗੜ੍ਹ: ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ‘ਚ ਸਿਆਸੀ ਪਾਰਟੀਆਂ ਪੱਬਾਂ ਭਾਰ ਹੋ ਚੁੱਕੀਆਂ ਹਨ। ਜਿਉਂ-ਜਿਉਂ ਵੋਟਾਂ ਦੀ ਤਾਰੀਕ ਨੇੜੇ ਆ ਰਹੀ ਹੈ ਉਵੇਂ ਹੀ ਪੰਜਾਬ ਅੰਦਰ ਸਿਆਸੀ ਅਖਾੜਾ ਭਖਦਾ ਜਾ ਰਿਹਾ ਹੈ। [caption id="attachment_294521" align="aligncenter" width="300"]rahul ਰਾਹੁਲ ਗਾਂਧੀ ਕੱਲ੍ਹ ਪੰਜਾਬ ਦੌਰੇ 'ਤੇ, ਸ੍ਰੀ ਫਤਹਿਗੜ੍ਹ ਸਾਹਿਬ ਤੇ ਹੁਸ਼ਿਆਰਪੁਰ 'ਚ ਕਰਨਗੇ ਰੈਲੀਆਂ[/caption] ਹੋਰ ਪੜ੍ਹੋ:ਸੰਗਰੂਰ ਦੇ ਸੁਨਾਮ ‘ਚ ਦਲਿਤ ਨੌਜਵਾਨ ਦੀ ਹੋਈ ਕੁੱਟਮਾਰ, ਵੀਡੀਓ ਹੋਈ ਵਾਇਰਲ ਇਸ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਸਿਖਰਾਂ ‘ਤੇ ਹੈ। ਵੱਖ-ਵੱਖ ਪਾਰਟੀਆਂ ਵੱਲੋਂ ਪੰਜਾਬ ਅੰਦਰ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਕਈ ਦਿੱਗਜ ਨੇਤਾ ਵੀ ਆਪਣੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਲਈ ਡਟ ਰਹੇ ਹਨ। ਜਿਸ ਦੌਰਾਨ ਕੱਲ੍ਹ ਨੂੰ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਦੌਰੇ 'ਤੇ ਹਨ ਅਤੇ ਉਹ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ ਵਿਖੇ ਕਾਂਗਰਸੀ ਉਮੀਦਵਾਰ ਅਮਰ ਸਿੰਘ ਅਤੇ ਰਾਜ ਕੁਮਾਰ ਚੱਬੇਵਾਲ ਦੇ ਹੱਕ 'ਚ ਇੱਕ ਰੈਲੀ ਨੂੰ ਸੰਬੋਧਨ ਕਰਨ ਲੋਕਾਂ ਤੋਂ ਵੋਟਾਂ ਦੀ ਅਪੀਲ ਕਰਨਗੇ। ਹੋਰ ਪੜ੍ਹੋ:ਪੰਜਾਬ ਦੇ ਮੁਲਾਜ਼ਮਾਂ ਨੇ ਰਾਜਸਥਾਨ ਦੇ ਲੋਕਾਂ ਨੂੰ ਪਰਚੇ ਵੰਡ ਕੇ ਦਿੱਤੀ ਇਹ ਨਸੀਹਤ [caption id="attachment_294522" align="aligncenter" width="300"]rahul ਰਾਹੁਲ ਗਾਂਧੀ ਕੱਲ੍ਹ ਪੰਜਾਬ ਦੌਰੇ 'ਤੇ, ਸ੍ਰੀ ਫਤਹਿਗੜ੍ਹ ਸਾਹਿਬ ਤੇ ਹੁਸ਼ਿਆਰਪੁਰ 'ਚ ਕਰਨਗੇ ਰੈਲੀਆਂ[/caption] ਜ਼ਿਕਰ ਏ ਖਾਸ ਹੈ ਕਿ ਇਸ ਤੋਂ ਪਹਿਲਾ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੀ ਗੁਰਦਸਪੂਰ 'ਚ ਸੰਨੀ ਦਿਓਲ ਦੇ ਹੱਕ 'ਚ ਚੋਣ ਪ੍ਰਚਾਰ ਕਰ ਚੁੱਕੇ ਹਨ ਤੇ ਹੁਣ ਰਾਹੁਲ ਗਾਂਧੀ ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਲਈ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਪੰਜਾਬ 'ਚ 19 ਮਈ ਨੂੰ 13 ਸੀਟਾਂ 'ਤੇ ਵੋਟਾਂ ਪਾਈਆਂ ਜਾਣਗੀਆਂ ਅਤੇ 23 ਮਈ ਨੂੰ ਨਤੀਜੇ ਐਲਾਨੇ ਜਾਣਗੇ। -PTC News


Top News view more...

Latest News view more...