ਮੁੱਖ ਖਬਰਾਂ

Lok Sabha Elections: ਰਾਜਨਾਥ ਸਿੰਘ ਤੇ ਮਾਇਆਵਤੀ ਨੇ ਲਖਨਊ 'ਚ ਆਪਣੇ ਵੋਟ ਹੱਕ ਦਾ ਕੀਤਾ ਇਸਤੇਮਾਲ

By Jashan A -- May 06, 2019 8:50 am -- Updated:May 06, 2019 8:57 am

Lok Sabha Elections: ਰਾਜਨਾਥ ਸਿੰਘ ਤੇ ਮਾਇਆਵਤੀ ਨੇ ਲਖਨਊ 'ਚ ਆਪਣੇ ਵੋਟ ਹੱਕ ਦਾ ਕੀਤਾ ਇਸਤੇਮਾਲ,ਲਖਨਊ: ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ 'ਚ ਅੱਜ 7 ਸੂਬਿਆਂ ਦੀਆਂ 51 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ।ਜਿਸ ਦੌਰਾਨ ਕਈ ਵੱਡੇ ਦਿੱਗਜ ਨੇਤਾਵਾਂ ਦੀ ਕਿਸਮਤ ਦਾਅ 'ਤੇ ਲੱਗੀ ਹੈ। ਉਥੇ ਹੀ ਵੱਖ-ਵੱਖ ਨੇਤਾਵਾਂ ਵੱਲੋਂ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਬਸਪਾ ਸੁਪਰੀਮੋ ਮਾਇਆਵਤੀ ਨੇ ਲਖਨਊ 'ਚ ਆਪਣੀ ਵੋਟ ਭੁਗਤਾਈ।


ਹੋਰ ਪੜ੍ਹੋ:ਗ੍ਰਹਿ ਮੰਤਰੀ ਰਾਜਨਾਥ ਸਿੰਘ ਪਹੁੰਚੇ ਸ੍ਰੀ ਦਰਬਾਰ ਸਾਹਿਬ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਨਿੱਘਾ ਸਵਾਗਤ

ਰਾਜਨਾਥ ਸਿੰਘ ਅੱਜ ਸਵੇਰੇ ਲਖਨਊ ਦੇ ਸਕਾਲਰ ਹੋਮ ਸਕੂਲ 'ਚ ਪੋਲਿੰਗ ਬੂਥ ਨੰਬਰ 333 'ਤੇ ਵੋਟ ਪਾਉਣ ਪਹੁੰਚੇ। ਦੱਸ ਦੇਈਏ ਕਿ ਰਾਜਨਾਥ ਸਿੰਘ ਇਸ ਵਾਰ ਲਖਨਊ 'ਚ ਚੋਣ ਲੜ੍ਹ ਰਹੇ ਹਨ ਅਤੇ ਉਹਨਾਂ ਦਾ ਮੁਕਾਬਲਾ ਸਪਾ ਦੀ ਪੂਨਮ ਸਿਨਹਾ ਅਤੇ ਕਾਂਗਰਸ ਦੇ ਪ੍ਰਮੋਦ ਕ੍ਰਿਸ਼ਨਨ ਨਾਲ ਹੈ।

ਰਾਜਨਾਥ ਨੇ ਵੋਟ ਪਾਉਣ ਪਾਉਣ ਤੋਂ ਬਾਅਦ ਦਾਅਵਾ ਕੀਤਾ ਹੈ ਕਿ ਇਸ ਵਾਰ ਵੀ ਭਾਜਪਾ ਨੂੰ ਬਹੁਮਤ ਮਿਲੇਗਾ। ਇਸ ਪੜਾਅ 'ਚ ਰਾਜਨਾਥ ਸਿੰਘ, ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਸਮ੍ਰਿਤੀ ਇਰਾਨੀ ਸਮੇਤ 674 ਉਮੀਦਵਾਰਾਂ ਦੀ ਕਿਸਮਤ ਦਾਅ 'ਤੇ ਲੱਗੀ ਹੈ।

ਹੋਰ ਪੜ੍ਹੋ:ਰਾਜੋਆਣਾ ਦੀ ਫਾਂਸੀ ਦਾ ਮਾਮਲਾ :ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਵਫਦ ਨੇ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ

ਜ਼ਿਕਰਯੋਗ ਹੈ ਕਿ ਪੰਜਵੇਂ ਪੜਾਅ 'ਚ ਬਿਹਾਰ (5), ਜੰਮੂ-ਕਸ਼ਮੀਰ (20, ਝਾਰਖੰਡ (4), ਮੱਧ ਪ੍ਰਦੇਸ਼ (7), ਰਾਜਸਥਾਨ (12), ਉੱਤਰ ਪ੍ਰਦੇਸ਼ (14) ਤੇ ਪੱਛਮੀ ਬੰਗਾਲ (7) ਸੂਬਿਆਂ 'ਚ ਵੋਟਿੰਗ ਹੋ ਰਹੀ ਹੈ। ਜਿਨ੍ਹਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।

-PTC News

  • Share