Sat, Apr 20, 2024
Whatsapp

Lok Sabha Elections: ਤੀਜੇ ਪੜਾਅ 'ਚ 15 ਸੂਬਿਆਂ ਦੀ 117 ਸੀਟਾਂ 'ਤੇ ਹੋ ਰਿਹੈ ਮਤਦਾਨ, ਕਈ ਦਿੱਗਜਾਂ ਦੀ ਕਿਸਮਤ ਦਾਅ 'ਤੇ

Written by  Jashan A -- April 23rd 2019 09:06 AM
Lok Sabha Elections: ਤੀਜੇ ਪੜਾਅ 'ਚ 15 ਸੂਬਿਆਂ ਦੀ 117 ਸੀਟਾਂ 'ਤੇ ਹੋ ਰਿਹੈ ਮਤਦਾਨ, ਕਈ ਦਿੱਗਜਾਂ ਦੀ ਕਿਸਮਤ ਦਾਅ 'ਤੇ

Lok Sabha Elections: ਤੀਜੇ ਪੜਾਅ 'ਚ 15 ਸੂਬਿਆਂ ਦੀ 117 ਸੀਟਾਂ 'ਤੇ ਹੋ ਰਿਹੈ ਮਤਦਾਨ, ਕਈ ਦਿੱਗਜਾਂ ਦੀ ਕਿਸਮਤ ਦਾਅ 'ਤੇ

Lok Sabha Elections: ਤੀਜੇ ਪੜਾਅ 'ਚ 15 ਸੂਬਿਆਂ ਦੀ 117 ਸੀਟਾਂ 'ਤੇ ਹੋ ਰਿਹੈ ਮਤਦਾਨ, ਕਈ ਦਿੱਗਜਾਂ ਦੀ ਕਿਸਮਤ ਦਾਅ 'ਤੇ,ਨਵੀਂ ਦਿੱਲੀ: ਲੋਕ ਸਭਾ ਚੋਣ ਦੇ ਤੀਜੇ ਪੜਾਅ 'ਚ ਮੰਗਲਵਾਰ ਨੂੰ 15 ਸੂਬਿਆਂ ਦੀ 117 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਜਿਸ ਦੌਰਾਨ ਵੋਟਰਾਂ ਅਤੇ ਉਮੀਦਵਾਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਇਹਨਾਂ 117 ਸੀਟਾਂ 'ਚ ਗੁਜਰਾਤ, ਕੇਰਲ, ਮਹਾਰਾਸ਼ਟਰ ਅਤੇ ਕਰਨਾਟਕ ਦੀਆਂ 74 ਸੀਟਾਂ ਕਾਫੀ ਮਹੱਤਵਪੂਰਨ ਮੰਨੀਆਂ ਜਾ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਹਨਾਂ 117 ਸੀਟਾਂ 'ਤੇ 1612 ਉਮੀਦਵਾਰ ਚੋਣ ਮੈਦਾਨ 'ਚ ਹਨ ਅਤੇ ਆਪਣੀ ਕਿਸਮਤ ਅਜ਼ਮਾ ਰਹੇ ਹਨ। ਹੋਰ ਪੜ੍ਹੋ:ਹਾਮਿਦ ਅੰਸਾਰੀ ਦੀ ਸਜ਼ਾ ਹੋਈ ਪੂਰੀ, ਪਾਕਿ ਤੋਂ ਅੱਜ ਕਰਨਗੇ ਵਤਨ ਵਾਪਸੀ ਇਸ ਪੜਾਅ 'ਚ ਮੈਨਪੁਰੀ, ਪੀਲੀਭੀਤ, ਰਾਮਪੁਰ, ਮਧੇਪੁਰਾ, ਮਾਲਦਾ ਉੱਤਰ, ਗਾਂਧੀਨਗਰ ਦੀਆਂ ਸੀਟਾਂ 'ਤੇ ਨਜ਼ਰ ਰਹੇਗੀ।ਤੀਜੇ ਪੜਾਅ ਦੀ 117 ਸੀਟਾਂ 'ਚੋਂ ਬੀਜੇਪੀ ਦਾ ਟੀਚਾ ਆਪਣੀ 62 ਸੀਟਾਂ ਨੂੰ ਬਚਾਉਣ ਦੀ ਹੋਵੇਗੀ। ਪਾਰਟੀ ਨੇ 2014 'ਚ ਇਨ੍ਹਾਂ ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਉਥੇ ਹੀ ਵਿਰੋਧੀ ਦਲ ਬੀਜੇਪੀ ਤੋਂ ਇਹ ਸੀਟਾਂ ਖੋਹਣਾ ਚਾਹੁੰਣਗੇ। ਇਹ ਪੜਾਅ ਬੀਜੇਪੀ ਤੇ ਕਾਂਗਰਸ ਲਈ ਕਾਫੀ ਅਹਿਮ ਹੈ। ਦੱਸ ਦੇਈਏ ਕਿ ਅੱਜ ਕਈ ਨੇਤਾ ਦੀ ਕਿਸਮਤ evm ‘ਚ ਕੈਦ ਹੋ ਜਾਵੇਗੀ, ਜਿਸ ਦਾ ਫੈਸਲਾ 23 ਮਈ ਨੂੰ ਹੋਵੇਗਾ। -PTC News

Top News view more...

Latest News view more...