ਕਦੇ ਅਜਿਹੇ ਦਿਖਾਈ ਦਿੰਦੇ ਸਨ ਇਹ ਦਿੱਗਜ ਨੇਤਾ, ਪਹਿਚਾਣ ‘ਚ ਨਹੀਂ ਆਉਣਗੇ PM ਮੋਦੀ ਤੇ ਰਾਹੁਲ

ਕਦੇ ਅਜਿਹੇ ਦਿਖਾਈ ਦਿੰਦੇ ਸਨ ਇਹ ਦਿੱਗਜ ਨੇਤਾ, ਪਹਿਚਾਣ ‘ਚ ਨਹੀਂ ਆਉਣਗੇ PM ਮੋਦੀ ਤੇ ਰਾਹੁਲ,ਨਵੀਂ ਦਿੱਲੀ: ਲੋਕ ਸਭਾ ਚੋਣਾਂ ਦਾ ਦੌਰ ਚੱਲ ਰਿਹਾ ਹੈ। ਜਿਸ ਦੌਰਾਨ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਕਮਰ ਕਸ ਲਈ ਹੈ। ਲੋਕ ਸਭਾ ਚੋਣਾਂ ਨੂੰ ਲੈ ਕੇ ਜਿਥੇ ਸਿਆਸੀ ਪਾਰਟੀਆਂ ‘ਚ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ ਸੀ ਲੋਕਾਂ ਵੱਲੋਂ ਵੀ ਆਪਣੇ ਨੇਤਾਵਾਂ ਨੂੰ ਜਿਤਾਉਣ ਲਈ ਜ਼ੋਰ ਲਗਾਇਆ ਜਾ ਰਿਹਾ ਹੈ। ਇਸ ਦੌਰ ‘ਚ ਲੋਕਾਂ ਦੀ ਆਪਣੇ-ਆਪਣੇ ਨੇਤਾਵਾਂ ਬਾਰੇ ਜਾਨਣ ਦੀ ਉਤਸੁਕਤਾ ਬਣੀ ਰਹਿੰਦੀ ਹੈ।

ਚੋਣਾਂ ਦੇ ਦੌਰਾਨ ਸੋਸ਼ਲ ਮੀਡੀਆ ‘ਤੇ ਅਕਸਰ ਹੈਰਾਨ ਕਰਨ ਵਾਲੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਉਂਦੀਆਂ। ਅਜਿਹੇ ‘ਚ ਕੁਝ ਦਿੱਗਜ਼ ਨੇਤਾਵਾਂ ਦੀਆਂ ਕੁਝ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਸਭ ਹੈਰਾਨ ਹੋ ਰਹੇ ਹਨ। ਦਰਅਸਲ ਇਹ ਤਸਵੀਰਾਂ ਨੇਤਾਵਾਂ ਦੇ ਬਚਪਨ ਦੀਆਂ ਤਸਵੀਰਾਂ ਹਨ, ਜਿਨ੍ਹਾਂ ਦੀ ਝਲਕ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ।

ਹੋਰ ਪੜ੍ਹੋ:ਰਾਮ ਰਹੀਮ ਦੇ ‘ਭਗਤਾਂ’ ਨੇ ਇੰਝ ਖੋਲ੍ਹਿਆ ਵਰਤ, ਦੇਖੋ ਤਸਵੀਰਾਂ

ਆਓ ਤੁਹਾਨੂੰ ਵੀ ਇਹਨਾਂ ਤਸਵੀਰਾਂ ਬਾਰੇ ਜਾਣੂ ਕਰਵਾਉਂਦੇ ਹਾਂ;

1. ਤੁਹਾਡੇ ਸਾਹਮਣੇ ਜੋ ਇਹ ਤਸਵੀਰ ਨਜ਼ਰ ਹੈ ਰਹੀ ਉਹ ਦੇਸ਼ ਨੂੰ ਚਲਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੈ, ਜੋ ਬਚਪਨ ‘ਚ ਇਸ ਤਰ੍ਹਾਂ ਦਿਖਾਈ ਦਿੰਦੇ ਸਨ।

ਨਰਿੰਦਰ ਮੋਦੀ: ਦੇਸ਼ ਦੇ ਪ੍ਰਧਾਨ ਨਰਿੰਦਰ ਮੋਦੀ ਦਾ ਜਨਮ 17 ਸਤੰਬਰ, 1950 ਨੂੰ ‘ਵਾਡਨਗਰ’ ਵਿੱਚ ਹੋਇਆ। ਮੋਦੀ ਭਾਰਤ ਦੇ 15ਵੇਂ ਪ੍ਰਧਾਨ ਮੰਤਰੀ ਹਨ।ਇਹ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।

2. ਅਗਲੀ ਤਸਵੀਰ ਉਸ ਵਿਅਕਤੀ ਦੀ ਹੈ ਜੋ ਦੇਸ਼ ਦੀ ਕਮਾਨ ਸੰਭਾਲਣ ਦੀ ਤਿਆਰੀ ਕਰ ਰਿਹਾ ਹੈ। ਜੀ ਹਾਂ ਇਹ ਤਸਵੀਰ ਹੈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਜੋ ਬਚਪਨ ‘ਚ ਕਾਫੀ ਮਾਸੂਮ ਹੁਹੁੰਦੇ ਸਨ। ਉਹਨਾਂ ਦੀ ਮਾਸੂਮੀਅਤ ਨੂੰ ਇਹ ਤਸਵੀਰ ਬਿਆਨ ਕਰ ਰਹੀ ਹੈ।

ਰਾਹੁਲ ਗਾਂਧੀ ਦਾ ਜਨਮ 19 ਜੂਨ 1970 ਨੂੰ ਹੋਇਆ ਹੈ ਤੇ ਅੱਜ ਉਹ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਹਨ।

3. ਇਸ ਤਸਵੀਰ ‘ਚ ਤੁਸੀਂ ਉਸ ਸ਼ਖ਼ਸ ਨੂੰ ਦੇਖ ਰਹੇ ਹੋ ਜਿਨ੍ਹਾਂ ਨੇ ਦਲਿਤ ਸਮਾਜ ਨੂੰ ਪਹਿਚਾਣ ਦਿਵਾਉਣ ਲਈ ਮਹੱਤਵਪੂਰਨ ਯੋਗਦਾਨ ਪਾਇਆ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਡਾ ਭੀਮ ਰਾਓ ਅੰਬੇਡਕਰ ਦੀ। ਜੋ ਇਸ ਤਸਵੀਰ ‘ਚ ਆਪਣੀ ਪਤਨੀ ਨਾਲ ਦਿਖਾਈ ਦੇ ਰਹੇ ਹਨ।

4. ਇਸ ਸ਼ਖਸ ਨੂੰ ਤਾਂ ਤੁਸੀਂ ਪਹਿਚਾਣ ਹੀ ਲਿਆ ਹੋਵੇਗਾ।ਜੀ ਹਾਂ ਇਹ ਹਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ।

5.ਇਹ ਉਹ ਵਿਅਕਤੀ ਹਨ ਜਿਨ੍ਹਾਂ ਨੇ ਆਪਣੀ ਸਰਕਾਰੀ ਨੌਕਰੀ ਛੱਡ ਦੇਸ਼ ਨੂੰ ਸੁਧਾਰਨ ਲਈ ਰਾਜਨੀਤੀ ਦਾ ਪੱਲ੍ਹਾ ਫੜਿਆ।ਜੀ ਹਾਂ ਇਹ ਤਸਵੀਰ ਅਰਵਿੰਦ ਕੇਜਰੀਵਾਲ ਦੀ ਹੈ , ਜੋ ਦਿੱਲੀ ਦੇ ਮੌਜੂਦਾ ਮੁੱਖ ਮੰਤਰੀ ਹਨ। ਆਪਣੀ ਬਚਪਨ ਦੀ ਤਸਵੀਰ ‘ਚ ਕਾਫੀ ਮਾਸੂਮ ਦਿਖਾਈ ਦੇ ਰਹੇ ਹਨ।

-PTC News