Thu, Apr 18, 2024
Whatsapp

ਅਖੌਤੀ ਟਕਸਾਲੀ ਜਨਰਲ ਜੇ.ਜੇ ਸਿੰਘ ਨੂੰ ਅਧਵਾਟੇ ਡੋਬਣਗੇ: ਬੀਬੀ ਜਗੀਰ ਕੌਰ

Written by  Shanker Badra -- March 29th 2019 07:13 PM
ਅਖੌਤੀ ਟਕਸਾਲੀ ਜਨਰਲ ਜੇ.ਜੇ ਸਿੰਘ ਨੂੰ ਅਧਵਾਟੇ ਡੋਬਣਗੇ: ਬੀਬੀ ਜਗੀਰ ਕੌਰ

ਅਖੌਤੀ ਟਕਸਾਲੀ ਜਨਰਲ ਜੇ.ਜੇ ਸਿੰਘ ਨੂੰ ਅਧਵਾਟੇ ਡੋਬਣਗੇ: ਬੀਬੀ ਜਗੀਰ ਕੌਰ

ਅਖੌਤੀ ਟਕਸਾਲੀ ਜਨਰਲ ਜੇ.ਜੇ ਸਿੰਘ ਨੂੰ ਅਧਵਾਟੇ ਡੋਬਣਗੇ: ਬੀਬੀ ਜਗੀਰ ਕੌਰ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਸੇਵਾਮੁਕਤ ਜਰਨਲ ਜੇਜੇ ਸਿੰਘ ਨੂੰ ਉਮੀਦਵਾਰ ਐਲਾਨਣ ਵਾਲੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਆਪਣੇ ਫੈਸਲੇ ਉੱਤੇ ਦੁਬਾਰਾ ਗੌਰ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਅਖੌਤੀ ਟਕਸਾਲੀਆਂ ਇਹ ਪਾਰਟੀ ਜੇਜੇ ਸਿੰਘ ਨੂੰ ਬਦਲ ਕੇ ਪੰਜਾਬ ਏਕਤਾ ਪਾਰਟੀ ਦੀ ਉਮੀਦਵਾਰ ਪਰਮਜੀਤ ਕੌਰ ਖਾਲੜਾ ਦਾ ਸਮਰਥਨ ਕਰਨ ਬਾਰੇ ਸੋਚ ਰਹੀ ਹੈ।ਇਸ ਬਾਰੇ ਟਿੱਪਣੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਬੀਬੀ ਜਗੀਰ ਕੌਰ ਨੇ ਕਿਹਾ ਕਿ ਅਖੌਤੀ ਟਕਸਾਲੀ ਜੇਜੇ ਸਿੰਘ ਨੂੰ ਅਧਵਾਟੇ ਹੀ ਡੋਬਣਗੇ। [caption id="attachment_276122" align="aligncenter" width="300"]Lok Sabha seat Khadur Sahib General JJ Singh Candidate SAD (Taksali) Jagir Kaur Statement ਅਖੌਤੀ ਟਕਸਾਲੀ ਜਨਰਲ ਜੇ.ਜੇ ਸਿੰਘ ਨੂੰ ਅਧਵਾਟੇ ਡੋਬਣਗੇ: ਬੀਬੀ ਜਗੀਰ ਕੌਰ[/caption] ਅਕਾਲੀ ਆਗੂ ਨੇ ਕਿਹਾ ਕਿ ਸਿਆਸੀ ਵਿਰੋਧੀ ਹੋਣ ਦੇ ਬਾਵਜੂਦ ਉਹ ਜਨਰਲ ਸਾਹਿਬ ਦਾ ਸਤਿਕਾਰ ਕਰਦੇ ਹਨ ਅਤੇ ਭਾਰਤੀ ਫੌਜ ਵਿਚ ਉਹਨਾਂ ਵੱਲੋਂ ਪਾਏ ਯੋਗਦਾਨ ਦੇ ਕਾਇਲ ਹਨ।ਉਹਨਾਂ ਕਿਹਾ ਕਿ ਮੇਰਾ ਇਹ ਸੋਚ ਕੇ ਦਿਲ ਦੁਖਦਾ ਹੈ ਕਿ ਇੱਕ ਨੇਕ ਇਨਸਾਨ ਨੂੰ ਇਹਨਾਂ ਨਕਾਰੇ ਹੋਏ ਸਿਆਸਤਦਾਨਾਂ ਦੇ ਮੌਕਾਪ੍ਰਸਤ ਕਿਰਦਾਰਾਂ ਕਰਕੇ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਬੀਬੀ ਜਗੀਰ ਕੌਰ ਨੇ ਕਿਹਾ ਕਿ ਅਕਾਲੀ ਦਲ (ਟਕਸਾਲੀ) ਦੇ ਜ਼ਿਆਦਾਤਰ ਆਗੂ ਜਰਨਲ ਜੇਜੇ ਸਿੰਘ ਨੂੰ ਚੋਣ ਮੈਦਾਨ ਵਿਚੋਂ ਹਟਾਉਣ ਦੇ ਹੱਕ ਵਿਚ ਹਨ, ਜਿਸ ਤਰ੍ਹਾਂ ਕਿ ਪਾਰਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਹੈ ਕਿ ਜਨਰਲ ਜੇਜੇ ਸਿੰਘ ਦੀ ਉਮੀਦਵਾਰੀ ਨੂੰ ਲੈ ਕੇ ਪਾਰਟੀ ਨੂੰ ਭਾਰੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। [caption id="attachment_276121" align="aligncenter" width="300"]Lok Sabha seat Khadur Sahib General JJ Singh Candidate SAD (Taksali) Jagir Kaur Statement ਅਖੌਤੀ ਟਕਸਾਲੀ ਜਨਰਲ ਜੇ.ਜੇ ਸਿੰਘ ਨੂੰ ਅਧਵਾਟੇ ਡੋਬਣਗੇ: ਬੀਬੀ ਜਗੀਰ ਕੌਰ[/caption] ਉਹਨਾਂ ਇਹ ਵੀ ਖੁਲਾਸਾ ਕੀਤਾ ਹੈ ਕਿ ਪਾਰਟੀ ਨੂੰ ਵਿਦੇਸ਼ਾਂ ਤੋਂ ਬੀਬੀ ਖਾਲੜਾ ਦਾ ਸਮਰਥਨ ਕਰਨ ਦੇ ਫੋਨ ਆ ਰਹੇ ਹਨ।ਉਹਨਾਂ ਕਿਹਾ ਕਿ ਵਿਦੇਸ਼ਾਂ ਤੋਂ ਪੈਸੇ ਭੇਜ ਕੇ ਮੱਦਦ ਕਰਨ ਵਾਲੇ ਅਨਸਰਾਂ ਨੂੰ ਜਨਰਲ ਸਾਹਿਬ ਦਾ ਚੋਣ ਲੜਣਾ ਸਵੀਕਾਰ ਨਹੀਂ ਹੈ।ਅਕਾਲੀ ਆਗੂ ਨੇ ਕਿਹਾ ਕਿ ਹੁਣ ਇਹ ਸਪੱਸ਼ਟ ਹੋ ਚੁੱਕਿਆ ਹੈ ਕਿ ਪੀਈਪੀ ਨਾਲ ਅੰਦਰਖਾਤੇ ਗੰਢਤੁਪ ਕਰ ਰਿਹਾ ਅਕਾਲੀ ਦਲ (ਟਕਸਾਲੀ) ਆਖਿਰ ਜਨਰਲ ਜੇਜੇ ਸਿੰਘ ਨੂੰ ਧੋਖਾ ਦੇਵੇਗਾ, ਇਸ ਲਈ ਉਸ ਨੂੰ ਮੈਦਾਨ ਵਿਚੋਂ ਵੀ ਹਟਾਇਆ ਜਾ ਸਕਦਾ ਹੈ ਜਾਂ ਸਿਰਫ ਦਿਖਾਵੇ ਵਾਲਾ ਉਮੀਦਵਾਰ ਬਣਾ ਕੇ ਵੀ ਰੱਖਿਆ ਜਾ ਸਕਦਾ ਹੈ।ਉਹਨਾਂ ਕਿਹਾ ਕਿ ਅਕਾਲੀ ਦਲ ਨੇ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੇਵਾ ਸਿੰਘ ਸੇਖਵਾਂ ਨੂੰ ਸਿਆਸਤ ਖੜ੍ਹਾ ਕੀਤਾ ਅਤੇ ਉੱਡਣਾ ਸਿਖਾਇਆ ਸੀ, ਪਰ ਇਹਨਾਂ ਮੌਕਾਪ੍ਰਸਤ ਆਗੂਆਂ ਨੇ ਆਪਣੀ ਮਾਂ-ਪਾਰਟੀ ਨੂੰ ਧੋਖਾ ਦੇਣ 'ਚ ਰਤਾ ਝਿਜਕ ਨਹੀਂ ਵਿਖਾਈ। [caption id="attachment_276120" align="aligncenter" width="300"]Lok Sabha seat Khadur Sahib General JJ Singh Candidate SAD (Taksali) Jagir Kaur Statement ਅਖੌਤੀ ਟਕਸਾਲੀ ਜਨਰਲ ਜੇ.ਜੇ ਸਿੰਘ ਨੂੰ ਅਧਵਾਟੇ ਡੋਬਣਗੇ: ਬੀਬੀ ਜਗੀਰ ਕੌਰ[/caption] ਜਗੀਰ ਕੌਰ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਅਤੇ ਸਿਆਸੀ ਬਦਲਾਖੋਰੀ ਦਾ ਡਟ ਕੇ ਸਾਹਮਣਾ ਕਰਨ ਦੀ ਬਜਾਇ ਇਹ ਅਖੌਤੀ ਟਕਸਾਲੀ ਪਾਰਟੀ ਨੂੰ ਛੱਡ ਕੇ ਕਾਂਗਰਸ ਦੀ ਬੀ ਟੀਮ ਬਣ ਗਏ ਹਨ ਅਤੇ ਸਰਕਾਰੀ ਪੁਸ਼ਤਪਨਾਹੀ ਮਾਣਨ ਲੱਗੇ ਹਨ।ਉਹਨਾਂ ਕਿਹਾ ਕਿ ਅਜਿਹੇ ਮੌਕਾਪ੍ਰਸਤ ਆਗੂਆਂ ਨੇ ਜਨਰਲ ਸਾਹਿਬ ਵਰਗੇ ਵਿਅਕਤੀ ਦੀ ਪਿੱਠ ਵਿਚ ਵੀ ਛੁਰਾ ਮਾਰਨਾ ਹੈ, ਇਸ ਗੱਲ ਨੂੰ ਉਹ ਜਿੰਨੀ ਜਲਦੀ ਸਮਝ ਲੈਣ ਚੰਗਾ ਹੈ। -PTCNews


Top News view more...

Latest News view more...