ਮੁੱਖ ਖਬਰਾਂ

ਰਾਜ ਸਭਾ ਟੀਵੀ ਅਤੇ ਲੋਕ ਸਭਾ ਟੀਵੀ ਦਾ ਹੋਇਆ ਮਰਜ਼ਰ, ਹੁਣ ਨਵੇਂ ਚੈਨਲ ਦਾ ਨਾਮ ਹੋਵੇਗਾ ਸੰਸਦ ਟੀਵੀ

By Shanker Badra -- March 02, 2021 11:58 am

ਨਵੀਂ ਦਿੱਲੀ : ਰਾਜ ਸਭਾ ਟੀਵੀ ਅਤੇ ਲੋਕ ਸਭਾ ਟੀਵੀ ਹੁਣ ਵੱਖਰੇ ਤੌਰ 'ਤੇ ਮੌਜੂਦ ਨਹੀਂ ਹੋਣਗੇ ,ਕਿਉਂਕਿਰਾਜ ਸਭਾ ਟੀਵੀ ਤੇ ਲੋਕ ਸਭਾ ਟੀਵੀ ਦਾ ਮਰਜ਼ਰਹੋਇਆ ਹੈ। ਇਸਦਾ ਮਤਲਬ ਹੈ ਕਿ ਦੋਵਾਂ ਸਦਨਾਂ ਦੀ ਕਾਰਵਾਈ ਹੁਣ ਸੰਸਦ ਟੀਵੀ 'ਤੇ ਵੇਖੀ ਜਾ ਸਕਦੀ ਹੈ।ਹੁਣ ਦੋਵਾਂ ਸਦਨਾਂ ਦੀ ਕਾਰਵਾਈ ਹੁਣ ਸੰਸਦ ਟੀਵੀ 'ਤੇ ਵੇਖੀ ਜਾ ਸਕਦੀ ਹੈ।

Lok Sabha TV and Rajya Sabha TV merged into Sansad TV ਰਾਜ ਸਭਾ ਟੀਵੀ ਅਤੇ ਲੋਕ ਸਭਾ ਟੀਵੀ ਦਾ ਹੋਇਆ ਮਰਜ਼ਰ, ਹੁਣ ਨਵੇਂ ਚੈਨਲ ਦਾ ਨਾਮ ਹੋਵੇਗਾ ਸੰਸਦ ਟੀਵੀ

ਪੜ੍ਹੋ ਹੋਰ ਖ਼ਬਰਾਂ : ਬਿਕਰਮ ਸਿੰਘ ਮਜੀਠੀਆ ਨੇ ਵਿਧਾਨ ਸਭਾ 'ਚ ਚੁੱਕਿਆ ਕਿਸਾਨ ਖੁਦਕੁਸ਼ੀਆਂ ਦਾ ਮਾਮਲਾ

ਦੱਸਿਆ ਜਾ ਰਿਹਾ ਹੈ ਕਿ ਰਾਜ ਸਭਾ ਸਕੱਤਰੇਤ ਦਫਤਰ ਵੱਲੋਂ ਦੋਵਾਂ ਟੀਵੀ ਦੇ ਮਰਜ਼ ਹੋਣ ਅਤੇ ਸੰਸਦ ਟੀਵੀ ਦੇ ਨਾਮ ਨੂੰ ਲੈ ਕੇ ਇਕ ਸਰਕੂਲਰ ਜਾਰੀ ਕੀਤਾ ਗਿਆ ਹੈ।ਇਸ ਬਾਰੇ ਪਿਛਲੇ ਸਾਲ ਜੂਨ 'ਚ ਜਾਣਕਾਰੀ ਦਿੱਤੀ ਗਈ ਸੀ ਜਦੋਂਕਿ ਸੋਮਵਾਰ ਨੂੰ ਰਾਜ ਸਭਾ ਸਕੱਤਰੇਤ ਦੇ ਦਫਤਰ ਵੱਲੋਂ ਅਧਿਕਾਰਤ ਤੌਰ 'ਤੇ ਇਸ ਦਾ ਐਲਾਨ ਕੀਤਾ ਗਿਆ।

Lok Sabha TV and Rajya Sabha TV merged into Sansad TV ਰਾਜ ਸਭਾ ਟੀਵੀ ਅਤੇ ਲੋਕ ਸਭਾ ਟੀਵੀ ਦਾ ਹੋਇਆ ਮਰਜ਼ਰ, ਹੁਣ ਨਵੇਂ ਚੈਨਲ ਦਾ ਨਾਮ ਹੋਵੇਗਾ ਸੰਸਦ ਟੀਵੀ

ਇਸ ਬਾਰੇ ਜਾਰੀ ਕੀਤੇ ਨੋਟੀਫਿਕੇਸ਼ਨ ਬਾਰੇ ਇੱਕ ਅਧਿਕਾਰੀ ਨੇ ਕਿਹਾ, “ਲੋਕ ਸਭਾ ਦੀ ਸਿੱਧੀ ਕਾਰਵਾਈਲੋਕ ਸਭਾ ਟੀਵੀ 'ਤੇ ਦਿਖਾਈ ਜਾਏਗੀ ਤੇ ਰਾਜ ਸਭਾ ਟੀਵੀ 'ਤੇ ਉਪਰਲੇ ਸਦਨ ਦੀ ਕਾਰਵਾਈ ਲਾਈਵ ਦਿਖਾਈ ਜਾਏਗੀ। ਸੰਸਦ ਤੇ ਸੰਸਦੀ ਕੰਮ ਦੇ ਸਾਂਝੇ ਸੈਸ਼ਨ ਤੋਂ ਇਲਾਵਾ ਦੋਵੇਂ ਚੈਨਲ ਆਮ ਸਮੱਗਰੀ ਦਾ ਪ੍ਰਸਾਰਣ ਕਰ ਸਕਦੇ ਹਨ। ਇਹ ਲੋਕ ਸਭਾ ਟੀਵੀ 'ਤੇ ਹਿੰਦੀ ਤੇ ਰਾਜ ਸਭਾ ਟੀਵੀ 'ਤੇ ਅੰਗਰੇਜ਼ੀ ਵਿੱਚ ਪ੍ਰਸਾਰਿਤ ਕੀਤਾ ਜਾਵੇਗਾ।

Lok Sabha TV and Rajya Sabha TV merged into Sansad TV ਰਾਜ ਸਭਾ ਟੀਵੀ ਅਤੇ ਲੋਕ ਸਭਾ ਟੀਵੀ ਦਾ ਹੋਇਆ ਮਰਜ਼ਰ, ਹੁਣ ਨਵੇਂ ਚੈਨਲ ਦਾ ਨਾਮ ਹੋਵੇਗਾ ਸੰਸਦ ਟੀਵੀ

ਦੱਸਣਯੋਗ ਹੈ ਕਿ ਸੇਵਾਮੁਕਤ ਆਈਏਐਸ ਅਧਿਕਾਰੀ ਰਵੀ ਕਪੂਰ ਨੂੰ ਅਗਲੇ ਹੁਕਮਾਂ ਜਾਂ ਇਕ ਸਾਲ ਲਈ ਸੰਸਦ ਟੀਵੀ ਦਾ ਮੁੱਖ ਕਾਰਜਕਾਰੀ ਅਧਿਕਾਰੀ (CEO) ਬਣਾਇਆ ਗਿਆ ਹੈ। ਦੱਸ ਦੇਈਏ ਕਿ ਪਿਛਲੇ ਸਾਲ ਨਵੰਬਰ ਵਿਚ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਤੇ ਲੋਕ ਸਭਾ ਸਪੀਕਰ ਓਮ ਬਿਰਲਾ ਵਲੋਂ ਦੋਵਾਂ ਚੈਨਲਾਂ ਨੂੰ ਮਿਲਾਉਣ ਲਈ ਇੱਕ ਪੈਨਲ ਬਣਾਇਆ ਗਿਆ ਸੀ। ਇਸ ਪੈਨਲ ਦੀ ਸਿਫਾਰਸ਼ 'ਤੇ ਦੋ ਚੈਨਲਾਂ ਨੂੰ ਮਿਲਾਇਆ ਗਿਆ ਹੈ।
-PTCNews

  • Share