Wed, Apr 24, 2024
Whatsapp

ਸੰਘਣੀ ਧੁੰਦ ਦਾ ਕਹਿਰ, ਪਟੜੀ ਤੋਂ ਉਤਰੀ ਟਰੇਨ, ਕਈ ਯਾਤਰੀ ਹੋਏ ਜ਼ਖਮੀ

Written by  Jashan A -- January 16th 2020 09:58 AM
ਸੰਘਣੀ ਧੁੰਦ ਦਾ ਕਹਿਰ, ਪਟੜੀ ਤੋਂ ਉਤਰੀ ਟਰੇਨ, ਕਈ ਯਾਤਰੀ ਹੋਏ ਜ਼ਖਮੀ

ਸੰਘਣੀ ਧੁੰਦ ਦਾ ਕਹਿਰ, ਪਟੜੀ ਤੋਂ ਉਤਰੀ ਟਰੇਨ, ਕਈ ਯਾਤਰੀ ਹੋਏ ਜ਼ਖਮੀ

ਸੰਘਣੀ ਧੁੰਦ ਦਾ ਕਹਿਰ, ਪਟੜੀ ਤੋਂ ਉਤਰੀ ਟਰੇਨ, ਕਈ ਯਾਤਰੀ ਹੋਏ ਜ਼ਖਮੀ,ਨਵੀਂ ਦਿੱਲੀ: ਦੇਸ਼ ਭਰ 'ਚ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਜਿਸ ਕਾਰਨ ਆਏ ਦਿਨ ਭਿਆਨਕ ਹਾਦਸੇ ਵਾਪਰ ਰਹੇ ਹਨ। ਅਜਿਹਾ ਹੀ ਇੱਕ ਹੋਰ ਹਾਦਸਾ ਕਟਕ ਦੇ ਨਰਗੁੰਡੀ ਰੇਲਵੇ ਸਟੇਸ਼ਨ 'ਤੇ ਵਾਪਰਿਆ ਹੈ, ਜਿਥੇ ਮੁੰਬਈ-ਭੁਵਨੇਸ਼ਵਰ ਲੋਕਮਾਨਿਆ ਤਿਲਕ ਐਕਸਪ੍ਰੈੱਸ ਪਟੜੀ ਤੋਂ ਉਤਰ ਗਈ। ਇਸ ਹਾਦਸੇ 'ਚ ਕਈ ਯਾਤਰੀ ਜ਼ਖਮੀ ਹੋਏ ਹਨ। ਜਿਨ੍ਹਾਂ ਵਿੱਚੋਂ 6 ਦੀ ਹਾਲਤ ਗੰਭੀਰ ਬਣੀ ਹੋਈ ਹੈ। ਹੋਰ ਪੜ੍ਹੋ: ਤੇਜ਼ ਰਫਤਾਰ ਦਾ ਕਹਿਰ, ਕਾਰ ਨੇ ਫੁੱਟਪਾਥ 'ਤੇ ਸੌਂ ਰਹੇ 4 ਬੱਚਿਆਂ ਨੂੰ ਕੁਚਲਿਆ, 3 ਦੀ ਮੌਤ ਮੌਕੇ 'ਤੇ ਪਹੁੰਚੀ ਰਾਹਤ ਟੀਮ ਨੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ, ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਘਟਨਾ ਵਿੱਚ ਕਿਸੇ ਦੀ ਮੌਤ ਹੋਣ ਦੀ ਖਬਰ ਨਹੀਂ ਹੈ।ਮਿਲੀ ਜਾਣਕਾਰੀ ਦੇ ਮੁਤਾਬਕ ਟਰੇਨ ਦੇ 7 ਡੱਬੇ ਪਟੜੀ ਤੋਂ ਉਤਰ ਗਏ ਹਨ। https://twitter.com/ANI/status/1217653378076921856?s=20 ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ: -PTC News


Top News view more...

Latest News view more...