ਭਾਰੀ ਬਾਰਿਸ਼ ਕਾਰਨ ਲੰਡਨ Airport ਦਾ ਹਾਲ ਬੇਹਾਲ, ਯਾਤਰੀ ਹੈਰਾਨ, ਵੀਡੀਓ ਵਾਇਰਲ

ਭਾਰੀ ਬਾਰਿਸ਼ ਕਾਰਨ ਲੰਡਨ Airport ਦਾ ਹਾਲ ਬੇਹਾਲ, ਯਾਤਰੀ ਹੈਰਾਨ, ਵੀਡੀਓ ਵਾਇਰਲ,ਲੰਡਨ: ਭਾਰੀ ਬਾਰਿਸ਼ ਲੰਡਨ ਦੇ ਲਿਊਟਨ ਹਵਾਈ ਅੱਡੇ ਦਾ ਹਾਲ ਬੇਹਾਲ ਕਰ ਦਿੱਤਾ ਹੈ। ਹਵਾਈ ਅੱਡੇ ਦੀ ਛੱਤ ਤੋਂ ਪਾਣੀ ਟਪਕਦਾ ਰਿਹਾ। ਮੀਡੀਆ ਰਿਪੋਰਟਾਂ ਮੁਤਾਬਕ ਮਾਮਲਾ ਸ਼ੁੱਕਰਵਾਰ ਦਾ ਹੈ ਪਰ ਇਸ ਸਬੰਧੀ ਵੀਡੀਓ ਹੁਣ ਵਾਇਰਲ ਹੋ ਰਿਹਾ ਹੈ।

ਅਸਲ ਵਿਚ ਜਦੋਂ ਪਾਣੀ ਤੇਜ਼ੀ ਨਾਲ ਛੱਤ ਵਿਚੋਂ ਟਪਕਣ ਲੱਗਾ ਤਾਂ ਯਾਤਰੀ ਹੈਰਾਨ ਰਹਿ ਗਏ। ਤੁਸੀਂ ਵੀਡੀਓ ‘ਚ ਦੇਖ ਸਕਦੇ ਹੋ ਕੇ ਹਵਾਈ ਅੱਡੇ ਦੇ ਟਰਮੀਨਲ ‘ਤੇ ਪਾਣੀ ਭਰਿਆ ਹੋਇਆ ਹੈ। ਇਸ ਲੀਕੇਜ਼ ਕਾਰਨ ਲੋਕਾਂ ਨੂੰ ਫਲਾਈਟ ਵਿਚ ਵੀ ਦੇਰੀ ਹੋ ਗਈ।

ਹੋਰ ਪੜ੍ਹੋ:ਭਾਰਤੀ ਮੌਸਮ ਵਿਭਾਗ ਵੱਲੋਂ ਆਉਣ ਵਾਲੇ 4 ਦਿਨਾਂ ਲਈ ਭਾਰੀ ਮੀਂਹ ਦੀ ਚੇਤਾਵਨੀ

ਲੱਗਭਗ 15 ਮਿੰਟ ਤੱਕ ਤੇਜ਼ੀ ਨਾਲ ਮੀਂਹ ਦਾ ਪਾਣੀ ਛੱਤ ਤੋਂ ਲੀਕ ਕਰਦਾ ਰਿਹਾ, ਜਿਸ ਵਿਚ ਕਈ ਯਾਤਰੀ ਭਿੱਜ ਗਏ। ਵੀਡੀਓ ਵਾਇਰਲ ਹੋਣ ਦੇ ਬਾਅਦ ਕਈ ਲੋਕਾਂ ਨੇ ਇਸ ਨੂੰ ਰੀ-ਟਵੀਟ ਕੀਤਾ ਅਤੇ ਕੁਮੈਂਟ ਲਿਖੇ।

ਲਿਊਟਨ ਹਵਾਈ ਅੱਡੇ ਨੇ ਯਾਤਰੀਆਂ ਤੋਂ ਦੇਰੀ ਲਈ ਮਾਫੀ ਮੰਗੀ ਅਤੇ ਇਕ ਟਵੀਟ ਵਿਚ ਇਸ ਲੀਕੇਜ਼ ਲਈ ਜ਼ਬਰਦਸਤ ਮੀਂਹ ਨੂੰ ਜ਼ਿੰਮੇਵਾਰ ਦੱਸਿਆ।

-PTC News