ਲੰਡਨ ‘ਚ ਭਾਰਤੀ ਗਰਭਵਤੀ ਔਰਤ ਨਾਲ ਵਾਪਰੀ ਇਹ ਘਟਨਾ ,ਆਪਣੇ ਨਵਜੰਮ੍ਹੇ ਬੱਚੇ ਨੂੰ ਨਹੀਂ ਦੇਖ ਸਕੀ ਮਹਿਲਾ

London Indian pregnant women Find arrow murder

ਲੰਡਨ ‘ਚ ਭਾਰਤੀ ਗਰਭਵਤੀ ਔਰਤ ਨਾਲ ਵਾਪਰੀ ਇਹ ਘਟਨਾ ,ਆਪਣੇ ਨਵਜੰਮ੍ਹੇ ਬੱਚੇ ਨੂੰ ਨਹੀਂ ਦੇਖ ਸਕੀ ਮਹਿਲਾ:ਲੰਦਨ: ਬ੍ਰਿਟੇਨ ‘ਚ ਭਾਰਤੀ ਮੂਲ ਦੀ ਇੱਕ ਗਰਭਵਤੀ ਮਹਿਲਾ ਦੀ ਤੀਰ ਲੱਗਣ ਨਾਲ ਮੌਤ ਹੋ ਗਈ ਹੈ ,ਜਦਕਿ ਓਪਰੇਸ਼ਨ ਦੌਰਾਨ ਉਸ ਦੇ ਬੱਚੇ ਨੂੰ ਬਚਾਅ ਲਿਆ ਗਿਆ ਹੈ।ਜਾਣਕਾਰੀ ਅਨੁਸਾਰ ਜਦੋਂ ਸਨਾ ਮੁਹੰਮਦ ਨਾਮੀ ਭਾਰਤੀ ਮੂਲ ਦੀ ਔਰਤ ਆਪਣੇ ਘਰ ‘ਚ ਸੀ ,ਉਸ ‘ਤੇ ਕਰਾਸਬੋਅ ਦੇ ਤੀਰਾਂ ਨਾਲ ਹਮਲਾ ਕੀਤਾ ਗਿਆ ਤੇ ਤੀਰ ਸਿੱਧਾ ਉਸਦੇ ਪੇਟ ਦੇ ਉੱਪਰ ਦਿਲ ‘ਚ ਜਾ ਲੱਗਾ।ਜਿਸ ਨਾਲ ਉਸਦੀ ਹਸਪਤਾਲ ਪਹੁੰਚਦਿਆਂ ਮੌਤ ਹੋ ਗਈ ਪਰ ਉਸਦੇ ਗਰਭ ‘ਚ ਪਲ ਰਹੇ 8 ਮਹੀਨਿਆਂ ਦੇ ਬੱਚੇ ਨੂੰ ਕੋਈ ਨੁਕਸਾਨ ਨਹੀਂ ਹੋਇਆ।

ਭਾਰਤੀ ਮੂਲ ਦੀ ਗਰਭਵਤੀ ਔਰਤ ਦੇ ਕਤਲ ਦਾ ਦੋਸ਼ ਮਹਿਲਾ ਦੇ ਪਹਿਲੇ ਪਤੀ ਰਮਨੋਡਗੇ ਉਨਮਥਾਲੇਗਾਡੂ ‘ਤੇ ਲੱਗਿਆ ਹੈ।ਇਸ ਦੌਰਾਨ ਮ੍ਰਿਤਕਾਂ ਦੇ ਦੂਜੇ ਪਤੀ ਇਮਤਿਆਜ਼ ਮੁਹੰਮਦ ਨੇ ਦੱਸਿਆ ਕਿ ਦੋਸ਼ੀ ਉਨ੍ਹਾਂ ਦੇ ਘਰ ਦੇ ਗਾਰਡਨ ‘ਚ ਲੁਕਿਆ ਹੋਇਆ ਸੀ, ਉਸ ਕੋਲ ਤੀਰ ਕਮਾਨ ਸੀ।ਉਨ੍ਹਾਂ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਸਦੀ ਪਤਨੀ ਕੱਪੜੇ ਧੋ ਰਹੀ ਸੀ।

ਇਸ ਉਪਰੰਤ ਉਸ ਨੇ ਆਪਣੀ ਪਤਨੀ ਨੂੰ ਤੁਰੰਤ ਹਸਪਤਾਲ ਦੀ ਐਮਰਜੈਂਸੀ ‘ਚ ਦਾਖਲ ਕਰਾਇਆ,ਜਿਥੇ ਡਾਕਟਰਾਂ ਨੇ ਸਿਜ਼ੇਰੀਅਨ ਕਰਕੇ ਬੱਚੇ ਨੂੰ ਸਹੀ ਸਲਾਮਤ ਬਚਾ ਲਿਆ ਗਿਆ ਪਰ ਮਾਂ ਦੀ ਮੌਤ ਹੋ ਗਈ ਹੈ।ਦੱਸ ਦੇਈਏ ਕਿ ਮ੍ਰਿਤਕ ਔਰਤ ਨੇ ਪੁੱਤਰ ਨੂੰ ਜਨਮ ਦਿੱਤਾ ਹੈ।

ਮ੍ਰਿਤਕਾਂ ਦਾ ਹੁਣ ਦਾ ਨਾਂਅ ਸਨਾ ਮੁਹੰਮਦ ਸੀ ਕਿਉਂਕਿ ਉਸ ਨੇ ਦੂਜਾ ਵਿਆਹ ਕਰਨ ਤੋਂ ਬਾਅਦ ਇਸਲਾਮ ਕਬੂਲ ਕਰ ਲਿਆ ਸੀ।ਉਸ ਦੇ ਪਹਿਲੇ ਪਤੀ ਤੋਂ ਤਿੰਨ ਬੱਚੇ ਸਨ ਅਤੇ ਦੂਜੇ ਪਤੀ ਇਮਤਿਆਜ਼ ਮੁਹੰਮਦ ਤੋਂ ਦੋ ਧੀਆਂ ਸਨ ਹੁਣ ਪੈਦਾ ਹੋਇਆ ਮੁੰਡਾ ਸੀ,ਜਿਸ ਦਾ ਨਾਂਅ ਇਬਰਾਹਿਮ ਰੱਖਿਆ ਗਿਆ ਹੈ।ਸਥਾਨਕ ਪੁਲਿਸ ਨੇ ਔਰਤ ਦੇ 50 ਸਾਲਾ ਸਾਬਕਾ ਪਤੀ ਨੂੰ ਇਸ ਹੱਤਿਆ ‘ਚ ਚਾਰਜ ਕੀਤਾ ਹੈ।
-PTCNews